ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਖ਼ਤਰਨਾਕ ਹੈ ਹਵਾ ਪ੍ਰਦੂਸ਼ਣ ! ਦਿੱਲੀ-NCR ਦੇ ਲੋਕਾਂ ਲਈ ਚਿਤਾਵਨੀ
Monday, Nov 17, 2025 - 05:36 PM (IST)
ਹੈਲਥ ਡੈਸਕ- ਦਿੱਲੀ-ਐੱਨਸੀਆਰ 'ਚ ਪਿਛਲੇ ਇਕ ਮਹੀਨੇ ਤੋਂ ਪ੍ਰਦੂਸ਼ਣ ਖਤਰਨਾਕ ਪੱਧਰ ਤੋਂ ਵੀ ਪਾਰ ਚਲਾ ਗਿਆ ਹੈ। ਹਵਾ 'ਚ ਮੌਜੂਦ ਜ਼ਹਿਰੀਲੇ PM2.5 ਅਤੇ PM10 ਕਣ ਨਾ ਸਿਰਫ਼ ਸਾਹ ਲੈਣ 'ਚ ਮੁਸ਼ਕਲ ਪੈਦਾ ਕਰ ਰਹੇ ਹਨ, ਸਗੋਂ ਡਾਇਬਟੀਜ਼ ਮਰੀਜ਼ਾਂ ਲਈ ਗੰਭੀਰ ਸਿਹਤ ਖਤਰਾ ਬਣ ਗਏ ਹਨ।
ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
ਦਿੱਲੀ 'ਚ AQI ਇਕ ਦਿਨ 'ਚ 10–12 ਸਿਗਰਟ ਪੀਣ ਦੇ ਬਰਾਬਰ
ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਮੁਤਾਬਕ, 15 ਨਵੰਬਰ ਨੂੰ ਦਿੱਲੀ ਦਾ AQI 386 ਰਿਹਾ, ਜਦਕਿ ਕੁਝ ਪ੍ਰਾਈਵੇਟ ਮਾਨੀਟਰਿੰਗ ਸਟੇਸ਼ਨਾਂ 'ਤੇ ਇਹ 470 ਤੱਕ ਪਹੁੰਚ ਗਿਆ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਹੱਦ ਦਾ ਪ੍ਰਦੂਸ਼ਣ ਇਕ ਦਿਨ 'ਚ 10–12 ਸਿਗਰਟ ਪੀਣ ਦੇ ਬਰਾਬਰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਦਮਾ, ਬ੍ਰੋਂਕਾਈਟਿਸ, ਖੰਘ, ਬੁਖਾਰ, ਸਾਹ ਫੁੱਲਣਆ ਅਤੇ ਫੇਫੜਿਆਂ 'ਚ ਸੋਜ ਵਰਗੀਆਂ ਪਰੇਸ਼ਾਨੀਆਂ ਤੇਜ਼ੀ ਨਾਲ ਵਧਦੀਆਂ ਹਨ। ਛੋਟੇ ਬੱਚੇ, ਬਜ਼ੁਰਗ ਅਤੇ ਪਹਿਲਾਂ ਤੋਂ ਬੀਮਾਰ ਲੋਕ ਇਸ ਦਾ ਸਭ ਤੋਂ ਵੱਧ ਨਿਸ਼ਾਨਾ ਬਣ ਰਹੇ ਹਨ।
ਪ੍ਰਦੂਸ਼ਿਤ ਹਵਾ ਕਿਵੇਂ ਵਧਾਉਂਦੀ ਹੈ ਡਾਇਬਟੀਜ਼ ਦਾ ਖਤਰਾ?
ਸਿਹਤ ਮਾਹਿਰ ਦੱਸਦੇ ਹਨ ਕਿ ਪ੍ਰਦੂਸ਼ਣ ਦਾ ਅਸਰ ਸਿਰਫ ਫੇਫੜਿਆਂ ਤੱਕ ਸੀਮਿਤ ਨਹੀਂ ਹੁੰਦਾ। ਇਹ ਕਣ ਖੂਨ ਰਾਹੀਂ ਦਿਲ, ਲਿਵਸ, ਕਿਡਨੀ ਅਤੇ ਇਮਿਊਨ ਸਿਸਟਮ ਤੱਕ ਪਹੁੰਚ ਕੇ ਨੁਕਸਾਨ ਕਰਦੇ ਹਨ ਪਰ ਡਾਇਬਟੀਜ਼ ਮਰੀਜ਼ਾਂ 'ਚ ਇਹ ਪ੍ਰਭਾਵ ਦੁੱਗਣਾ ਖ਼ਤਰਨਾਕ ਹੋ ਜਾਂਦਾ ਹੈ।
PM2.5 ਦਾ ਡਾਇਬਟੀਜ਼ ’ਤੇ ਪ੍ਰਭਾਵ
ਇਹ ਕਣ ਸਰੀਰ 'ਚ ਸੋਜ (inflammation) ਵਧਾਉਂਦੇ ਹਨ। ਇੰਸੂਲਿਨ ਰੋਧਕਤਾ (Insulin resistance) ਵਧ ਜਾਂਦੀ ਹੈ। ਬਲੱਡ ਸ਼ੂਗਰ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ। ਆਕਸੀਡੇਟਿਵ ਸਟਰੈੱਸ ਵਧਦਾ ਹੈ। ਕੋਸ਼ਿਕਾਵਾਂ ਦੀ ਕਾਰਗੁਜ਼ਾਰੀ ਘੱਟ ਹੁੰਦੀ ਹੈ। ਇਸ ਨਾਲ ਮਰੀਜ਼ਾਂ ਦੀ ਸ਼ੂਗਰ ਅਚਾਨਕ ਵੱਧ ਸਕਦੀ ਹੈ ਅਤੇ ਹਾਲਤ ਖਰਾਬ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਅਧਿਐਨ 'ਚ ਕੀ ਪਾਇਆ ਗਿਆ?
ਅਧਿਐਨ ਅਨੁਸਾਰ, ਸਿਰਫ ਇਕ ਮਹੀਨੇ ਤੱਕ PM2.5 ਦੇ ਸੰਪਰਕ 'ਚ ਰਹਿਣ ਨਾਲ ਬਲੱਡ ਸ਼ੂਗਰ ਵੱਧ ਸਕਦੀ ਹੈ। ਜਿਨ੍ਹਾਂ ਸ਼ਹਿਰਾਂ 'ਚ PM2.5 ਹਰ 10 μg/m3 ਵਧਦਾ ਹੈ, ਉੱਥੇ ਡਾਇਬਟੀਜ਼ ਦਾ ਖਤਰਾ 22% ਤੱਕ ਵੱਧ ਜਾਂਦਾ ਹੈ। ਦਿੱਲੀ ਦੇ ਕ੍ਰਾਨਿਕ ਡਿਜ਼ੀਜ਼ ਕੰਟਰੋਲ ਸੈਂਟਰ ਦੇ ਰਿਸਰਚਰ ਸਿੱਧਾਰਥ ਮੰਡਲ ਕਹਿੰਦੇ ਹਨ ਕਿ ਭਾਰਤੀ ਲੋਕ ਲਾਈਫਸਟਾਈਲ ਅਤੇ ਵਾਤਾਵਰਣ ਦੋਹਾਂ ਕਾਰਨਾਂ ਕਰਕੇ ਡਾਇਬਟੀਜ਼ ਲਈ ਜ਼ਿਆਦਾ ਸੰਵੇਦਨਸ਼ੀਲ ਹਨ, ਜਿਸ 'ਤੇ ਪ੍ਰਦੂਸ਼ਣ ਹੋਰ ਵੀ ਵਾਧਾ ਕਰ ਰਿਹਾ ਹੈ।
ਡਾਇਬਟੀਜ਼ ਮਰੀਜ਼ ਕਿਹੜੀਆਂ ਸਾਵਧਾਨੀਆਂ ਵਰਤਣ?
- ਸਵੇਰੇ-ਸ਼ਾਮ ਬਾਹਰ ਜਾਣ ਤੋਂ ਬਚਣ
- ਇਹ ਸਮੇਂ ਹਵਾ ਵਿੱਚ ਪ੍ਰਦੂਸ਼ਣ ਸਭ ਤੋਂ ਵੱਧ ਹੁੰਦਾ ਹੈ।
- ਬਾਹਰ ਜਾਂਦੇ ਸਮੇਂ N95/N99 ਮਾਸਕ ਲਾਜ਼ਮੀ ਪਾਓ
- ਜ਼ਿਆਦਾ ਪਾਣੀ ਪੀਓ
- ਪ੍ਰਦੂਸ਼ਣ ਦੌਰਾਨ ਸਰੀਰ ਨੂੰ ਵਧੇਰੇ ਹਾਈਡ੍ਰੇਸ਼ਨ ਦੀ ਲੋੜ ਹੁੰਦੀ ਹੈ।
- ਐਂਟੀ-ਆਕਸੀਡੈਂਟ ਭਰਪੂਰ ਖੁਰਾਕ ਲਓ
- ਨਿੰਬੂ, ਸੰਤਰਾ, ਆਂਵਲਾ (ਵਿਟਾਮਿਨ C)
- ਵਿਟਾਮਿਨ E
- ਹਲਦੀ
- ਗ੍ਰੀਨ ਟੀ
- ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ
- ਇਹ ਆਕਸੀਡੇਟਿਵ ਸਟਰੈੱਸ ਘਟਾਉਂਦੀਆਂ ਹਨ।
- ਬਲੱਡ ਸ਼ੂਗਰ ਦੀ ਨਿਯਮਿਤ ਮਾਨੀਟਰਿੰਗ ਕਰੋ ਤਾਂਕਿ ਸ਼ੂਗਰ ਦੇ ਉਤਾਰ-ਚੜ੍ਹਾਵ ਦਾ ਸਮੇਂ ’ਤੇ ਪਤਾ ਲੱਗੇ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
