ਸਵੇਰੇ ਉੱਠਦੇ ਹੀ ਕਿਉਂ ਹਾਈ ਹੋ ਜਾਂਦਾ ਹੈ ਬਲੱਡ ਸ਼ੂਗਰ ਲੈਵਲ? ਜਾਣੋ ਵਜ੍ਹਾ ਤੇ ਕੰਟਰੋਲ ਕਰਨ ਦੇ ਤਰੀਕੇ
Tuesday, Nov 18, 2025 - 06:03 PM (IST)
ਹੈਲਥ ਡੈਸਕ- ਸਵੇਰੇ-ਸਵੇਰੇ ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਨਾਰਮਲ ਤੋਂ ਵੱਧ ਆਉਂਦਾ ਹੈ ਤਾਂ ਇਹ ਚਿੰਤਾ ਦਾ ਕਾਰਨ ਬਣ ਸਕਦਾ ਹੈ, ਖਾਸਕਰ ਉਹ ਲੋਕ ਜਿਨ੍ਹਾਂ ਨੂੰ ਟਾਈਪ-2 ਡਾਇਬਟੀਜ਼ ਜਾਂ ਪ੍ਰੀਡਾਇਬਟੀਜ਼ ਹੈ। ਮਾਹਿਰ ਕਹਿੰਦੇ ਹਨ ਕਿ ਸਵੇਰ ਦਾ ਫਾਸਟਿੰਗ ਸ਼ੂਗਰ ਵਧਣਾ ਆਮ ਗੱਲ ਹੈ ਅਤੇ ਇਸ ਦੇ ਪਿੱਛੇ ਸਰੀਰ ਦੀ ਕੁਦਰਤੀ ਪ੍ਰਕਿਰਿਆ ਅਤੇ ਕੁਝ ਲਾਈਫਸਟਾਈਲ ਆਦਤਾਂ ਜ਼ਿੰਮੇਵਾਰ ਹੁੰਦੀਆਂ ਹਨ।
ਇਹ ਵੀ ਪੜ੍ਹੋ : ਸਰਦੀਆਂ 'ਚ ਕਿਸੇ 'ਸੁਪਰਫੂਡ' ਤੋਂ ਘੱਟ ਨਹੀਂ ਹੈ ਮੱਕੀ ਦੀ ਰੋਟੀ, ਜਾਣੋ ਇਸ ਦੇ ਸ਼ਾਨਦਾਰ ਫ਼ਾਇਦੇ
ਸਵੇਰੇ ਸ਼ੂਗਰ ਕਿਉਂ ਵਧਦਾ ਹੈ?
ਸਭ ਤੋਂ ਆਮ ਕਾਰਨ ਹੈ ਡੌਨ ਫਿਨਾਮਿਨਨ (Dawn Phenomenon)। ਰਾਤ 2 ਵਜੇ ਤੋਂ ਸਵੇਰੇ 8 ਵਜੇ ਤੱਕ ਸਰੀਰ 'ਚ ਕੋਰਟਿਸੋਲ, ਗ੍ਰੋਥ ਹਾਰਮੋਨ, ਗਲੂਕਾਗਾਨ ਅਤੇ ਐਡ੍ਰੈਨਾਲਿਨ ਵਰਗੇ ਹਾਰਮੋਨ ਰਿਲੀਜ਼ ਹੁੰਦੇ ਹਨ। ਇਹ ਹਾਰਮੋਨ ਸਰੀਰ ਨੂੰ ਦਿਨ ਦੀ ਸ਼ੁਰੂਆਤ ਲਈ ਤਿਆਰ ਕਰਦੇ ਹਨ ਅਤੇ ਲੀਵਰ ਖੂਨ 'ਚ ਗਲੂਕੋਜ਼ ਛੱਡਦਾ ਹੈ। ਨਾਰਮਲ ਵਿਅਕਤੀਆਂ 'ਚ ਇੰਸੁਲਿਨ ਇਸ ਵਧੇ ਗਲੂਕੋਜ਼ ਨੂੰ ਕੰਟਰੋਲ ਕਰ ਲੈਂਦਾ ਹੈ, ਪਰ ਡਾਇਬਟੀਜ਼ ਜਾਂ ਇੰਸੁਲਿਨ ਰਜ਼ਿਸਟੈਂਸ ਵਾਲੇ ਲੋਕਾਂ 'ਚ ਸ਼ੂਗਰ ਵਧਿਆ ਹੋਇਆ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ : ਕਬਾੜ 'ਚ 200 ਰੁਪਏ 'ਚ ਖਰੀਦੀ ਪਲੇਟ, 8 ਲੱਖ ਨਿਕਲੀ ਅਸਲੀ ਕੀਮਤ
ਸੋਮੋਜ਼ੀ ਇਫੈਕਟ (Somogyi Effect) ਵੀ ਹੋ ਸਕਦਾ ਕਾਰਨ
ਕੁਝ ਮਾਮਲਿਆਂ 'ਚ ਸਵੇਰੇ ਹਾਈ ਬਲੱਡ ਸ਼ੂਗਰ ਸੋਮੋਜ਼ੀ ਇਫੈਕਟ ਦੇ ਕਾਰਨ ਵੀ ਹੁੰਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਰਾਤ ਨੂੰ ਬਲੱਡ ਸ਼ੂਗਰ ਬਹੁਤ ਘੱਟ ਹੋ ਜਾਂਦਾ ਹੈ। ਇਸ ਦੌਰਾਨ ਸਰੀਰ ਇਸ ਨੂੰ ਬਚਾਉਣ ਲਈ ਸਟ੍ਰੈਸ ਹਾਰਮੋਨ ਰਿਲੀਜ਼ ਕਰਦਾ ਹੈ। ਇਸ ਕਾਰਨ ਸਵੇਰੇ ਬਲੱਡ ਸ਼ੂਗਰ ਅਚਾਨਕ ਵੱਧ ਜਾਂਦਾ ਹੈ। ਇਸ ਨੂੰ ਰੀਬਾਊਂਡ ਹਾਈਪਰਗਲਾਇਸੀਮੀਆ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਡੌਨ ਫਿਨਾਮਿਨਨ ਸਮਝ ਲੈਂਦੇ ਹਨ।
ਲਾਈਫਸਟਾਈਲ ਵੀ ਜ਼ਿੰਮੇਵਾਰ
- ਦੇਰ ਰਾਤ ਖਾਣਾ, ਖਾਸ ਕਰ ਕੇ ਮਿੱਠਾ
- ਤਣਾਅ ਅਤੇ ਘੱਟ ਨੀਂਦ
- ਘੱਟ ਸਰੀਰਕ ਗਤੀਵਿਧੀ
- ਦਵਾਈਆਂ ਗਲਤ ਸਮੇਂ ਲੈਣਾ
- ਇਹ ਸਾਰੇ ਕਾਰਨ ਇੰਸੁਲਿਨ ਰਜ਼ਿਸਟੈਂਸ ਵਧਾ ਕੇ ਬਲੱਡ ਸ਼ੂਗਰ ਨੂੰ ਸਵੇਰੇ ਉੱਪਰ ਲੈ ਜਾ ਸਕਦੇ ਹਨ।
ਸਵੇਰੇ ਬਲੱਡ ਸ਼ੂਗਰ ਕਿਵੇਂ ਕਾਬੂ ਕਰੀਏ?
- ਮਾਹਿਰਾਂ ਅਨੁਸਾਰ ਦਵਾਈਆਂ ਦੇ ਨਾਲ-ਨਾਲ ਇਹ ਤਰੀਕੇ ਬਹੁਤ ਲਾਭਦਾਇਕ ਹਨ—
- ਹਲਕਾ ਤੇ ਲੋਅ-ਕਾਰਬ ਡਿਨਰ — ਰਾਤ ਦੇ ਗਲੂਕੋਜ਼ ਸਪਾਈਕ ਨੂੰ ਘਟਾਉਂਦਾ ਹੈ।
- ਡਿਨਰ ਬਾਅਦ ਥੋੜ੍ਹੀ ਵਾਕ — ਇੰਸੁਲਿਨ ਸੈਂਸਿਟੀਵਿਟੀ ਬਿਹਤਰ ਹੁੰਦੀ ਹੈ।
- ਤਣਾਅ ਅਤੇ ਨੀਂਦ ਦਾ ਧਿਆਨ — ਹਾਰਮੋਨ ਬੈਲੈਂਸ ਬਣਿਆ ਰਹਿੰਦਾ ਹੈ।
- ਰਾਤ ਦੌਰਾਨ ਕਦੇ-ਕਦੇ ਸ਼ੂਗਰ ਚੈੱਕ ਕਰੋ — ਪਤਾ ਲੱਗਦਾ ਹੈ ਕਿ ਸਮੱਸਿਆ ਡੌਨ ਫਿਨਾਮਿਨਨ ਹੈ ਜਾਂ ਸੋਮੋਜ਼ੀ ਇਫੈਕਟ।
- ਦਵਾਈਆਂ ਸਮੇਂ ‘ਤੇ ਲਓ — ਡਾਕਟਰ ਦੀ ਸਲਾਹ ਅਨੁਸਾਰ ਹੀ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
