ਸਰਦੀਆਂ ''ਚ ਕਿਸੇ ''ਸੁਪਰਫੂਡ'' ਤੋਂ ਘੱਟ ਨਹੀਂ ਹੈ ਮੱਕੀ ਦੀ ਰੋਟੀ, ਜਾਣੋ ਇਸ ਦੇ ਸ਼ਾਨਦਾਰ ਫ਼ਾਇਦੇ
Tuesday, Nov 18, 2025 - 12:33 PM (IST)
ਹੈਲਥ ਡੈਸਕ- ਸਰਦੀਆਂ ਦੇ ਮੌਸਮ 'ਚ ਲੋਕ ਵੱਖ-ਵੱਖ ਤਰ੍ਹਾਂ ਦੀਆਂ ਵਿਅੰਜਨ ਟਰਾਈ ਕਰਦੇ ਹਨ। ਖ਼ਾਸ ਤੌਰ ‘ਤੇ ਮੱਕੀ ਦੀ ਰੋਟੀ ਹਰ ਪੰਜਾਬੀ ਘਰ ਦੀ ਪਹਿਚਾਣ ਹੈ। ਇਸ ਨੂੰ ਤਾਜ਼ੇ ਸਰ੍ਹੋਂ ਦੇ ਸਾਗ ਨਾਲ ਖਾਣ ਦਾ ਸੁਆਦ ਹੀ ਕੁਝ ਹੋਰ ਹੁੰਦਾ ਹੈ। ਮੱਕੀ ਦੀ ਰੋਟੀ ਨਾ ਸਿਰਫ਼ ਸੁਆਦ 'ਚ ਲਾਜਵਾਬ ਹੁੰਦੀ ਹੈ, ਬਲਕਿ ਪੋਸ਼ਟਿਕ ਤੱਤਾਂ ਨਾਲ ਭਰਪੂਰ ਵੀ ਹੁੰਦੀ ਹੈ। ਇਸ 'ਚ ਵਿਟਾਮਿਨ A, B, E ਦੇ ਨਾਲ-ਨਾਲ ਆਇਰਨ, ਕਾਪਰ, ਜ਼ਿੰਕ, ਮੈਗਨੀਜ਼, ਸੇਲੇਨੀਅਮ ਅਤੇ ਪੋਟਾਸ਼ੀਅਮ ਵਰਗੇ ਮਿਨਰਲ ਵੱਧ ਮਾਤਰਾ 'ਚ ਹੁੰਦੇ ਹਨ।
ਮਾਹਿਰਾਂ ਦੇ ਮੁਤਾਬਕ ਸਰਦੀਆਂ 'ਚ ਮੱਕੀ ਦੀ ਰੋਟੀ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਸਿਹਤ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਕਿ ਮੱਕੀ ਦੀ ਰੋਟੀ ਖਾਣ ਨਾਲ ਕੀ ਹੁੰਦਾ ਹੈ—
ਕਬਜ਼ ਤੋਂ ਰਾਹਤ
ਮੱਕੀ ਦੀ ਰੋਟੀ ਨੂੰ ਪਚਾਉਣਾ ਬਹੁਤ ਆਸਾਨ ਹੁੰਦਾ ਹੈ। ਇਸ 'ਚ ਮੌਜੂਦ ਵੱਧ ਫਾਈਬਰ ਪਾਚਨ ਪ੍ਰਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਨਿਯਮਿਤ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਕਬਜ਼, ਐਸੀਡਿਟੀ ਅਤੇ ਅਪਚ ਤੋਂ ਰਾਹਤ ਮਿਲਦੀ ਹੈ।
ਦਿਲ ਲਈ ਫਾਇਦੇਮੰਦ
ਮੱਕੀ ਦੀ ਰੋਟੀ 'ਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਲ ਦੀ ਸਿਹਤ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਦਾ ਹੈ ਅਤੇ ਹਾਰਟ ਅਟੈਕ ਦੇ ਖਤਰੇ ਨੂੰ ਘਟਾਉਂਦਾ ਹੈ। ਇਸ ਨਾਲ ਬੁਰੇ ਕੋਲੇਸਟਰੋਲ (Bad Cholesterol) ਦੀ ਪੱਧਰ ਵੀ ਘਟਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਮੱਕੀ ਦੀ ਰੋਟੀ ਖਾਣ ਨਾਲ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਕਿਉਂਕਿ ਇਹ ਊਰਜਾ ਦੇਣ ਵਾਲੇ ਕੰਪਲੈਕਸ ਕਾਰਬੋਹਾਈਡਰੇਟ ਨਾਲ ਭਰੀ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਇਹ ਓਵਰਈਟਿੰਗ ਤੋਂ ਬਚਾਉਂਦੀ ਹੈ ਅਤੇ ਭਾਰ ਘਟਾਉਣ 'ਚ ਸਹਾਇਕ ਹੁੰਦੀ ਹੈ।
ਸਰੀਰ ਨੂੰ ਦਿੰਦੀ ਹੈ ਜ਼ਬਰਦਸਤ ਊਰਜਾ
ਮੱਕੀ ਦੀ ਰੋਟੀ ਹੌਲੀ-ਹੌਲੀ ਪਚਦੀ ਹੈ ਅਤੇ ਸਰੀਰ ਨੂੰ ਕਾਫ਼ੀ ਸਮੇਂ ਤੱਕ ਊਰਜਾ ਪ੍ਰਦਾਨ ਕਰਦੀ ਹੈ। ਸਰਦੀਆਂ 'ਚ ਇਸ ਦਾ ਸੇਵਨ ਕਰਨ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
