Protein ਦੀ ਪੂਰਤੀ ਲਈ ਆਂਡੇ ਦੀ ਜਗ੍ਹਾ ਖਾਓ ਇਹ ਸ਼ਾਕਾਹਾਰੀ ਚੀਜ਼ ! ਮਿਲੇਗੀ ਜ਼ਬਰਦਸਤ ਤਾਕਤ

Monday, Nov 17, 2025 - 11:53 AM (IST)

Protein ਦੀ ਪੂਰਤੀ ਲਈ ਆਂਡੇ ਦੀ ਜਗ੍ਹਾ ਖਾਓ ਇਹ ਸ਼ਾਕਾਹਾਰੀ ਚੀਜ਼ ! ਮਿਲੇਗੀ ਜ਼ਬਰਦਸਤ ਤਾਕਤ

ਹੈਲਥ ਡੈਸਕ- ਬ੍ਰੋਕਲੀ, ਜੋ ਦੇਖਣ 'ਚ ਗੋਭੀ ਵਰਗੀ ਹੀ ਹੁੰਦੀ ਹੈ, ਸ਼ਾਕਾਹਾਰੀ ਲੋਕਾਂ ਲਈ ਇਕ ਬਿਹਤਰੀਨ ਪੌਸ਼ਟਿਕ ਵਿਕਲਪ ਮੰਨੀ ਜਾਂਦੀ ਹੈ। ਇਸ 'ਚ ਪ੍ਰੋਟੀਨ, ਫਾਇਬਰ, ਐਂਟੀਆਕਸੀਡੈਂਟਸ ਅਤੇ ਕਈ ਜ਼ਰੂਰੀ ਵਿਟਾਮਿਨ ਭਰਪੂਰ ਮਾਤਰਾ 'ਚ ਮਿਲਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਣ 'ਚ ਮਦਦ ਕਰਦੇ ਹਨ।

ਪ੍ਰੋਟੀਨ ਦਾ ਸ਼ਾਨਦਾਰ ਸਰੋਤ

ਪ੍ਰੋਟੀਨ ਸਰੀਰ ਲਈ ਬੁਨਿਆਦੀ ਤੱਤ ਹੈ। ਜਿੱਥੇ ਗੈਰ-ਸ਼ਾਕਾਹਾਰੀ ਲੋਕ ਆਂਡਿਆਂ ਅਤੇ ਮਾਸ ਤੋਂ ਪ੍ਰੋਟੀਨ ਲੈਂਦੇ ਹਨ, ਉਥੇ ਸ਼ਾਕਾਹਾਰੀ ਲੋਕਾਂ ਲਈ ਬ੍ਰੋਕਲੀ ਬਿਹਤਰੀਨ ਚੋਣ ਹੈ। USDA (United States Department of Agriculture) ਦੇ ਅਨੁਸਾਰ, ਇਕ ਆਂਡੇ 'ਚ ਲਗਭਗ 6 ਗ੍ਰਾਮ ਪ੍ਰੋਟੀਨ, 100 ਗ੍ਰਾਮ ਬ੍ਰੋਕਲੀ 'ਚ ਕਰੀਬ 3 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਬ੍ਰੋਕਲੀ ਦੀ ਖਾਸ ਗੱਲ ਇਹ ਹੈ ਕਿ ਇਹ ਘੱਟ ਕੈਲੋਰੀ ਵਾਲੀ ਹੁੰਦੀ ਹੈ, ਇਸ ਲਈ ਭਾਰ ਘਟਾਉਣ ਅਤੇ ਫਿਟ ਰਹਿਣ ਲਈ ਵੀ ਇਹ ਬਹੁਤ ਲਾਭਕਾਰੀ ਹੈ।

ਫਾਇਬਰ ਨਾਲ ਪਾਚਣ ਤੰਤਰ ਮਜ਼ਬੂਤ

100 ਗ੍ਰਾਮ ਬ੍ਰੋਕਲੀ 'ਚ ਕਰੀਬ 2.6 ਗ੍ਰਾਮ ਡਾਇਟਰੀ ਫਾਇਬਰ ਹੁੰਦਾ ਹੈ, ਜੋ ਪਾਚਣ ਨੂੰ ਸੁਧਾਰਦਾ ਹੈ ਅਤੇ ਭਾਰ ਕੰਟਰੋਲ ਕਰਨ 'ਚ ਮਦਦਗਾਰ ਹੈ।

ਕੈਂਸਰ ਤੋਂ ਸੁਰੱਖਿਆ

ਬ੍ਰੋਕਲੀ ਇਕ ਕਰੂਸਿਫੇਰਸ ਸਬਜ਼ੀ ਹੈ, ਜਿਸ 'ਚ ਐਂਟੀਆਕਸੀਡੈਂਟਸ ਵੱਧ ਮਾਤਰਾ 'ਚ ਹੁੰਦੇ ਹਨ। ਇਹ ਐਂਟੀਆਕਸੀਡੈਂਟਸ ਸਰੀਰ 'ਚ ਕੈਂਸਰ ਪੈਦਾ ਕਰਨ ਵਾਲੀਆਂ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਰੋਜ਼ਾਨਾ ਬ੍ਰੋਕਲੀ ਦਾ ਸੇਵਨ ਕੈਂਸਰ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ। 

ਹੱਡੀਆਂ ਲਈ ਵਰਦਾਨ

ਬ੍ਰੋਕਲੀ ਹੱਡੀਆਂ ਲਈ ਬੇਹੱਦ ਲਾਭਕਾਰੀ ਹੈ। ਬ੍ਰੋਕਲੀ 'ਚ ਕੈਲਸ਼ੀਅਮ, ਕੋਲਾਜਨ, ਵਿਟਾਮਿਨ K ਹੁੰਦੇ ਹਨ। ਇਹ ਸਾਰੇ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਆਸਟਿਓਪੋਰੋਸਿਸ ਵਰਗੀਆਂ ਬੀਮਾਰੀਆਂ ਤੋਂ ਬਚਾਅ ਕਰਨ 'ਚ ਮਦਦ ਕਰਦੇ ਹਨ।

ਸਰਦੀਆਂ 'ਚ ਇਮਿਊਨਟੀ ਵਧਾਏ

ਬ੍ਰੋਕਲੀ ਵਿਟਾਮਿਨ C ਦਾ ਸ਼ਾਨਦਾਰ ਸਰੋਤ ਹੈ। ਇਹ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ ਅਤੇ ਸਰਦੀ-ਖੰਘ ਤੋਂ ਬਚਾਅ ਕਰਦਾ ਹੈ।

ਬ੍ਰੋਕਲੀ ਕਿਵੇਂ ਖਾਈਏ?

ਸਲਾਦ ਵਜੋਂ – ਕੱਚੀ ਜਾਂ ਹਲਕੀ ਉਬਾਲੀ ਹੋਈ

ਸੂਪ – ਬ੍ਰੋਕਲੀ ਸੂਪ ਵਿਟਾਮਿਨ ਅਤੇ ਮਿਨਰਲਸ ਦਾ ਚੰਗਾ ਸਰੋਤ ਹੈ

ਸਬਜ਼ੀ – ਹੋਰ ਸਬਜ਼ੀਆਂ ਨਾਲ ਪਕਾ ਸਕਦੇ ਹੋ।

ਭੁੰਨ ਕੇ ਜਾਂ ਬੇਕ ਕਰਕੇ – ਸਿਹਤਮੰਦ ਸਨੈਕ ਵਜੋਂ

ਬ੍ਰੋਕਲੀ ਨੂੰ ਡਾਇਟ 'ਚ ਸ਼ਾਮਲ ਕਰਨਾ ਕਿਉਂ ਜ਼ਰੂਰੀ?

ਬ੍ਰੋਕਲੀ ਸ਼ਾਕਾਹਾਰੀ ਲੋਕਾਂ 'ਚ ਪ੍ਰੋਟੀਨ ਦੀ ਕਮੀ ਦੂਰ ਕਰਨ ਦਾ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ।
ਇਹ ਪ੍ਰੋਟੀਨ ਦੀ ਘਾਟ ਪੂਰੀ ਕਰਦੀ ਹੈ। ਭਾਰ ਕੰਟਰੋਲ ਕਰਦੀ ਹੈ। ਇਮਿਊਨਟੀ ਵਧਾਉਂਦੀ ਹੈ। ਕਈ ਬੀਮਾਰੀਆਂ ਦੇ ਖਤਰੇ ਨੂੰ ਘਟਾਉਂਦੀ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News