Health Tips: ਸਿਹਤ ਲਈ ਹਾਨੀਕਾਰਨ ਹੈ ਜੰਕ ਫੂਡ ਦੀ ਜ਼ਿਆਦਾ ਵਰਤੋਂ, ਹੋ ਸਕਦੇ ਨੇ ਇਹ ਨੁਕਸਾਨ

Saturday, Oct 05, 2024 - 03:28 PM (IST)

Health Tips: ਸਿਹਤ ਲਈ ਹਾਨੀਕਾਰਨ ਹੈ ਜੰਕ ਫੂਡ ਦੀ ਜ਼ਿਆਦਾ ਵਰਤੋਂ, ਹੋ ਸਕਦੇ ਨੇ ਇਹ ਨੁਕਸਾਨ

ਹੈਲਥ ਡੈਸਕ- ਅਸੀਂ ਸਭ ਜਾਣਦੇ ਹਾਂ ਕਿ ਚੰਗਾ ਖਾਣਾ ਹੀ ਚੰਗੀ ਸਿਹਤ ਦਾ ਖਜਾਨਾ ਹੈ, ਜੇਕਰ ਖਾਣਾ-ਪੀਣਾ ਸਹੀ ਨਾ ਹੋਵੇ ਤਾਂ ਅਸੀਂ ਬੀਮਾਰ ਪੈਣ ਲੱਗਦੇ ਹਨ ਪਰ ਅੱਜ ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਨੇ ਸਾਡੇ ਖਾਣ-ਪੀਣ ਦਾ ਤਰੀਕਾ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ। ਹੁਣ ਰੋਟੀ ਦੀ ਥਾਂ ਪਿੱਜ਼ਾ ਅਤੇ ਦੁੱਧ ਦੀ ਥਾਂ ਕੋਰਡ ਡ੍ਰਿੰਕਸ ਨੇ ਲੈ ਲਈ ਹੈ। ਅਸੀਂ ਪੈਕੇਟ ਬੰਦ ਸਾਮਾਨ ਦੇ ਆਦੀ ਹੋ ਗਏ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਡੇਲੀ ਰੂਟੀਨ 'ਚ ਸ਼ਾਮਲ ਇਹ ਜੰਕ ਫੂਡ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ।
ਕਿਉਂ ਨਹੀਂ ਖਾਣੀਆਂ ਚਾਹੀਦੀਆਂ ਬਾਹਰ ਦੀਆਂ ਚੀਜ਼ਾਂ?
ਤੁਸੀਂ ਦੇਖਿਆ ਹੋਵੇਗਾ ਕਿ ਇਸ 'ਚ ਸਾਡੇ ਤੋਂ ਪਹਿਲਾਂ ਦੀ ਪੀੜ੍ਹੀ ਦੇ ਇਨਸਾਨ ਸਾਡੇ ਤੋਂ ਜ਼ਿਆਦਾ ਮਜ਼ਬੂਤ ਅਤੇ ਸਿਹਤਮੰਦ ਹਨ। ਹਾਲਾਂਕਿ ਔਸਤ ਉਮਰ 'ਚ ਪਹਿਲਾਂ ਤੋਂ ਵਾਧਾ ਹੋਇਆ ਹੈ ਪਰ ਇਸ 'ਚੋਂ ਜ਼ਿਆਦਾਤਰ ਲੋਕਾਂ ਦਾ ਜੀਵਨ ਹਸਪਤਾਲ ਅਤੇ ਦਵਾਈਆਂ ਦੇ ਸਹਾਰੇ ਹੀ ਚੱਲ ਰਿਹਾ ਹੈ ਅਜਿਹਾ ਹੋਇਆ ਹੈ ਸਾਡੇ ਖਰਾਬ ਖਾਣ-ਪੀਣ ਦੀ ਵਜ੍ਹਾ ਨਾਲ। ਬਾਹਰ ਦੇ ਖਾਣੇ 'ਚ ਜ਼ਰੂਰੀ ਤੱਤ ਨਹੀਂ ਹੁੰਦੇ ਹਨ ਜਿਸ ਨਾਲ ਸਰੀਰ ਨੂੰ ਪੋਸ਼ਨ ਨਹੀਂ ਮਿਲ ਪਾਉਂਦਾ ਹੈ। ਬਿਨਾਂ ਪੋਸ਼ਨ ਦੇ ਖਾਣੇ ਦੀ ਵਜ੍ਹਾ ਨਾਲ ਕਮਜ਼ੋਰੀ ਆਉਂਦੀ ਹੈ ਅਤੇ ਇਸ ਕਾਰਨ ਅੱਜ-ਕੱਲ੍ਹ ਦੇ ਲੋਕ ਘੱਟ ਉਮਰ 'ਚ ਹੀ ਥੱਕਣ  ਲੱਗੇ ਹਨ। 
ਕਿੰਝ ਪਹੁੰਚਦਾ ਹੈ ਨੁਕਸਾਨ?
-ਪੈਕੇਟ 'ਚ ਸਾਮਾਨ ਨੂੰ ਲੰਬੇ ਸਮੇਂ ਲਈ ਪ੍ਰਿਜ਼ਰਵ ਕਰਕੇ ਰੱਖਿਆ ਜਾਂਦਾ ਹੈ। ਇਸ ਲਈ ਕਈ ਅਜਿਹੇ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਸਾਡੀ ਸਿਹਤ ਲਈ ਹਾਨੀਕਾਰਨ ਹੁੰਦੇ ਹਨ। 
-ਕਈ ਸਾਮਾਨਾਂ 'ਚ ਸੋਡੀਅਮ ਬਹੁਤ ਜ਼ਿਆਦਾ ਹੁੰਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਦਾ ਹੈ। 
-ਚਿਪਸ, ਕੂਕੀਜ਼, ਕੁਰਕੁਰੇ ਵਰਗੀਆਂ ਪੈਕੇਟ ਬੰਦ ਚੀਜ਼ਾਂ 'ਚ ਕਾਰਬੋਹਾਈਡ੍ਰੇਟ ਬਹੁਤ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਕਈ ਰੋਗਾਂ ਦਾ ਕਾਰਨ ਬਣਦਾ ਹੈ।
-ਨੂਡਲਸ, ਚਾਊਮੀਨ, ਪਾਸਤਾ ਵਰਗੀਆਂ ਚਾਈਨੀਜ਼ ਚੀਜ਼ਾਂ 'ਚ ਮੈਦਾ ਹੁੰਦਾ ਹੈ। ਇਹ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਾਲ ਹੀ ਅਜਿਹੇ ਖਾਣੇ ਨਾਲ ਹਾਰਟ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। 
-ਬਰਗਰ, ਪਿੱਜ਼ਾ ਹਾਈ ਕੈਲੋਰੀ ਵਾਲੇ ਫੂਡ ਹਨ ਅਤੇ ਇਸ 'ਚ ਮੈਦੇ ਦਾ ਇਸਤੇਮਾਲ ਵੀ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਜ਼ਿਆਦਾ ਖਾਣੇ ਤੋਂ ਬਚਣਾ ਚਾਹੀਦਾ।
-ਸਾਸ ਅਤੇ ਮਿਓਨੀ ਤਾਂ ਅੱਜ ਹਰ ਡਿਸ਼ 'ਚ ਇਸਤੇਮਾਲ ਕੀਤੀ ਜਾਂਦੀ ਹੈ ਪਰ ਇਸ ਨਾਲ ਬਹੁਤ ਜਲਦ ਕੋਲੈਸਟਰਾਲ ਵਧਦਾ ਹੈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News