ਮੌਸਮ ਬਦਲਦੇ ਹੀ ਇਮਿਊਨਿਟੀ ਹੋ ਜਾਂਦੀ ਹੈ ਕਮਜ਼ੋਰ, ਇਨ੍ਹਾਂ ਉਪਾਵਾਂ ਨਾਲ ਰੱਖੋ ਖ਼ੁਦ ਨੂੰ ਸਿਹਤਮੰਦ

Thursday, Nov 13, 2025 - 03:24 PM (IST)

ਮੌਸਮ ਬਦਲਦੇ ਹੀ ਇਮਿਊਨਿਟੀ ਹੋ ਜਾਂਦੀ ਹੈ ਕਮਜ਼ੋਰ, ਇਨ੍ਹਾਂ ਉਪਾਵਾਂ ਨਾਲ ਰੱਖੋ ਖ਼ੁਦ ਨੂੰ ਸਿਹਤਮੰਦ

ਹੈਲਥ ਡੈਸਕ- ਬਦਲਦਾ ਮੌਸਮ ਸਰੀਰ 'ਤੇ ਸਿੱਧਾ ਅਸਰ ਪਾਉਂਦਾ ਹੈ। ਦਿਨ 'ਚ ਗਰਮੀ ਅਤੇ ਰਾਤ 'ਚ ਠੰਡ ਦੇ ਕਾਰਨ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ) ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਸਰਦੀ-ਖੰਘ, ਬੁਖਾਰ ਅਤੇ ਐਲਰਜੀ ਜਿਹੀਆਂ ਸਮੱਸਿਆਵਾਂ ਵਧਣ ਲੱਗਦੀਆਂ ਹਨ। ਡਾਕਟਰਾਂ ਅਨੁਸਾਰ, ਇਸ ਸਮੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੁਰਾਕ, ਕੱਪੜੇ, ਪਾਣੀ ਅਤੇ ਸਫ਼ਾਈ ‘ਤੇ ਖਾਸ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

ਪੋਸ਼ਟਿਕ ਖੁਰਾਕ ਖਾਓ

ਬਦਲਦੇ ਮੌਸਮ 'ਚ ਸਰੀਰ ਨੂੰ ਮਜ਼ਬੂਤ ਬਣਾਈ ਰੱਖਣ ਲਈ ਤਾਜ਼ੇ ਫਲ, ਹਰੀ ਪੱਤੇਦਾਰ ਸਬਜ਼ੀਆਂ, ਦਲੀਆ ਅਤੇ ਓਟਸ ਵਰਗੀ ਖੁਰਾਕ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਇਨ੍ਹਾਂ 'ਚ ਮੌਜੂਦ ਵਿਟਾਮਿਨ, ਮਿਨਰਲ ਅਤੇ ਐਂਟੀ-ਆਕਸੀਡੈਂਟਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਖਾਸ ਕਰਕੇ ਸੰਤਰਾ, ਆਂਵਲਾ, ਸੇਬ ਅਤੇ ਪਪੀਤਾ ਵਰਗੇ ਮੌਸਮੀ ਫਲ ਵਿਟਾਮਿਨ C ਦੇ ਵਧੀਆ ਸਰੋਤ ਹਨ। ਤਲੇ ਹੋਏ ਜਾਂ ਬਹੁਤ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ।

ਹਲਕੇ ਗਰਮ ਕੱਪੜੇ ਪਹਿਨੋ

ਮੌਸਮ 'ਚ ਤਬਦੀਲੀ ਨਾਲ ਸਰੀਰ ਨੂੰ ਅਨੁਕੂਲ ਹੋਣ ਲਈ ਸਮਾਂ ਲੱਗਦਾ ਹੈ। ਇਸ ਲਈ ਸਵੇਰੇ ਅਤੇ ਸ਼ਾਮ ਨੂੰ ਹਲਕੇ ਗਰਮ ਕੱਪੜੇ ਪਹਿਨੋ, ਜਿਵੇਂ ਸ਼ਾਲ ਜਾਂ ਸਵੈਟਰ। ਦਿਨ 'ਚ ਜ਼ਿਆਦਾ ਗਰਮੀ ਹੋਵੇ ਤਾਂ ਭਾਰੀ ਕੱਪੜੇ ਨਾ ਪਹਿਨੋ। ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਧਿਆਨ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ।

ਪਾਣੀ ਦੀ ਪੂਰੀ ਮਾਤਰਾ ਲਓ

ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿਨ 'ਚ ਘੱਟੋ-ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਲਾਜ਼ਮੀ ਹੈ। ਇਹ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਗਰਮੀ ਵਧਣ ਨਾਲ ਪਸੀਨਾ ਵੀ ਵੱਧ ਆਉਂਦਾ ਹੈ, ਇਸ ਲਈ ਪਾਣੀ ਦੀ ਕਮੀ ਨਾ ਹੋਣ ਦਿਓ।

ਚੰਗੀ ਨੀਂਦ ਅਤੇ ਕਸਰਤ ਜ਼ਰੂਰੀ

7-8 ਘੰਟਿਆਂ ਦੀ ਪੂਰੀ ਨੀਂਦ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਨਾਲ ਹੀ ਹਲਕੀ ਕਸਰਤ, ਯੋਗਾ ਜਾਂ ਸਵੇਰੇ ਦੀ ਸੈਰ ਨਾਲ ਰਕਤ ਸੰਚਾਰ ਵਧਦਾ ਹੈ ਅਤੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।

ਤਣਾਅ ਤੋਂ ਦੂਰ ਰਹੋ

ਮੌਸਮੀ ਤਬਦੀਲੀ ਨਾਲ ਕਈ ਵਾਰ ਮਾਨਸਿਕ ਤਣਾਅ ਵੀ ਵਧਦਾ ਹੈ। ਤਣਾਅ ਸਰੀਰ ਦੇ ਹਾਰਮੋਨਲ ਸੰਤੁਲਨ ਨੂੰ ਵਿਗਾੜ ਸਕਦਾ ਹੈ। ਇਸ ਲਈ ਧਿਆਨ, ਕਸਰਤ ਜਾਂ ਹਲਕਾ ਟਹਿਲਣਾ ਬਿਹਤਰ ਵਿਕਲਪ ਹਨ।

ਸਫ਼ਾਈ ਦਾ ਖ਼ਾਸ ਧਿਆਨ ਰੱਖੋ

ਇਸ ਮੌਸਮ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ, ਇਸ ਲਈ ਹੱਥ ਵਾਰ-ਵਾਰ ਧੋਣ ਦੀ ਆਦਤ ਪਾਓ। ਬਾਹਰ ਤੋਂ ਆਉਣ ਤੇ ਜਾਂ ਖਾਣ ਤੋਂ ਪਹਿਲਾਂ ਹੱਥ ਸਾਫ਼ ਕਰੋ। ਜੇਕਰ ਕਿਸੇ ਨੂੰ ਫਲੂ ਜਾਂ ਐਲਰਜੀ ਹੋਵੇ, ਤਾਂ ਮਾਸਕ ਜ਼ਰੂਰ ਪਹਿਨੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News