ਅੱਜ ਹੀ ਬਦਲ ਦਿਓ ਇਹ 6 ਆਦਤਾਂ, ਨਹੀਂ ਤਾਂ ਵਧ ਜਾਵੇਗਾ ''Liver Cancer'' ਹੋਣ ਦਾ ਖਤਰਾ

Tuesday, Nov 18, 2025 - 06:40 PM (IST)

ਅੱਜ ਹੀ ਬਦਲ ਦਿਓ ਇਹ 6 ਆਦਤਾਂ, ਨਹੀਂ ਤਾਂ ਵਧ ਜਾਵੇਗਾ ''Liver Cancer'' ਹੋਣ ਦਾ ਖਤਰਾ

ਨਵੀਂ ਦਿੱਲੀ- ਲਿਵਰ (ਜਿਗਰ) ਨੂੰ ਸਾਡੇ ਸਰੀਰ ਦਾ ਸਭ ਤੋਂ ਮਿਹਨਤੀ ਅੰਗ ਮੰਨਿਆ ਜਾਂਦਾ ਹੈ। ਇਹ ਖਾਣ-ਪੀਣ ਅਤੇ ਸਾਹ ਰਾਹੀਂ ਅੰਦਰ ਜਾਣ ਵਾਲੇ ਤੱਤਾਂ ਨੂੰ ਫਿਲਟਰ ਕਰਦਾ ਹੈ ਅਤੇ ਸਾਡੇ ਸਰੀਰ ਦੀ ਊਰਜਾ, ਹਾਰਮੋਨ ਅਤੇ ਮੈਟਾਬੋਲਿਜ਼ਮ ਨੂੰ ਸੰਤੁਲਿਤ ਰੱਖਦਾ ਹੈ। ਮਾਹਿਰਾਂ ਅਨੁਸਾਰ ਲਿਵਰ ਕੈਂਸਰ ਦੇ ਕਈ ਮਾਮਲਿਆਂ ਨੂੰ ਰੋਜ਼ਮੱਰਾ ਦੀਆਂ ਛੋਟੀਆਂ-ਛੋਟੀਆਂ ਆਦਤਾਂ ਵਿੱਚ ਬਦਲਾਅ ਕਰਕੇ ਰੋਕਿਆ ਜਾ ਸਕਦਾ ਹੈ।
ਲਿਵਰ ਕੈਂਸਰ ਦੇ ਜੋਖਮ ਨੂੰ ਘਟਾਉਣ ਲਈ ਤੁਰੰਤ ਬਦਲਣ ਵਾਲੀਆਂ 6 ਆਦਤਾਂ ਹੇਠ ਲਿਖੇ ਅਨੁਸਾਰ ਹਨ:
1. ਜ਼ਿਆਦਾ ਚੱਲੋ, ਘੱਟ ਬੈਠੋ
ਲਿਵਰ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਆਸਾਨ ਤਰੀਕਾ ਸਰਗਰਮ (ਐਕਟਿਵ) ਰਹਿਣਾ ਹੈ। ਜੇ ਤੁਸੀਂ ਹਫ਼ਤੇ ਵਿੱਚ ਸਿਰਫ਼ ਇੱਕ ਘੰਟਾ ਤੇਜ਼ ਚੱਲਦੇ ਹੋ ਤਾਂ ਲਿਵਰ ਕੈਂਸਰ ਦਾ ਖ਼ਤਰਾ ਲਗਭਗ 50% ਤੱਕ ਘਟ ਸਕਦਾ ਹੈ। ਲੰਬੇ ਸਮੇਂ ਤੱਕ ਬੈਠਣ ਵਾਲੀ ਨੌਕਰੀ ਵਿੱਚ ਹਰ ਘੰਟੇ ਕੁਝ ਮਿੰਟ ਟਹਿਲਣਾ ਚਾਹੀਦਾ ਹੈ ਜਾਂ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਸਹੀ ਵਜ਼ਨ ਅਤੇ ਖਾਣ-ਪੀਣ
ਜ਼ਿਆਦਾ ਵਜ਼ਨ ਲਿਵਰ ਦੀ ਸੋਜ ਅਤੇ ਸਕਾਰਿੰਗ ਨੂੰ ਵਧਾਉਂਦਾ ਹੈ, ਜੋ ਕੈਂਸਰ ਵਿੱਚ ਬਦਲ ਸਕਦਾ ਹੈ। ਹਰ 5 ਯੂਨਿਟ ਬੀਐੱਮਆਈ ਵਧਣ 'ਤੇ ਲਿਵਰ ਕੈਂਸਰ ਦਾ ਖ਼ਤਰਾ ਲਗਭਗ 39% ਵੱਧ ਜਾਂਦਾ ਹੈ। ਸਰੀਰ ਦੇ ਕੁੱਲ ਵਜ਼ਨ ਦਾ ਸਿਰਫ਼ 10% ਘੱਟ ਕਰਨਾ ਵੀ ਲਿਵਰ ਨੂੰ ਰਿਪੇਅਰ ਕਰਨ ਵਿੱਚ ਮਦਦ ਕਰਦਾ ਹੈ। ਆਪਣੇ ਆਹਾਰ ਵਿੱਚ ਸਾਬੂਤ ਅਨਾਜ, ਦਾਲਾਂ, ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।
3. ਸ਼ਰਾਬ ਅਤੇ ਤੰਬਾਕੂਨੋਸ਼ੀ ਤੋਂ ਦੂਰੀ
ਮਾਹਿਰਾਂ ਅਨੁਸਾਰ ਔਰਤਾਂ ਲਈ ਇੱਕ ਤੋਂ ਜ਼ਿਆਦਾ ਅਤੇ ਪੁਰਸ਼ਾਂ ਲਈ ਦੋ ਤੋਂ ਜ਼ਿਆਦਾ ਡ੍ਰਿੰਕ ਲੈਣਾ ਲਿਵਰ ਕੈਂਸਰ ਦਾ ਖ਼ਤਰਾ 40% ਤੱਕ ਵਧਾ ਸਕਦਾ ਹੈ। ਸ਼ਰਾਬ ਅਤੇ ਤੰਬਾਕੂ ਛੱਡਣ ਨਾਲ ਲਿਵਰ ਨੂੰ ਖੁਦ ਨੂੰ ਰਿਪੇਅਰ ਕਰਨ ਦਾ ਮੌਕਾ ਮਿਲਦਾ ਹੈ ਅਤੇ ਜੋਖਮ ਘੱਟ ਜਾਂਦਾ ਹੈ।
4. ਬਿਮਾਰੀਆਂ ਤੋਂ ਸੁਰੱਖਿਆ
ਹੈਪੇਟਾਈਟਸ ਬੀ (B) ਅਤੇ ਸੀ (C) ਲਿਵਰ ਕੈਂਸਰ ਦੇ ਮੁੱਖ ਕਾਰਨ ਹਨ। ਹੈਪੇਟਾਈਟਸ ਬੀ ਦਾ ਟੀਕਾ ਲਗਭਗ 70% ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਖ਼ਰਾਬ ਅਨਾਜ ਜਾਂ ਡਰਾਈ ਫਰੂਟਸ ਵਿੱਚ ਬਣਨ ਵਾਲੇ ਅਫ਼ਲਾਟੌਕਸਿਨ ਵਰਗੇ ਜ਼ਹਿਰੀਲੇ ਫੰਗਸ ਤੋਂ ਵੀ ਬਚਣਾ ਜ਼ਰੂਰੀ ਹੈ।
5. ਲੋੜੀਂਦੀ ਨੀਂਦ ਅਤੇ ਜੀਵਨਸ਼ੈਲੀ
ਰੋਜ਼ਾਨਾ 7-8 ਘੰਟੇ ਦੀ ਨੀਂਦ ਲਿਵਰ ਨੂੰ ਰੀਜਨਰੇਟ (ਨਵਾਂ ਬਣਾਉਣ) ਲਈ ਸਮਾਂ ਦਿੰਦੀ ਹੈ। ਸੰਤੁਲਿਤ ਆਹਾਰ, ਨਿਯਮਿਤ ਕਸਰਤ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਜਾਂਚ ਅਤੇ ਸਮੇਂ-ਸਮੇਂ 'ਤੇ ਸਿਹਤ ਜਾਂਚ ਕਰਵਾਉਣ ਨਾਲ ਫੈਟੀ ਲਿਵਰ ਅਤੇ ਹੋਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।


author

Aarti dhillon

Content Editor

Related News