ਵੱਡੀ ਗਿਣਤੀ ''ਚ ਸਰਵਾਈਕਲ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਔਰਤਾਂ ! ਕੇਰਲ ਦੇ ਸਿਹਤ ਵਿਭਾਗ ਨੇ ਚਾਰੀ ਕੀਤੀ ਚਿਤਾਵਨੀ
Monday, Nov 17, 2025 - 10:58 AM (IST)
ਨੈਸ਼ਨਲ ਡੈਸਕ- ਕੇਰਲ 'ਚ ਕਰੀਬ 7.9 ਫੀਸਦੀ ਔਰਤਾਂ ਸਰਵਾਈਕਲ ਕੈਂਸਰ ਨਾਲ ਪ੍ਰਭਾਵਿਤ ਹਨ। ਇਕ ਨਵੇਂ ਅਧਿਐਨ ਨੇ ਚਿਤਾਵਨੀ ਦਿੱਤੀ ਹੈ ਕਿ ਸੂਬੇ 'ਚ ਸ਼ੁਰੂਆਤੀ ਪਹਿਚਾਣ ਅਤੇ ਮਜਬੂਤ ਨਿਵਾਰਕ ਕਦਮਾਂ ਦੀ ਤੁਰੰਤ ਲੋੜ ਹੈ। ਦੱਸਣਯੋਗ ਹੈ ਕਿ ਅੱਜ ਵਿਸ਼ਵ ਸਰਵਾਈਕਲ ਕੈਂਸਰ ਖ਼ਾਤਮਾ ਦਿਵਸ ਹੈ। ਇਹ ਦਿਵਸ ਸਰਵਾਈਕਲ ਕੈਂਸਰ ਦੇ ਪ੍ਰਤੀ ਜਾਗਰੂਕਤਾ ਅਤੇ ਸਮੇਂ 'ਤੇ ਮੈਡੀਕਲ ਜਾਂਚ ਦੇ ਮਹੱਤਵ ਲਈ ਮਨਾਇਆ ਜਾਂਦਾ ਹੈ। ਸਿਹਤ ਮਾਹਿਰਾਂ ਦੇ ਅਨੁਸਾਰ, ਔਰਤਾਂ 'ਚ ਸਭ ਤੋਂ ਵੱਧ ਮਿਲਣ ਵਾਲੇ ਕੈਂਸਰਾਂ ‘ਚੋਂ ਇਕ ਇਹ ਕੈਂਸਰ ਮੁੱਖ ਤੌਰ ‘ਤੇ ਹਿਊਮਨ ਪੈਪੀਲੋਮਾ ਵਾਇਰਸ (HPV) ਇਨਫੈਕਸ਼ਨ ਕਾਰਨ ਹੁੰਦਾ ਹੈ। ਜੇ ਇਸ ਦੀ ਪਹਿਚਾਣ ਸ਼ੁਰੂਆਤੀ ਦਰਜੇ ‘ਤੇ ਹੋਵੇ ਤਾਂ ਇਲਾਜ ਕਾਫ਼ੀ ਪ੍ਰਭਾਵਸ਼ਾਲੀ ਰਹਿੰਦਾ ਹੈ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਦੇਰ ਨਾਲ ਜਾਂਚ ਵਧਾ ਰਹੀ ਹੈ ਮੌਤ ਦਰ
ਕੇਰਲ 'ਚ ਭਾਵੇਂ ਔਰਤਾਂ ‘ਚ ਛਾਤੀ ਅਤੇ ਥਾਇਰਾਇਡ ਕੈਂਸਰ ਵੀ ਆਮ ਹਨ, ਪਰ ਸਰਵਾਈਕਲ ਕੈਂਸਰ ਦੀ ਮੌਤ ਦਰ ਵੱਧ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਸਕ੍ਰੀਨਿੰਗ ‘ਚ ਘੱਟ ਭਾਗੀਦਾਰੀ ਅਤੇ ਦੇਰ ਨਾਲ ਕੀਤੀ ਜਾਂਚ ਕਾਰਨ ਬੀਮਾਰੀ ਅਕਸਰ ਆਖ਼ਰੀ ਪੜਾਅ ‘ਚ ਪਤਾ ਲੱਗਦੀ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
‘ਆਰੋਗਯਮ ਆਨੰਦਮ- ਅਕਤਮ ਅਰਬੁਦਮ’ ਮੁਹਿੰਮ ਦੇ ਪ੍ਰਭਾਵ
ਕੇਰਲ ਸਿਹਤ ਵਿਭਾਗ ਨੇ 4 ਫ਼ਰਵਰੀ 2024 ਨੂੰ ਸਰਵਾਈਕਲ ਕੈਂਸਰ ਦੇ ਜਲਦੀ ਪਤਾ ਲਗਾਉਣ ਅਤੇ ਰੋਕਥਾਮ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਸੀ। ਇਹ ਮੁਹਿੰਮ 20 ਲੱਖ ਤੋਂ ਵੱਧ ਲੋਕਾਂ ਤੱਖ ਪਹੁੰਚ ਚੁੱਕੀ ਹੈ ਅਤੇ ਸ਼ੱਕੀ ਮਾਮਲਿਆਂ ਵਾਲੀਆਂ ਲਗਭਗ 30,000 ਔਰਤਾਂ ਨੂੰ ਅੱਗੇ ਦੇ ਮੁਲਾਂਕਣ ਲਈ ਭੇਜਿਆ ਗਿਆ ਹੈ। ਇਨ੍ਹਾਂ 'ਚੋਂ 84 ਮਾਮਲਿਆਂ 'ਚ ਕੈਂਸਰ ਦੀ ਪੁਸ਼ਟੀ ਹੋਈ, ਜਦੋਂ ਕਿ 243 'ਚ ਕੈਂਸਰ ਤੋਂ ਪਹਿਲਾਂ ਦੀਆਂ ਸਥਿਤੀਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਦਾ ਇਲਾਜ ਘਾਤਕ ਹੋਣ ਤੋਂ ਪਹਿਲਾਂ ਕੀਤਾ ਜਾ ਸਕਦਾ ਸੀ। ਟੀਕਾਕਰਣ ਸਭ ਤੋਂ ਪ੍ਰਭਾਵੀ ਰੋਕਥਾਮ ਉਪਾਅ ਬਣਿਆ ਹੋਇਆ ਹੈ।
ਸੂਬਾ ਸਰਕਾਰ ਨੇ ਕਲਾਸ 6ਵੀਂ ਅਤੇ 12ਵੀਂ ਦੀਆਂ ਸਕੂਲੀ ਬੱਚੀਆਂ ਲਈ ਵੱਡੇ ਪੱਧਰ ‘ਤੇ HPV ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਪਹਿਲੇ ਪੜਾਅ ‘ਤੇ ਕੰਮ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਕੇਰਲ ਵਿੱਚ ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਦੀਆਂ ਸੂਬੇ ਦੀਆਂ ਕੋਸ਼ਿਸ਼ਾਂ 'ਚ ਇਸ ਦੀ ਮਹੱਤਵਪੂਰਨ ਭੂਮਿਕਾ ਹੋਣ ਦੀ ਉਮੀਦ ਹੈ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਨੇੜਲੇ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਹੋਰ ਸਿਹਤ ਕੇਂਦਰਾਂ 'ਚ ਉਪਲਬਧ ਕੈਂਸਰ ਸਕ੍ਰੀਨਿੰਗ ਸੁਵਿਧਾਵਾਂ ਦਾ ਨਿਯਮਿਤ ਲਾਭ ਲਿਆ ਜਾਵੇ, ਤਾਂ ਜੋ ਬੀਮਾਰੀ ਨੂੰ ਸਮੇਂ ‘ਤੇ ਫੜਿਆ ਜਾ ਸਕੇ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਬਦਲ ਜਾਏਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
