ਅੰਜੀਰ ਖਾਣ ਦੇ ਚਮਤਕਾਰੀ ਫਾਇਦੇ: ਦਿਲ, ਹੱਡੀਆਂ ਤੇ ਚਮੜੀ ਲਈ ਹੈ ਕੁਦਰਤੀ ਦਵਾਈ

Monday, Nov 10, 2025 - 04:26 PM (IST)

ਅੰਜੀਰ ਖਾਣ ਦੇ ਚਮਤਕਾਰੀ ਫਾਇਦੇ: ਦਿਲ, ਹੱਡੀਆਂ ਤੇ ਚਮੜੀ ਲਈ ਹੈ ਕੁਦਰਤੀ ਦਵਾਈ

ਹੈਲਥ ਡੈਸਕ- ਅੰਜੀਰ (Fig) ਇਕ ਸੁਆਦਿਸ਼ਟ ਅਤੇ ਪੌਸ਼ਟਿਕ ਡ੍ਰਾਈ ਫਰੂਟ ਹੈ। ਅੰਜੀਰ 'ਚ ਭਰਪੂਰ ਮਾਤਰਾ 'ਚ ਫਾਈਬਰ, ਵਿਟਾਮਿਨ C, K, B6 ਅਤੇ ਮਿਨਰਲ ਜਿਵੇਂ ਕਿ ਪੋਟੈਸ਼ੀਅਮ, ਕੈਲਸ਼ੀਅਮ ਤੇ ਮੈਗਨੀਸ਼ੀਅਮ ਮਿਲਦੇ ਹਨ। ਤਾਜ਼ਾ ਅਤੇ ਸੁੱਕੇ ਦੋਵੇਂ ਰੂਪਾਂ ‘ਚ ਮਿਲਣ ਵਾਲੇ ਅੰਜੀਰ 'ਚ, ਸੁੱਕਾ ਅੰਜੀਰ ਸਭ ਤੋਂ ਵੱਧ ਪੌਸ਼ਟਿਕ ਮੰਨਿਆ ਜਾਂਦਾ ਹੈ, ਕਿਉਂਕਿ ਇਸ 'ਚ ਪਾਣੀ ਘੱਟ ਤੇ ਪੋਸ਼ਕ ਤੱਤ ਵੱਧ ਹੁੰਦੇ ਹਨ। ਆਓ ਜਾਣੀਏ, ਅੰਜੀਰ ਖਾਣ ਦੇ 5 ਵੱਡੇ ਫਾਇਦੇ:-

ਇਹ ਵੀ ਪੜ੍ਹੋ : ਮੂਲੀ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ਲਈ ਬਣ ਸਕਦੀਆਂ ਹਨ ਜ਼ਹਿਰ!

1. ਦਿਲ ਦੀ ਸਿਹਤ ਲਈ ਫਾਇਦੇਮੰਦ

ਅੰਜੀਰ 'ਚ ਮੌਜੂਦ ਪੋਟੈਸ਼ੀਅਮ ਅਤੇ ਫਾਈਬਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ ਅਤੇ ਦਿਲ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦੇ ਹਨ। ਇਹ ਕੋਲੈਸਟਰੋਲ ਦੀ ਮਾਤਰਾ ਘਟਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘਟਦਾ ਹੈ।

2. ਪਾਚਨ ਤੰਤਰ ਲਈ ਬਿਹਤਰ

ਅੰਜੀਰ 'ਚ ਵੱਧ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸਹੀ ਰੱਖਦਾ ਹੈ। ਇਹ ਕਬਜ਼, ਐਸੀਡਿਟੀ ਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ ਅਤੇ ਅੰਤੜੀਆਂ ਨੂੰ ਸਿਹਤਮੰਦ ਬਣਾਉਂਦਾ ਹੈ।

3. ਭਾਰ ਕੰਟਰੋਲ 'ਚ ਮਦਦਗਾਰ

ਅੰਜੀਰ 'ਚ ਕੁਦਰਤੀ ਸ਼ੂਗਰ ਅਤੇ ਫਾਈਬਰ ਹੁੰਦੇ ਹਨ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ। ਇਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ

4. ਚਮੜੀ ਲਈ ਲਾਭਦਾਇਕ

ਅੰਜੀਰ 'ਚ ਮੌਜੂਦ ਐਂਟੀ-ਆਕਸੀਡੈਂਟਸ ਚਮੜੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤਾਂ ਤੋਂ ਬਚਾਉਂਦੇ ਹਨ। ਇਹ ਚਮੜੀ ਨੂੰ ਨਮੀ, ਨਰਮੀ ਤੇ ਕੁਦਰਤੀ ਚਮਕ ਦਿੰਦੇ ਹਨ ਅਤੇ ਮੁਹਾਂਸਿਆਂ ਤੇ ਸਕਿਨ ਪਰੇਸ਼ਾਨੀਆਂ ਤੋਂ ਬਚਾਉਂਦੇ ਹਨ।

5. ਹੱਡੀਆਂ ਲਈ ਤਾਕਤ ਦਾ ਸਰੋਤ

ਅੰਜੀਰ 'ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਹੱਡੀਆਂ ਦੀ ਕਮਜ਼ੋਰੀ ਅਤੇ ਓਸਟੀਓਪੋਰੋਸਿਸ ਤੋਂ ਬਚਾਉਂਦਾ ਹੈ।

ਨੋਟ : ਜੇ ਤੁਹਾਨੂੰ ਅੱਖਾਂ 'ਚ ਪੀਲਾਪਣ, ਧੁੰਦਲਾ ਨਜ਼ਰ ਜਾਂ ਅਚਾਨਕ ਦਰਦ ਜਿਹੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰੀ ਸਲਾਹ ਲਓ। ਕਈ ਵਾਰ ਇਹ ਅੱਖਾਂ ਦੀ ਨਹੀਂ, ਸਗੋਂ ਦਿਲ ਦੀ ਸਮੱਸਿਆ ਦਾ ਪਹਿਲਾ ਸੰਕੇਤ ਹੁੰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News