'Fatty Liver' ਕਿਤੇ ਬਣ ਨਾ ਜਾਵੇ ਤੁਹਾਡੀ ਜਾਨ ਦਾ ਦੁਸ਼ਮਣ, ਅੱਜ ਹੀ ਕਰੋ ਇਨ੍ਹਾਂ ਆਦਤਾਂ ਤੋਂ ਤੌਬਾ
Tuesday, Nov 05, 2024 - 12:43 PM (IST)
ਵੈੱਬ ਡੈਸਕ- ਲੀਵਰ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਜਿਸਦਾ ਮੁੱਖ ਕੰਮ ਭੋਜਨ ਅਤੇ ਦਵਾਈਆਂ ਦੀ ਪ੍ਰਕਿਰਿਆ ਦੇ ਨਾਲ-ਨਾਲ ਖੂਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ ਹੈ। ਸਾਡੀ ਸਿਹਤ ਲਈ ਇਸ ਅੰਗ ਦਾ ਸਹੀ ਢੰਗ ਨਾਲ ਕੰਮ ਕਰਨਾ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬਹੁਤ ਸਾਰੀਆਂ ਬਿਮਾਰੀਆਂ ਹਨ ਜੋ ਲੀਵਰ ਦੇ ਕਾਰਜਾਂ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਇਨ੍ਹਾਂ ਵਿੱਚ ਹੈਪੇਟਾਈਟਸ, ਸਿਰੋਸਿਸ, ਲੀਵਰ ਕੈਂਸਰ, ਲੀਵਰ ਫੇਲ੍ਹ ਹੋਣਾ, ਪਿੱਤੇ ਦੀ ਪੱਥਰੀ ਦੇ ਨਾਲ-ਨਾਲ ਫੈਟੀ ਲੀਵਰ ਦੀ ਬਿਮਾਰੀ ਸ਼ਾਮਲ ਹੈ।
ਫੈਟੀ ਲੀਵਰ ਦੀ ਬਿਮਾਰੀ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ, ਭਾਰਤ ਵਿੱਚ ਇਹ ਬਿਮਾਰੀ ਹਰ ਸਾਲ ਲਗਭਗ 10 ਮਿਲੀਅਨ ਲੋਕਾਂ ਨੂੰ ਪ੍ਰਭਾਵਤ ਕਰਦੀ ਹੈ। ਇਹ ਇੱਕ ਮੈਡੀਕਲ ਕਡੀਸ਼ਨ ਹੈ ਜਿਸ ਵਿੱਚ ਲੀਵਰ ਵਿੱਚ ਚਰਬੀ ਇਕੱਠੀ ਹੋਣ ਲੱਗਦੀ ਹੈ। ਆਮ ਤੌਰ 'ਤੇ ਫੈਟੀ ਲੀਵਰ ਦੇ ਰੋਗ ਦੋ ਤਰ੍ਹਾਂ ਦੇ ਹੁੰਦੇ ਹਨ, ਅਲਕੋਹਲਿਕ ਅਤੇ ਗੈਰ-ਅਲਕੋਹਲਿਕ। ਆਓ ਜਾਣਦੇ ਹਾਂ ਸਾਡੀਆਂ ਕਿਹੜੀਆਂ ਆਦਤਾਂ ਹਨ ਜੋ ਇਸ ਸਮੱਸਿਆ ਨੂੰ ਵਧਾਉਂਦੀਆਂ ਹਨ।
ਇਹਨਾਂ ਆਦਤਾਂ ਨੂੰ ਪੂਰੀ ਤਰ੍ਹਾਂ ਛੱਡ ਦਿਓ
ਇਹ ਵੀ ਪੜ੍ਹੋ- 'Brain Stroke' ਤੋਂ ਖੁਦ ਨੂੰ ਬਚਾਉਣ ਲਈ ਅਪਣਾਓ ਇਹ ਨਵੀਂ Guidelines
1. ਸ਼ਰਾਬ ਪੀਣ ਦੀ ਆਦਤ
ਜੇਕਰ ਤੁਸੀਂ ਫੈਟੀ ਲੀਵਰ ਦੇ ਸ਼ਿਕਾਰ ਹੋ ਤਾਂ ਤੁਹਾਨੂੰ ਸ਼ਰਾਬ ਪੀਣ ਦੀ ਆਦਤ ਨੂੰ ਪੂਰੀ ਤਰ੍ਹਾਂ ਤਿਆਗ ਦੇਣਾ ਚਾਹੀਦਾ ਹੈ, ਇਹ ਨਾ ਸਿਰਫ ਇੱਕ ਸਮਾਜਿਕ ਬੁਰਾਈ ਹੈ, ਸਗੋਂ ਇਸ ਨੂੰ ਕਈ ਹੋਰ ਸਮੱਸਿਆਵਾਂ ਦੀ ਜੜ੍ਹ ਵੀ ਮੰਨਿਆ ਜਾਂਦਾ ਹੈ। ਅੱਜ ਕੱਲ੍ਹ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਸ਼ਰਾਬ ਦੀ ਲਤ ਦਾ ਸ਼ਿਕਾਰ ਹੋ ਗਿਆ ਹੈ, ਜਿਸ ਕਾਰਨ ਫੈਟੀ ਲੀਵਰ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
2. ਚਰਬੀ ਨੂੰ ਪੂਰੀ ਤਰ੍ਹਾਂ ਨਾ ਛੱਡੋ
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਚਿਪਸ, ਰੈੱਡ ਮੀਟ, ਫ੍ਰੈਂਚ ਫਰਾਈਜ਼ ਜਾਂ ਕੋਈ ਵੀ ਹਾਈ ਫੈਟ ਵਾਲੀ ਖੁਰਾਕ ਖਾਂਦੇ ਹਾਂ ਤਾਂ ਫੈਟੀ ਲੀਵਰ ਦੀ ਸਮੱਸਿਆ ਵਧ ਜਾਂਦੀ ਹੈ ਪਰ ਇਸ ਤੋਂ ਬਚਣ ਲਈ ਚਰਬੀ ਨੂੰ ਪੂਰੀ ਤਰ੍ਹਾਂ ਛੱਡਣਾ ਠੀਕ ਨਹੀਂ ਹੈ। ਤੁਹਾਨੂੰ ਡਾਈਟੀਸ਼ੀਅਨ ਦੁਆਰਾ ਨਿਰਧਾਰਤ ਮਾਤਰਾ ਦੇ ਅਨੁਸਾਰ ਸਿਹਤਮੰਦ ਚਰਬੀ ਦਾ ਸੇਵਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਜ਼ੁਕਾਮ 'ਚ ਲਾਹੇਵੰਦ ਹੈ 'ਸੁੰਢ' ਦੀ ਵਰਤੋਂ, ਜਾਣੋ ਵਰਤੋਂ ਦੇ ਢੰਗ
3. ਸ਼ੂਗਰ ਵਾਲੀ ਡਰਿੰਕਸ ਤੋਂ ਕਰੋ ਪਰਹੇਜ਼
ਗਰਮੀਆਂ 'ਚ ਰਾਹਤ ਪਾਉਣ ਲਈ ਅਸੀਂ ਬਹੁਤ ਸਾਰੇ ਡ੍ਰਿੰਕ ਪੀਂਦੇ ਹਾਂ ਜਿਸ 'ਚ ਬਹੁਤ ਜ਼ਿਆਦਾ ਸ਼ੂਗਰ ਪਾਈ ਜਾਂਦੀ ਹੈ। ਅੱਜ ਕੱਲ੍ਹ ਛੋਟੀ ਉਮਰ ਦੇ ਲੋਕ ਬਹੁਤ ਜ਼ਿਆਦਾ ਕੋਲਡ ਡਰਿੰਕਸ, ਸਾਫਟ ਡਰਿੰਕਸ ਆਦਿ ਪੀ ਰਹੇ ਹਨ। ਇਨ੍ਹਾਂ ਵਿਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਫੈਟੀ ਲੀਵਰ ਦਾ ਕਾਰਨ ਬਣ ਸਕਦੀ ਹੈ।
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ