ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
Friday, Nov 21, 2025 - 10:20 AM (IST)
ਹੈਲਥ ਡੈਸਕ- ਕਈ ਲੋਕ ਆਪਣੀ ਸਾਫ਼–ਸਫ਼ਾਈ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹੁੰਦੇ ਹਨ — ਰੋਜ਼ ਨਹਾਉਣਾ, ਵਾਰ–ਵਾਰ ਹੱਥ ਧੋਣਾ, ਬਾਹਰੋਂ ਆ ਕੇ ਜ਼ਰੂਰ ਸਾਫ਼–ਸਫ਼ਾਈ ਕਰਨੀ ਆਦਿ। ਪਰ ਜੇ ਇਹ ਆਦਤ ਹੱਦ ਪਾਰ ਕਰ ਜਾਵੇ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਪ੍ਰਭਾਵਿਤ ਕਰਨ ਲੱਗ ਪਏ, ਤਾਂ ਇਹ ਇਕ ਬੀਮਾਰੀ ਦਾ ਰੂਪ ਧਾਰ ਸਕਦੀ ਹੈ। ਇਕ ਮਸ਼ਹੂਰ ਮਨੋਚਿਕਿਤਸਕ ਅਨੁਸਾਰ, ਜੇ ਕੋਈ ਵਾਰ–ਵਾਰ ਹੱਥ ਧੋਣ ਤੋਂ ਖੁਦ ਨੂੰ ਰੋਕ ਨਹੀਂ ਸਕਦਾ, ਤਾਂ ਇਹ OCD ਦਾ ਸੰਕੇਤ ਹੋ ਸਕਦਾ ਹੈ।
OCD ਹੈ ਕੀ?
OCD ਦਾ ਪੂਰਾ ਨਾਮ Obsessive Compulsive Disorder ਹੈ। ਇਸ ਵਿਚ ਵਿਅਕਤੀ ਦੇ ਮਨ 'ਚ ਇਕ ਹੀ ਕੰਮ ਨੂੰ ਵਾਰ–ਵਾਰ ਕਰਨ ਦੀ ਮਨ ਹੁੰਦਾ ਹੈ ਹੈ। ਵਾਰ–ਵਾਰ ਹੱਥ ਧੋਣਾ, ਗੰਦਗੀ ਦਾ ਜ਼ਿਆਦਾ ਡਰ ਜਾਂ ਕੀਟਾਣੂ ਲੱਗਣ ਦੀ ਲਗਾਤਾਰ ਚਿੰਤਾ — ਇਹ ਸਭ OCD ਦੇ ਆਮ ਲੱਛਣ ਹਨ।
ਡਾਕਟਰ ਅਨੁਸਾਰ OCD ਦੇ 3 ਮੁੱਖ ਲੱਛਣ
- ਸਾਫ਼ ਹੋਣ ਦੇ ਬਾਵਜੂਦ ਗੰਦਗੀ ਦਾ ਡਰ
- ਜੇ ਹੱਥ ਧੋਣ ਜਾਂ ਘਰ ਸਾਫ਼ ਕਰਨ ਦੇ ਬਾਵਜੂਦ ਵੀ ਤੁਹਾਨੂੰ ਲੱਗੇ ਕਿ ਗੰਦਗੀ ਹੈ ਤਾਂ ਇਹ OCD ਹੋ ਸਕਦੀ ਹੈ।
- ਮਨ 'ਚ ਲਗਾਤਾਰ ਸ਼ੱਕ ਜਾਂ ਡਰ ਵਾਲੇ ਵਿਚਾਰ
- ਜਿਵੇਂ — “ਮੇਰੇ ਹੱਥ ਗੰਦੇ ਹਨ… ਜੇ ਮੈਂ ਨਹੀਂ ਸਾਫ਼ ਕੀਤੇ ਤਾਂ ਮੈਂ ਬੀਮਾਰ ਹੋ ਜਾਵਾਂਗਾ।”
- ਇਹ ਵਿਚਾਰ ਵਾਰ–ਵਾਰ ਆਉਂਦੇ ਰਹਿੰਦੇ ਹਨ।
- ਹੱਥ ਧੋਣ ਦਾ ਇਕੋ ਜਿਹਾ ਪੈਟਰਨ
- ਜੇ ਤੁਸੀਂ ਹਰ ਵਾਰ 10 ਮਿੰਟ ਤੱਕ ਇਕੋ ਤਰੀਕੇ ਨਾਲ ਹੱਥ ਧੋਣ ਲਈ ਮਜ਼ਬੂਰ ਮਹਿਸੂਸ ਕਰਦੇ ਹੋ, ਤਾਂ ਇਹ OCD ਦਾ ਸਪੱਸ਼ਟ ਸੰਕੇਤ ਹੈ।
ਕਦੋਂ ਬਣ ਜਾਂਦੀ ਹੈ ਇਹ ਆਦਤ ਸਮੱਸਿਆ?
- ਜਦੋਂ ਹੱਥ ਧੋਣ 'ਚ ਬਹੁਤ ਜ਼ਿਆਦਾ ਸਮਾਂ ਲੱਗਣ ਲੱਗ ਪਏ।
- ਜਦੋਂ ਇਹ ਆਦਤ ਦਫ਼ਤਰ ਜਾਂ ਘਰ ਦੇ ਕੰਮਾਂ 'ਚ ਰੁਕਾਵਟ ਬਣੇ।
- ਜਦੋਂ ਵਿਅਕਤੀ ਜਾਣਦਾ ਹੋਵੇ ਕਿ ਇਹ ਆਦਤ ਗਲਤ ਹੈ, ਪਰ ਫਿਰ ਵੀ ਖੁਦ ਨੂੰ ਰੋਕ ਨਾ ਸਕੇ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
