ਕੀ ਹੈ ਤੁਹਾਡੀ ਜੀਭ ਦਾ ਰੰਗ! ਬਣਤਰ ਤੇ ਪਰਤਾਂ ਵੀ ਦਿੰਦੀਆਂ ਨੇ ਵੱਡੀਆਂ ਬਿਮਾਰੀਆਂ ਦੇ ਸੰਕੇਤ
Monday, Nov 17, 2025 - 03:56 PM (IST)
ਨਵੀਂ ਦਿੱਲੀ : ਸਾਡੀ ਜੀਭ ਸਿਰਫ਼ ਖਾਣੇ ਦਾ ਸਵਾਦ ਚੱਖਣ ਦਾ ਕੰਮ ਹੀ ਨਹੀਂ ਕਰਦੀ, ਸਗੋਂ ਇਹ ਸਾਡੇ ਸਰੀਰ ਦੀ ਸਿਹਤ ਬਾਰੇ ਵੀ ਬਹੁਤ ਕੁਝ ਦੱਸਦੀ ਹੈ। ਆਯੁਰਵੇਦ ਤੇ ਰਵਾਇਤੀ ਚਿਕਿਤਸਾ 'ਚ ਵੀ ਜੀਭ ਦੀ ਹਾਲਤ ਨੂੰ ਦੇਖ ਕੇ ਕਈ ਬਿਮਾਰੀਆਂ ਦਾ ਪਤਾ ਲਗਾਇਆ ਜਾਂਦਾ ਹੈ। ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਜੀਭ ਇੱਕ ਅਜਿਹਾ ਅੰਗ ਹੈ ਜੋ ਵੱਡੀਆਂ ਬਿਮਾਰੀਆਂ ਦੀ ਸ਼ੁਰੂਆਤੀ ਚੇਤਾਵਨੀ ਦੇ ਸਕਦਾ ਹੈ।
ਜੀਭ ਦੇ ਰੰਗ ਤੇ ਬਣਤਰ ਤੋਂ ਸੰਕੇਤ
1. ਗ੍ਰੇ ਜਾਂ ਹਲਕੀ ਕਾਲੀ ਪਰਤ (Greasy Coating) : ਜੇ ਜੀਭ ਉੱਪਰ ਸਲੇਟੀ ਜਾਂ ਹਲਕੇ ਕਾਲੇ ਰੰਗ ਦੀ ਇੱਕ ਪਰਤ ਜੰਮੀ ਹੋਈ ਦਿਖਾਈ ਦਿੰਦੀ ਹੈ ਤਾਂ ਇਹ ਸਰੀਰ ਦੇ ਅਨਹੈਲਦੀ ਹੋਣ ਦਾ ਸੰਕੇਤ ਹੁੰਦਾ ਹੈ। ਇਹ ਸਰੀਰ ਵਿੱਚ ਜ਼ਹਿਰੀਲੇ ਤੱਤਾਂ (toxins) ਦੇ ਜਮ੍ਹਾ ਹੋਣ ਅਤੇ ਪਾਣੀ ਦੀ ਕਮੀ ਕਾਰਨ ਹੋ ਸਕਦਾ ਹੈ। ਕਈ ਵਾਰ ਇਸਦੇ ਨਾਲ ਜੀਭ ਵਿੱਚ ਥੋੜ੍ਹੀ ਸੋਜ ਵੀ ਆ ਜਾਂਦੀ ਹੈ।
2. ਗੁਲਾਬੀ ਅਤੇ ਪਤਲੀ ਜੀਭ : ਜੇਕਰ ਕਿਸੇ ਦੀ ਜੀਭ ਗੁਲਾਬੀ ਅਤੇ ਸਾਫ਼ ਹੈ, ਤਾਂ ਇਹ ਸੰਕੇਤ ਹੈ ਕਿ ਤੁਸੀਂ ਸਿਹਤਮੰਦ ਹੋ। ਪਤਲੀ ਅਤੇ ਹਲਕੀ ਮਹਿਸੂਸ ਹੋਣ ਵਾਲੀ ਜੀਭ ਦੱਸਦੀ ਹੈ ਕਿ ਤੁਹਾਡਾ ਸਰੀਰ ਅੰਦਰੂਨੀ ਤੌਰ 'ਤੇ ਸਿਹਤਮੰਦ ਹੈ। ਅਜਿਹੀ ਜੀਭ 'ਚ ਨਮੀ ਵੀ ਹੁੰਦੀ ਹੈ, ਜੋ ਸਿਹਤਮੰਦ ਹੋਣ ਦਾ ਚਿੰਨ੍ਹ ਹੈ।
3. ਗਰਮ ਅਤੇ ਲਾਲ ਜੀਭ: ਜੀਭ 'ਤੇ ਗਰਮਾਹਟ ਮਹਿਸੂਸ ਹੋਣਾ ਅਤੇ ਉਸਦਾ ਲਾਲ ਰੰਗ ਦਿਖਾਈ ਦੇਣਾ ਸਰੀਰ 'ਚ ਜ਼ਿਆਦਾ ਤਾਪਮਾਨ ਜਾਂ ਪਿੱਤ ਵਧੇ ਹੋਣ ਦਾ ਲੱਛਣ ਹੁੰਦਾ ਹੈ। ਇਹ ਅਕਸਰ ਸਰੀਰ ਵਿੱਚ ਪਾਣੀ ਦੀ ਕਮੀ (Dehydration) ਕਾਰਨ ਵੀ ਹੁੰਦਾ ਹੈ।
4. ਚਮਕਦਾਰ ਜਾਂ ਫਿੱਕੇ ਰੰਗ ਦੀ ਜੀਭ : ਜੀਭ ਦਾ ਚਮਕਦਾਰ ਹੋਣਾ ਚੰਗਾ ਸੰਕੇਤ ਨਹੀਂ ਹੈ। ਇਹ ਸਰੀਰ ਵਿੱਚ ਪੋਸ਼ਣ (Nutrition) ਅਤੇ ਖੂਨ ਦੀ ਕਮੀ ਦਾ ਲੱਛਣ ਹੁੰਦਾ ਹੈ। ਫਿੱਕੇ ਰੰਗ ਦੀ ਜੀਭ ਖਾਸ ਤੌਰ 'ਤੇ ਵਿਟਾਮਿਨ ਬੀ-12 ਦੀ ਕਮੀ (Vitamin B-12 Deficiency) ਦਾ ਸੰਕੇਤ ਦਿੰਦੀ ਹੈ। ਜੀਭ ਦਾ ਇਹ ਰੰਗ ਬੁਖਾਰ ਜਾਂ ਇਨਫੈਕਸ਼ਨ ਦੌਰਾਨ ਵੀ ਦਿਖਾਈ ਦੇ ਸਕਦਾ ਹੈ।
5. ਦਰਾਰਦਾਰ ਜਾਂ ਪਪੜੀਦਾਰ ਜੀਭ : ਜੇ ਕੁਝ ਲੋਕਾਂ ਦੀ ਜੀਭ ਹਲਕੇ ਰੰਗ ਜਾਂ ਪੀਲੀ ਦਿਖਾਈ ਦਿੰਦੀ ਹੈ ਅਤੇ ਨਾਲ ਹੀ ਦਰਾਰਾਂ ਨਾਲ ਭਰੀ ਹੋਈ ਹੈ ਤਾਂ ਇਹ ਖਰਾਬ ਪਾਚਨ (Poor Digestion) ਤੇ ਘੱਟ ਊਰਜਾ (Low Energy) ਦਾ ਸੰਕੇਤ ਹੈ।
ਸਾਵਧਾਨੀਆਂ ਅਤੇ ਘਰੇਲੂ ਉਪਾਅ
* ਰੋਜ਼ਾਨਾ ਜਾਂਚ: ਹਰ ਰੋਜ਼ ਸਵੇਰੇ ਆਪਣੀ ਜੀਭ ਦੀ ਜਾਂਚ ਕਰਨੀ ਚਾਹੀਦੀ ਹੈ।
* ਸਫਾਈ: ਸਫਾਈ ਬਣਾਈ ਰੱਖੋ ਤੇ ਟੰਗ ਕਲੀਨਰ ਦੀ ਵਰਤੋਂ ਕਰੋ।
* ਡਾਕਟਰ ਨਾਲ ਸੰਪਰਕ: ਜੇਕਰ ਜੀਭ ਦੀ ਸਥਿਤੀ ਲਗਾਤਾਰ ਬਦਲੀ ਹੋਈ ਲੱਗੇ ਜਾਂ ਦਰਦ ਹੋਵੇ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ।
* ਡਿਟੌਕਸ: ਸਰੀਰ ਨੂੰ ਡੀਟੌਕਸ ਕਰਨ ਲਈ ਤ੍ਰਿਫਲਾ ਦਾ ਸੇਵਨ ਕੀਤਾ ਜਾ ਸਕਦਾ ਹੈ।
* ਸੋਜ: ਸੋਜ ਘੱਟ ਕਰਨ ਲਈ ਹਲਦੀ ਦਾ ਪਾਣੀ ਪੀਓ।
* ਹਾਈਡਰੇਸ਼ਨ: ਹਾਈਡਰੇਸ਼ਨ ਲਈ ਨਾਰੀਅਲ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ।
ਜ਼ਰੂਰੀ ਸਲਾਹ: ਉੱਪਰ ਦਿੱਤੀ ਗਈ ਜਾਣਕਾਰੀ 'ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਤੋਂ ਰਾਏ ਜ਼ਰੂਰ ਲਵੋ।
