ਜੇਕਰ ਤੁਹਾਡੀ ਵੀ ਘਟਦੀ ਜਾ ਰਹੀ ਹੈ ਅੱਖਾਂ ਦੀ ਰੌਸ਼ਨੀ ਤਾਂ ਹੋ ਜਾਓ ਸਾਵਧਾਨ ! ਇਸ ਵਿਟਾਮਿਨ ਨੂੰ ਬਿਲਕੁਲ ਨਾ ਕਰੋ Ignore
Saturday, Nov 15, 2025 - 11:51 AM (IST)
ਵੈੱਬ ਡੈਸਕ- ਅੱਖਾਂ ਸਾਡੀ ਸਿਹਤ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਕਈ ਵਾਰ ਉਮਰ ਘੱਟ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਧੁੰਦਲਾ ਦਿਸਣ ਲੱਗਦਾ ਹੈ ਜਾਂ ਨਜ਼ਦੀਕ-ਦੂਰ ਦੀਆਂ ਚੀਜ਼ਾਂ ਸਹੀ ਤਰ੍ਹਾਂ ਨਜ਼ਰ ਨਹੀਂ ਆਉਂਦੀਆਂ। ਇਸ ਦਾ ਇਕ ਵੱਡਾ ਕਾਰਨ ਸਰੀਰ 'ਚ ਜ਼ਰੂਰੀ ਵਿਟਾਮਿਨਾਂ ਦੀ ਕਮੀ ਮੰਨੀ ਜਾਂਦੀ ਹੈ। ਮੁੱਖ ਤੌਰ ’ਤੇ ਤਿੰਨ ਵਿਟਾਮਿਨ — ਵਿਟਾਮਿਨ A, B12 ਅਤੇ D — ਅੱਖਾਂ ਦੀ ਕਾਰਗੁਜ਼ਾਰੀ ਨਾਲ ਸਿੱਧੇ ਤੌਰ ’ਤੇ ਜੁੜੇ ਹੁੰਦੇ ਹਨ, ਅਤੇ ਇਨ੍ਹਾਂ ਦੀ ਕਮੀ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਵਿਟਾਮਿਨ A ਦੀ ਕਮੀ: ਨਾਈਟ ਬਲਾਈਂਡਨੇਸ ਦਾ ਮੁੱਖ ਕਾਰਨ
ਵਿਟਾਮਿਨ A ਰੈਟਿਨਾ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਜ਼ਰੂਰੀ ਹੈ। ਇਸ ਦੀ ਕਮੀ ਨਾਲ:
- ਅੱਖਾਂ 'ਚ ਸੁੱਕਾਪਣ
- ਰਾਤ ਨੂੰ ਸਹੀ ਦਿਸਣ 'ਚ ਦਿੱਕਤ (ਨਾਈਟ ਬਲਾਈਂਡਨੇਸ)
- ਰੌਸ਼ਨੀ ਘੱਟ ਮਹਿਸੂਸ ਹੋਣਾ
- ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਕਮੀ ਸਥਾਈ ਨਜ਼ਰ ਗੁਆਚਣ ਤੱਕ ਪਹੁੰਚ ਸਕਦੀ ਹੈ।
ਵਿਟਾਮਿਨ B12 ਦੀ ਕਮੀ: ਅੱਖਾਂ ਦੀਆਂ ਨਸਾਂ ਕਮਜ਼ੋਰ ਹੋਣ ਲੱਗਦੀਆਂ
ਵਿਟਾਮਿਨ B12 ਤਿੰਨ ਚੀਜ਼ਾਂ ਲਈ ਬਹੁਤ ਮਹੱਤਵਪੂਰਨ ਹੈ—ਸੈੱਲ, ਨਰਵਸ ਸਿਸਟਮ ਅਤੇ ਖਾਸ ਤੌਰ ’ਤੇ ਆਪਟਿਕ ਨਰਵ। ਕਮੀ ਹੋਣ ’ਤੇ:
ਧੁੰਦਲਾ ਦਿਸਣਾ
ਰੰਗਾਂ ਦੀ ਪਹਿਚਾਣ 'ਚ ਮੁਸ਼ਕਲ
ਵਿਟਾਮਿਨ B12 ਦੇ ਸ਼ਾਕਾਹਾਰੀ ਸਰੋਤ ਘੱਟ ਹਨ, ਪਰ ਦੁੱਧ, ਦਹੀਂ, ਪਨੀਰ, ਅੰਡੇ ਅਤੇ ਫੋਰਟੀਫਾਈਡ ਖੁਰਾਕ ਤੋਂ ਮਿਲ ਸਕਦਾ ਹੈ। ਨਾਨ-ਵੇਜ ਖਾਣ ਵਾਲਿਆਂ ਲਈ ਮੱਛੀਆਂ ਜਿਵੇਂ ਸੈਲਮਨ, ਟ੍ਰਾਊਟ, ਕਲੈਮਜ਼ ਅਤੇ ਆਇਸਟਰ ਵਧੀਆ ਸਰੋਤ ਹਨ।
ਵਿਟਾਮਿਨ D ਦੀ ਕਮੀ: ਡਰਾਈ ਆਈ ਅਤੇ ਜਲਣ ਵਧਾਉਂਦੀ
- ਹੱਡੀਆਂ ਨਾਲ ਨਾਲ ਵਿਟਾਮਿਨ D ਅੱਖਾਂ ਲਈ ਵੀ ਲਾਜ਼ਮੀ ਹੈ। ਇਸ ਦੀ ਕਮੀ ਨਾਲ:
- ਡਰਾਈ ਆਈ ਸੰਡਰੋਮ
- ਅੱਖਾਂ 'ਚ ਜਲਣ ਅਤੇ ਥਕਾਵਟ
- ਆਪਟਿਕ ਨਰਵ ’ਤੇ ਨਕਾਰਾਤਮਕ ਪ੍ਰਭਾਵ
- ਰੋਜ਼ 10–15 ਮਿੰਟ ਸਵੇਰ ਦੀ ਧੁੱਪ ਵਿਟਾਮਿਨ D ਦਾ ਸਭ ਤੋਂ ਕੁਦਰਤੀ ਸਰੋਤ ਹੈ। ਇਸ ਤੋਂ ਇਲਾਵਾ ਆਇਲੀ ਫਿਸ਼, ਅੰਡੇ ਦੀ ਜਰਦੀ, ਲਾਲ ਮਾਸ ਅਤੇ ਫੋਰਟੀਫਾਈਡ ਫੂਡਜ਼ ਵੀ ਫਾਇਦਾਮੰਦ ਹਨ।
ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ
ਜੇ ਤੁਹਾਨੂੰ ਧੁੰਦਲਾ ਦਿਸਣਾ, ਜਲਣ ਜਾਂ ਰੋਸ਼ਨੀ ਘੱਟ ਮਹਿਸੂਸ ਹੋਣ ਜਿਹੀਆਂ ਸਮੱਸਿਆਵਾਂ ਲਗਾਤਾਰ ਰਹਿੰਦੀਆਂ ਹਨ ਤਾਂ ਡਾਕਟਰੀ ਜਾਂਚ ਬਹੁਤ ਜ਼ਰੂਰੀ ਹੈ। ਸਮੇਂ ’ਤੇ ਕਾਰਨ ਪਤਾ ਲਗਾ ਕੇ ਇਲਾਜ ਕਰਵਾਉਣ ਨਾਲ ਨਜ਼ਰ ਦੀ ਵਿਗੜਦੀ ਹਾਲਤ ਨੂੰ ਰੋਕਿਆ ਜਾ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
