ਸਰਦੀਆਂ 'ਚ ਸਰੀਰ 'ਚੋਂ ਕਦੇ ਨਹੀਂ ਖ਼ਤਮ ਹੋਵੇਗੀ Energy ! ਬਸ ਇਹ 'ਆਮ' ਜਿਹੀ ਚੀਜ਼ ਦਿਵਾਏਗੀ ਗਜ਼ਬ ਦੇ ਫਾਇਦੇ
Tuesday, Nov 18, 2025 - 05:46 PM (IST)
ਹੈਲਥ ਡੈਸਕ- ਸਰਦੀਆਂ 'ਚ ਮੂੰਗਫਲੀ ਖਾਣਾ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਮੂੰਗਫਲੀ ਨੂੰ ਜੇਕਰ ਸਹੀ ਮਾਤਰਾ 'ਚ ਅਤੇ ਸਹੀ ਤਰੀਕੇ ਨਾਲ ਖਾਧਾ ਜਾਵੇ ਤਾਂ ਇਹ ਸਿਹਤ ਲਈ ਬੇਹੱਦ ਫਾਇਦੇਮੰਦ ਸਾਬਤ ਹੁੰਦੀ ਹੈ। ਮੂੰਗਫਲੀ 'ਚ ਪ੍ਰੋਟੀਨ, ਫੈਟ, ਕਾਰਬੋਹਾਈਡਰੇਟ, ਫਾਈਬਰ, ਕੈਲਸ਼ੀਅਮ, ਫਾਸਫੋਰਸ, ਪੋਟੈਸ਼ੀਅਮ, ਆਇਰਨ, ਮੈਗਨੀਸ਼ੀਅਮ, ਕਾਪਰ ਅਤੇ ਵਿਟਾਮਿਨ E ਭਰਪੂਰ ਮਾਤਰਾ 'ਚ ਮਿਲਦੇ ਹਨ।
ਸਰਦੀਆਂ ‘ਚ ਮਿਲਦੀ ਹੈ ਐਨਰਜੀ
ਠੰਢ ਦੇ ਮੌਸਮ 'ਚ ਅਕਸਰ ਊਰਜਾ ਦੀ ਘਾਟ ਮਹਿਸੂਸ ਹੁੰਦੀ ਹੈ। ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਮੂੰਗਫਲੀ ਦਿਨ ਭਰ ਤੁਹਾਨੂੰ ਐਨਰਜੈਟਿਕ ਰੱਖਣ 'ਚ ਮਦਦਗਾਰ ਹੁੰਦੀ ਹੈ। ਇਹ ਗਟ ਹੈਲਥ ਨੂੰ ਵੀ ਬਿਹਤਰ ਬਣਾਉਂਦੀ ਹੈ।
ਹੱਡੀਆਂ ਲਈ ਫਾਇਦੇਮੰਦ
ਸਰਦੀਆਂ 'ਚ ਹੱਡੀਆਂ ਦੀ ਕਮਜ਼ੋਰੀ ਜਾਂ ਦਰਦ ਵਧ ਸਕਦਾ ਹੈ। ਮੂੰਗਫਲੀ 'ਚ ਮੌਜੂਦ ਕੈਲਸ਼ੀਅਮ ਤੇ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਜੇ ਤੁਸੀਂ ਹੱਡੀਆਂ ਨਾਲ ਸੰਬੰਧਤ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਮੂੰਗਫਲੀ ਨੂੰ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਇਆ ਜਾ ਸਕਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਰੋਜ਼ਾਨਾ ਮੁਠੀ ਭਰ ਮੂੰਗਫਲੀ ਬਹੁਤ ਲਾਭਦਾਇਕ ਹੋ ਸਕਦੀ ਹੈ ਕਿਉਂਕਿ ਇਹ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦੀ।
ਦਿਲ ਦੀ ਸਿਹਤ ਲਈ ਬਿਹਤਰ
ਮੂੰਗਫਲੀ 'ਚ ਮੌਜੂਦ ਤੱਤ ਕੋਲੈਸਟਰਾਲ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਦਿਲ ਦੀ ਸਿਹਤ ਬਿਹਤਰ ਰਹਿੰਦੀ ਹੈ। ਇਸੇ ਤਰ੍ਹਾਂ ਇਹ ਬਲੱਡ ਸ਼ੂਗਰ ਲੈਵਲ ਨੂੰ ਵੀ ਸੰਤੁਲਿਤ ਰੱਖਣ 'ਚ ਮਦਦਗਾਰ ਸਾਬਤ ਹੁੰਦੀ ਹੈ, ਇਸ ਲਈ ਡਾਇਟ 'ਚ ਇਸ ਨੂੰ ਸ਼ਾਮਲ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
