ਵੱਧ ਰਿਹਾ ਹਵਾ ਪ੍ਰਦੂਸ਼ਣ Liver ਲਈ ਬਣਿਆ ਖ਼ਤਰਾ, ਜਾਣੋ ਬਚਾਅ ਦੇ ਤਰੀਕੇ

Wednesday, Nov 12, 2025 - 10:32 AM (IST)

ਵੱਧ ਰਿਹਾ ਹਵਾ ਪ੍ਰਦੂਸ਼ਣ Liver ਲਈ ਬਣਿਆ ਖ਼ਤਰਾ, ਜਾਣੋ ਬਚਾਅ ਦੇ ਤਰੀਕੇ

ਹੈਲਥ ਡੈਸਕ- ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਇਸ ਸਮੇਂ ਸਿਖਰ 'ਤੇ ਹੈ। ਧੂੰਏਂ ਅਤੇ ਧੂੜ ਨਾਲ ਭਰੀ ਹਵਾ ਸਿਰਫ਼ ਫੇਫੜਿਆਂ ਅਤੇ ਦਿਲ ਹੀ ਨਹੀਂ, ਸਰੀਰ ਦੇ ਮੁੱਖ ਅੰਗ ਲਿਵਰ (ਜਿਗਰ) ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਿਤ ਹਵਾ, ਪਾਣੀ ਅਤੇ ਭੋਜਨ ਵਿਚ ਮੌਜੂਦ ਰਸਾਇਣ ਲਿਵਰ ਦੀ ਡੀਟੌਕਸ ਕਰਨ ਦੀ ਸਮਰੱਥਾ ਨੂੰ ਘਟਾ ਰਹੇ ਹਨ।

ਇਹ ਵੀ ਪੜ੍ਹੋ : ਭਾਰਤ ਦਾ ਉਹ ਸ਼ਹਿਰ, ਜਿੱਥੇ ਪੂਰੀ ਤਰ੍ਹਾਂ ਬੈਨ ਹੈ ਪਿਆਜ਼ ਤੇ ਲਸਣ!

ਲਿਵਰ ‘ਤੇ ਪ੍ਰਦੂਸ਼ਣ ਦਾ ਪ੍ਰਭਾਵ

ਲਿਵਰ ਸਰੀਰ ਦਾ ਡੀਟੌਕਸਿਫਿਕੇਸ਼ਨ ਅੰਗ ਹੈ ਜੋ ਖੂਨ 'ਚੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਦਾ ਹੈ। ਪਰ ਜਦੋਂ ਇਹ ਲਗਾਤਾਰ ਧੂੜ, ਧੂੰਏਂ, ਭਾਰੀ ਧਾਤਾਂ (ਜਿਵੇਂ ਸੀਸਾ, ਪਾਰਾ) ਤੇ ਰਸਾਇਣਾਂ ਨਾਲ ਜੂਝਦਾ ਰਹਿੰਦਾ ਹੈ, ਤਾਂ ਇਸ ਦੀ ਸਫ਼ਾਈ ਦੀ ਸਮਰੱਥਾ ਘਟ ਜਾਂਦੀ ਹੈ। ਇਸ ਨਾਲ ਥਕਾਵਟ, ਭੁੱਖ ਘੱਟਣਾ, ਪੇਟ ਭਾਰੀ ਰਹਿਣਾ, ਗੈਸ ਬਣਨਾ, ਪੀਲੀਆ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ।

ਘਰੇਲੂ ਨੁਸਖੇ 

  • ਨਿੰਬੂ ਪਾਣੀ: ਸਵੇਰੇ ਖਾਲੀ ਪੇਟ ਕੋਸੇ ਪਾਣੀ 'ਚ ਅੱਧਾ ਨਿੰਬੂ ਤੇ ਥੋੜ੍ਹਾ ਸ਼ਹਿਦ ਮਿਲਾ ਕੇ ਪੀਓ।
  • ਹਲਦੀ ਵਾਲਾ ਦੁੱਧ: ਹਲਦੀ ਦੇ ਐਂਟੀ-ਆਕਸੀਡੈਂਟ ਤੱਤ ਲਿਵਰ ਦੀ ਸਫਾਈ ਵਿਚ ਮਦਦ ਕਰਦੇ ਹਨ।
  • ਅਦਰਕ-ਤੁਲਸੀ ਦੀ ਚਾਹ: ਟਾਕਸਿਨ ਨਿਕਾਲਣ ਤੇ ਪਾਚਨ ਸੁਧਾਰਣ ਲਈ ਲਾਭਕਾਰੀ।
  • ਚੁਕੰਦਰ ਦਾ ਜੂਸ: ਲਿਵਰ ਨੂੰ ਕੁਦਰਤੀ ਤੌਰ ‘ਤੇ ਡੀਟੌਕਸ ਕਰਨ 'ਚ ਮਦਦਗਾਰ।

ਇਹ ਵੀ ਪੜ੍ਹੋ : ਜ਼ੁਕਾਮ ਹੈ ਜਾਂ 'ਹੇ ਫੀਵਰ', ਲੱਛਣਾਂ ਨੂੰ Ignore ਕਰਨਾ ਪੈ ਸਕਦੈ ਸਿਹਤ 'ਤੇ ਭਾਰੀ

ਖੁਰਾਕ 'ਚ ਕੀ ਸ਼ਾਮਲ ਕਰੋ ਇਹ ਚੀਜ਼ਾਂ

  • ਹਰੀਆਂ ਪੱਤੇਦਾਰ ਸਬਜ਼ੀਆਂ: ਪਾਲਕ, ਮੇਥੀ, ਸਲਾਦ – ਲਿਵਰ ਸਾਫ਼ ਕਰਨ ਵਾਲੇ ਐਂਜ਼ਾਈਮ ਵਧਾਉਂਦੀਆਂ ਹਨ।
  • ਫਲ: ਨਿੰਬੂ, ਅੰਗੂਰ, ਸੇਬ, ਤਰਬੂਜ।
  • ਹਲਦੀ, ਲਸਣ, ਅਦਰਕ ਨੂੰ ਰੋਜ਼ਾਨਾ ਖਾਣੇ 'ਚ ਸ਼ਾਮਲ ਕਰੋ।
  • ਪ੍ਰੋਟੀਨ: ਦਾਲਾਂ, ਅੰਕੁਰਿਤ ਅਨਾਜ ਤੇ ਪਨੀਰ।
  • ਪਾਣੀ: ਦਿਨ 'ਚ ਘੱਟੋ-ਘੱਟ 8–10 ਗਿਲਾਸ ਪਾਣੀ ਪੀਓ।

ਲਿਵਰ ਦੀ ਰੱਖਿਆ ਲਈ ਸਾਵਧਾਨੀਆਂ

  • ਤਲਿਆ-ਭੁੰਨਿਆ ਅਤੇ ਜੰਕ ਫੂਡ ਘਟਾਓ, ਸ਼ਰਾਬ ਅਤੇ ਕੈਫੀਨ ਤੋਂ ਬਚੋ। ਪ੍ਰਦੂਸ਼ਿਤ ਇਲਾਕਿਆਂ ‘ਚ ਮਾਸਕ ਪਹਿਨੋ ਅਤੇ ਘਰ 'ਚ ਏਅਰ ਪਿਊਰੀਫਾਇਰ ਵਰਤੋਂ।
  • ਲਿਵਰ ਹੈਲਥ ਲਈ ਯੋਗ ਅਤੇ ਕਸਰਤ
  • ਭੁਜੰਗ ਆਸਨ, ਧਨੁਰ ਆਸਨ, ਪਸ਼ਚਿਮੋਤਾਨ ਆਸਨ, ਅਰਧ ਮਤਸੇਂਦ੍ਰ ਆਸਨ – ਇਹ ਆਸਨ ਲਿਵਰ ਨੂੰ ਡੀਟੌਕਸ ਕਰਨ 'ਚ ਸਹਾਇਕ ਹਨ।
  • ਹਲਕੀ ਕਸਰਤ ਜਿਵੇਂ ਤੇਜ਼ ਚੱਲਣਾ, ਸਾਈਕਲਿੰਗ ਜਾਂ ਤੈਰਨਾ – ਰੋਜ਼ 30 ਮਿੰਟ ਲਈ ਕਰੋ।
  • ਜੀਵਨਸ਼ੈਲੀ 'ਚ ਬਦਲਾਅ
  • ਰੋਜ਼ 7–8 ਘੰਟੇ ਡੂੰਘੀ ਨੀਂਦ ਲਓ।
  • ਤਣਾਅ ‘ਤੇ ਕਾਬੂ ਰੱਖੋ, ਪ੍ਰਾਣਾਯਾਮ 'ਤੇ ਧਿਆਨ ਕਰੋ।
  • ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹੋ।

ਯਾਦ ਰੱਖੋ: ਵੱਧਦਾ ਪ੍ਰਦੂਸ਼ਣ ਲਿਵਰ ਲਈ ਖਤਰਾ ਬਣ ਸਕਦਾ ਹੈ, ਪਰ ਸੰਤੁਲਿਤ ਖੁਰਾਕ, ਯੋਗ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਤੁਸੀਂ ਆਪਣੇ ਲਿਵਰ ਨੂੰ ਮਜ਼ਬੂਤ ਅਤੇ ਸਾਫ਼ ਰੱਖ ਸਕਦੇ ਹੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News