ਹਰ ਰੋਜ਼ ਕਿੰਨੇ ਅਖਰੋਟ ਖਾਣੇ ਠੀਕ? ਮਾਹਿਰਾਂ ਨੇ ਦਿੱਤੀ ਚਿਤਾਵਨੀ

Sunday, Nov 16, 2025 - 03:55 PM (IST)

ਹਰ ਰੋਜ਼ ਕਿੰਨੇ ਅਖਰੋਟ ਖਾਣੇ ਠੀਕ? ਮਾਹਿਰਾਂ ਨੇ ਦਿੱਤੀ ਚਿਤਾਵਨੀ

ਹੈਲਥ ਡੈਸਕ- ਦਾਦੀ-ਨਾਨੀ ਦੇ ਜਮਾਨੇ ਤੋਂ ਹੀ ਅਖਰੋਟ ਨੂੰ ਤੰਦਰੁਸਤੀ ਲਈ ਵਰਦਾਨ ਮੰਨਿਆ ਗਿਆ ਹੈ। ਪਰ ਇਹ ਤੁਹਾਡੀ ਸਿਹਤ ਦੇ ਲਈ ਉਦੋਂ ਹੀ ਲਾਭਕਾਰੀ ਹੁੰਦਾ ਹੈ, ਜਦੋਂ ਤੁਸੀਂ ਇਸ ਦਾ ਸਹੀ ਤਰੀਕੇ ਨਾਲ ਅਤੇ ਸਹੀ ਮਾਤਰਾ 'ਚ ਸੇਵਨ ਕਰੋ। ਜ਼ਿਆਦਾ ਅਖਰੋਟ ਖਾਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੈ।

ਦਿਨ 'ਚ ਕਿੰਨੇ ਅਖਰੋਟ ਖਾਣੇ ਚਾਹੀਦੇ ਹਨ?

ਸਿਹਤ ਮਾਹਿਰਾਂ ਦੇ ਮੁਤਾਬਕ, ਇਕ ਦਿਨ 'ਚ 30 ਤੋਂ 60 ਗ੍ਰਾਮ ਅਖਰੋਟ ਖਾਣੇ ਫਾਇਦੇਮੰਦ ਹੁੰਦੇ ਹਨ। ਇਹ ਮਾਤਰਾ ਲਗਭਗ 2 ਤੋਂ 6 ਅਖਰੋਟ ਦੇ ਬਰਾਬਰ ਹੈ। ਇਸ ਤੋਂ ਵੱਧ ਅਖਰੋਟ ਖਾਣ ਨਾਲ ਤੁਹਾਡੀ ਸਿਹਤ ਹੀ ਨਹੀਂ, ਸਗੋਂ ਚਮੜੀ ਤੇ ਡਾਈਜੈਸ਼ਨ ‘ਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ।

ਅਖਰੋਟ ਖਾਣ ਦਾ ਸਭ ਤੋਂ ਵਧੀਆ ਤਰੀਕਾ

  • ਰਾਤ ਭਰ ਪਾਣੀ 'ਚ ਭਿਓਂ ਕੇ ਅਖਰੋਟ ਖਾਣੇ ਸਭ ਤੋਂ ਲਾਭਦਾਇਕ ਮੰਨੇ ਜਾਂਦੇ ਹਨ।
  • ਭਿੱਜੇ ਅਖਰੋਟ ਹਜ਼ਮ ਕਰਨ 'ਚ ਆਸਾਨ ਹੁੰਦੇ ਹਨ ਅਤੇ ਪੋਸ਼ਕ ਤੱਤ ਸਰੀਰ ਵੱਲੋਂ ਜ਼ਿਆਦਾ ਚੰਗੇ ਤਰੀਕੇ ਨਾਲ ਐਬਜ਼ਾਰਬ ਹੁੰਦੇ ਹਨ।
  • ਜੇ ਕਿਸੇ ਦਾ ਡਾਈਜੈਸਟਿਵ ਸਿਸਟਮ ਕਮਜ਼ੋਰ ਹੈ, ਤਾਂ ਉਸ ਨੂੰ ਦਿਨ 'ਚ ਸਿਰਫ਼ 1–2 ਅਖਰੋਟ ਹੀ ਖਾਣੇ ਚਾਹੀਦੇ ਹਨ।

ਅਖਰੋਟ ਖਾਣ ਦੇ ਬਿਹਤਰੀਨ ਫਾਇਦੇ

  • ਦਿਮਾਗ ਲਈ ਟੋਨਿਕ: ਅਖਰੋਟ ਨੂੰ ਦਿਮਾਗ ਲਈ ਕਾਫ਼ੀ ਜ਼ਿਆਦਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
  • ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਵੀ ਇਸ ਡ੍ਰਾਈ ਫਰੂਟ ਦਾ ਸੇਵਨ ਕੀਤਾ ਜਾ ਸਕਦਾ ਹੈ। 
  • ਭਾਰ ਘਟਾਉਣ 'ਚ ਮਦਦਗਾਰ: ਭਾਰ ਘਟਾਉਣ ਵਾਲੇ ਲੋਕਾਂ ਨੂੰ ਵੀ ਅਖਰੋਟ ਖਾਣ ਦੀ ਸਲਾਹ ਦਿੱਤੀ ਜਾਂਦਾ ਹੈ। 
  • ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਕੰਟਰੋਲ: ਡਾਇਬਟੀਜ਼ ਅਤੇ ਹਾਈ ਬੀਪੀ ਵਾਲੇ ਲੋਕਾਂ ਲਈ ਵੀ ਇਹ ਕਾਫੀ ਲਾਭਕਾਰੀ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News