ਦਿਲ ਲਈ ਖ਼ਤਰੇ ਦੀ ਘੰਟੀ ਹਨ ਇਹ ਲੱਛਣ, ਨਜ਼ਰਅੰਦਾਜ ਕਰਨਾ ਪੈ ਸਕਦੈ ਭਾਰੀ
Saturday, Nov 08, 2025 - 12:35 PM (IST)
ਹੈਲਥ ਡੈਸਕ- ਦਿਲ ਸਾਡੀ ਜ਼ਿੰਦਗੀ ਦੀ ਧੜਕਨ ਹੈ, ਪਰ ਜਦੋਂ ਇਹ ਕਮਜ਼ੋਰ ਹੋਣਾ ਸ਼ੁਰੂ ਕਰਦਾ ਹੈ, ਤਾਂ ਸਰੀਰ ਪਹਿਲਾਂ ਤੋਂ ਹੀ ਇਸ ਦੇ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹਾਰਟ ਅਟੈਕ ਅਚਾਨਕ ਨਹੀਂ ਆਉਂਦਾ, ਇਹ ਕਈ ਵਾਰ ਮਹੀਨਿਆਂ ਪਹਿਲਾਂ ਹੀ ਚਿਤਾਵਨੀ ਦੇਣਾ ਸ਼ੁਰੂ ਕਰ ਦਿੰਦਾ ਹੈ। ਜੇਕਰ ਤੁਸੀਂ ਇਹ 7 ਲੱਛਣ (symptoms) ਮਹਿਸੂਸ ਕਰ ਰਹੇ ਹੋ, ਤਾਂ ਇਹ ਦਿਲ ਦੀ ਕਮਜ਼ੋਰੀ ਦਾ ਸੰਕੇਤ ਹੋ ਸਕਦੇ ਹਨ — ਇਸ ਲਈ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ।
ਪੇਟ ਫੁੱਲਿਆ ਹੋਇਆ ਮਹਿਸੂਸ ਹੋਣਾ
ਜੇ ਤੁਸੀਂ ਥੋੜ੍ਹਾ ਜਿਹਾ ਖਾਣ ਤੋਂ ਬਾਅਦ ਹੀ ਪੇਟ ਭਰਿਆ ਹੋਇਆ ਜਾਂ ਉੱਪਰਲੇ ਹਿੱਸੇ 'ਚ ਭਾਰ ਮਹਿਸੂਸ ਕਰਦੇ ਹੋ, ਤਾਂ ਇਸ ਨੂੰ ਸਿਰਫ ਗੈਸ ਜਾਂ ਬਦਹਜ਼ਮੀ ਨਾ ਸਮਝੋ। ਇਹ ਸੰਕੇਤ ਹੋ ਸਕਦਾ ਹੈ ਕਿ ਦਿਲ ਖੂਨ ਠੀਕ ਤਰੀਕੇ ਨਾਲ ਪੰਪ ਨਹੀਂ ਕਰ ਰਿਹਾ, ਜਿਸ ਕਾਰਨ ਪਾਚਨ ਤੰਤਰ ਪ੍ਰਭਾਵਿਤ ਹੋ ਰਿਹਾ ਹੈ। ਬਿਨਾਂ ਕਾਰਣ ਪੇਟ ਫੂਲ ਜਾਣਾ ਜਾਂ ਭਾਰਾ ਲੱਗਣਾ ਦਿਲ ਦੀ ਸਮੱਸਿਆ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ।
ਝੁਕਣ ਜਾਂ ਉੱਠਣ 'ਤੇ ਚੱਕਰ ਆਉਣਾ
ਜੇ ਤੁਸੀਂ ਅਚਾਨਕ ਖੜ੍ਹੇ ਹੋਣ ਜਾਂ ਝੁਕਣ 'ਤੇ ਚੱਕਰ ਮਹਿਸੂਸ ਕਰਦੇ ਹੋ, ਤਾਂ ਇਹ ਸਿਰਫ ਕਮਜ਼ੋਰੀ ਨਹੀਂ ਹੋ ਸਕਦੀ। ਇਹ ਬਲੱਡ ਫਲੋਅ ਦੀ ਗੜਬੜ ਦਾ ਨਤੀਜਾ ਹੋ ਸਕਦਾ ਹੈ। ਜਦੋਂ ਦਿਲ ਪੂਰੀ ਤਾਕਤ ਨਾਲ ਖੂਨ ਨਹੀਂ ਪੰਪ ਕਰਦਾ ਤਾਂ ਦਿਮਾਗ ਤੱਕ ਆਕਸੀਜਨ ਘੱਟ ਪਹੁੰਚਦੀ ਹੈ, ਜਿਸ ਨਾਲ ਚੱਕਰ ਆਉਂਦੇ ਹਨ। ਇਹ ਦਿਲ ਜਾਂ ਸਰਕੂਲੇਸ਼ਨ ਦੀ ਗੰਭੀਰ ਸਮੱਸਿਆ ਦਾ ਸੰਕੇਤ ਹੈ।
ਪੈਰਾਂ ਅਤੇ ਐਡੀਆਂ 'ਚ ਸੋਜ
ਸਵੇਰੇ ਉੱਠਦਿਆਂ ਜੇ ਪੈਰਾਂ ਜਾਂ ਐਡੀਆਂ 'ਤੇ ਸੂਜਨ ਹੋਵੇ ਅਤੇ ਦਿਨ ਭਰ ਇਹ ਵਧਦੀ ਜਾਏ, ਤਾਂ ਇਹ ਸਰੀਰ 'ਚ ਤਰਲ ਪਦਾਰਥ (ਫਲੂਇਡ) ਇਕੱਠਾ ਹੋਣ ਦੀ ਨਿਸ਼ਾਨੀ ਹੈ। ਦਿਲ ਜਦੋਂ ਖੂਨ ਪੰਪ ਨਹੀਂ ਕਰ ਪਾਉਂਦਾ, ਤਾਂ ਪਾਣੀ ਨੀਵੇਂ ਹਿੱਸਿਆਂ 'ਚ ਜਮ੍ਹਾ ਹੋਣ ਲੱਗਦਾ ਹੈ। ਇਸ ਨੂੰ “ਥਕਾਵਟ ਦੀ ਸੋਜ” ਸਮਝ ਕੇ ਨਜ਼ਰਅੰਦਾਜ਼ ਨਾ ਕਰੋ — ਇਹ ਹਾਰਟ ਫੇਲੀਅਰ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ।
ਬਿਨਾਂ ਮਿਹਨਤ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨਾ
ਜੇ ਤੁਸੀਂ ਬਿਨਾ ਵੱਡੀ ਮਿਹਨਤ ਕੀਤੇ ਹੀ ਹਮੇਸ਼ਾ ਥੱਕੇ ਮਹਿਸੂਸ ਕਰਦੇ ਹੋ ਜਾਂ ਥੋੜ੍ਹਾ ਕੰਮ ਕਰਨ 'ਤੇ ਸਾਹ ਚੜ੍ਹਦਾ ਹੈ, ਤਾਂ ਇਹ ਦਿਲ ਦੀ ਕਮਜ਼ੋਰੀ ਹੋ ਸਕਦੀ ਹੈ। ਜਦੋਂ ਦਿਲ ਕਮਜ਼ੋਰ ਹੁੰਦਾ ਹੈ, ਤਾਂ ਸਰੀਰ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਅਤੇ ਇਹ ਹਾਲਤ ਸਮੇਂ ਨਾਲ ਹੋਰ ਖਰਾਬ ਹੋ ਸਕਦੀ ਹੈ। ਇਸ ਨੂੰ “ਕਮਜ਼ੋਰੀ” ਜਾਂ “ਜ਼ਿਆਦਾ ਕੰਮ” ਮੰਨ ਕੇ ਟਾਲਣਾ ਖਤਰਨਾਕ ਸਾਬਤ ਹੋ ਸਕਦਾ ਹੈ।
ਰੋਜ਼ਾਨਾ ਦੇ ਕੰਮ ਕਰਨਾ ਮੁਸ਼ਕਲ ਹੋਣਾ
ਜੇ ਪਹਿਲਾਂ ਤੁਸੀਂ ਆਸਾਨੀ ਨਾਲ ਪੌੜੀਆਂ ਚੜ੍ਹ ਲੈਂਦੇ ਸੀ ਜਾਂ ਸਮਾਨ ਚੁੱਕ ਲੈਂਦੇ ਸੀ, ਪਰ ਹੁਣ ਇਹ ਕੰਮ ਮੁਸ਼ਕਲ ਲੱਗਦੇ ਹਨ, ਤਾਂ ਇਹ ਦਿਲ ਦੀ ਤਾਕਤ ਘਟਣ ਦਾ ਸੰਕੇਤ ਹੈ। ਦਿਲ ਜਦੋਂ ਢੰਗ ਨਾਲ ਪੰਪ ਨਹੀਂ ਕਰਦਾ, ਤਾਂ ਸਰੀਰ ਜਲਦੀ ਥੱਕਦਾ ਹੈ ਅਤੇ ਸਾਹ ਫੂਲਣ ਲੱਗਦਾ ਹੈ। ਇਸ ਨੂੰ ਅਣਡਿੱਠਾ ਕਰਨਾ ਤੁਹਾਡੀ ਜ਼ਿੰਦਗੀ ਲਈ ਖਤਰਾ ਬਣ ਸਕਦਾ ਹੈ।
ਡਾਕਟਰਾਂ ਦੀ ਸਲਾਹ:
ਜੇਕਰ ਉਪਰੋਕਤ 'ਚੋਂ ਕੋਈ ਵੀ ਲੱਛਣ ਤੁਹਾਡੇ 'ਚ ਦਿੱਖ ਰਹੇ ਹਨ, ਤਾਂ ਤੁਰੰਤ ਕਾਰਡੀਓਲਾਜਿਸਟ ਨਾਲ ਸੰਪਰਕ ਕਰੋ। ਸਮੇਂ ਸਿਰ ਜਾਂਚ ਅਤੇ ਇਲਾਜ ਹੀ ਅਸਲ ਬਚਾਅ ਦਾ ਤਰੀਕਾ ਹੈ। ਦਿਲ ਦੀਆਂ ਬੀਮਾਰੀਆਂ ਦਾ ਇਲਾਜ ਜਿੰਨਾ ਜਲਦੀ ਸ਼ੁਰੂ ਕੀਤਾ ਜਾਵੇ, ਓਨਾ ਹੀ ਜੀਵਨ ਬਚਣ ਦੇ ਚਾਂਸ ਵੱਧਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
