30 ਦਿਨਾਂ ''ਚ ਵਾਲਾਂ ਦਾ ਝੜਨਾ ਹੋ ਸਕਦੈ ਘੱਟ! Diet ''ਚ ਸ਼ਾਮਲ ਕਰੋ ਇਹ ਫੂਡਜ਼
Sunday, Nov 09, 2025 - 04:57 PM (IST)
ਵੈੱਬ ਡੈਸਕ- ਅੱਜਕੱਲ੍ਹ ਵਾਲਾਂ ਦਾ ਝੜਨਾ ਸਿਰਫ਼ ਵੱਡੀ ਉਮਰ ਤੱਕ ਸੀਮਿਤ ਨਹੀਂ ਰਿਹਾ। ਨੌਜਵਾਨ ਵੀ ਤੇਜ਼ੀ ਨਾਲ ਇਸ ਸਮੱਸਿਆ ਦਾ ਸ਼ਿਕਾਰ ਬਣ ਰਹੇ ਹਨ। ਬਦਲਦੀ ਲਾਈਫਸਟਾਈਲ, ਵੱਧਦਾ ਤਣਾਅ (stress), ਪੋਸ਼ਣ ਦੀ ਘਾਟ ਅਤੇ ਹਾਰਮੋਨਲ ਬਦਲਾਅ ਇਸ ਦੇ ਮੁੱਖ ਕਾਰਣ ਮੰਨੇ ਜਾ ਰਹੇ ਹਨ। ਬਹੁਤੇ ਲੋਕ ਮਹਿੰਗੇ ਸ਼ੈਂਪੂ ਅਤੇ ਟ੍ਰੀਟਮੈਂਟਾਂ ‘ਤੇ ਪੈਸਾ ਖਰਚ ਕਰਦੇ ਹਨ, ਪਰ ਅਸਲੀ ਸੁਧਾਰ ਉਦੋਂ ਹੀ ਆਉਂਦਾ ਹੈ ਜਦੋਂ ਸਰੀਰ ਨੂੰ ਅੰਦਰੋਂ ਸਹੀ ਪੋਸ਼ਣ ਮਿਲੇ।
ਕਲੀਨਿਕਲ ਨਿਊਟ੍ਰਿਸ਼ਨਿਸਟ ਖੁਸ਼ੀ ਛਾਬੜਾ ਦਾ ਸੁਝਾਅ
MSc ਕਲੀਨਿਕਲ ਨਿਊਟ੍ਰਿਸ਼ਨਿਸਟ ਖੁਸ਼ੀ ਛਾਬੜਾ ਮੁਤਾਬਕ, ਵਾਲਾਂ ਦੇ ਝੜਨ ਦੇ ਜ਼ਿਆਦਾਤਰ ਕੇਸ ਪੋਸ਼ਕ ਤੱਤਾਂ ਦੀ ਕਮੀ ਜਾਂ ਕਿਸੇ ਹੈਲਥ ਇਸ਼ੂ ਨਾਲ ਜੁੜੇ ਹੁੰਦੇ ਹਨ। ਵਾਲ ਮੁੱਖ ਤੌਰ ‘ਤੇ ਕੇਰਾਟਿਨ ਪ੍ਰੋਟੀਨ ਨਾਲ ਬਣਦੇ ਹਨ, ਇਸ ਲਈ ਪ੍ਰੋਟੀਨ ਦਾ ਪੂਰਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਕ ਹੈਲਦੀ ਅਤੇ ਸੁਆਦਲੇ ਸਮੂਦੀ (Smoothie) ਦੀ ਰੈਸਿਪੀ ਦਿੱਤੀ ਹੈ, ਜੋ 15 ਦਿਨ ਲਗਾਤਾਰ ਪੀਣ ਨਾਲ ਵਾਲਾਂ ਦਾ ਝੜਨਾ ਘੱਟ ਕਰਨ ਅਤੇ ਨਵੇਂ ਵਾਲ ਉਗਾਉਣ 'ਚ ਮਦਦ ਕਰਦੀ ਹੈ।
ਸਮੂਦੀ ਬਣਾਉਣ ਲਈ ਸਮੱਗਰੀ
- 1 ਚਮਚ Almond ਬਟਰ
- 2 ਚੁਟਕੀ ਹਲੀਮ ਸੀਡਸ
- 1 ਵੱਡਾ ਚਮਚ ਪੰਪਕਿਨ ਸੀਡਸ
- 1 ਵੱਡਾ ਚਮਚ ਕਾਲੇ ਤਿਲ
- 1 ਚਮਚ ਪ੍ਰੋਟੀਨ ਪਾਊਡਰ
ਬਣਾਉਣ ਦੀ ਵਿਧੀ
ਸਾਰੇ ਸੀਡਸ ਨੂੰ ਬਲੈਂਡਰ 'ਚ ਪਾਣੀ ਨਾਲ ਮਿਲਾਕੇ ਚੰਗੀ ਤਰ੍ਹਾਂ ਬਲੈਂਡ ਕਰੋ। ਜਦ ਮਿਸ਼ਰਨ ਸਮੂਥ ਤੇ ਕ੍ਰੀਮੀ ਹੋ ਜਾਵੇ, ਤਾਂ ਇਸ ‘ਚ ਪ੍ਰੋਟੀਨ ਪਾਊਡਰ ਅਤੇ Almond ਬਟਰ ਮਿਲਾ ਕੇ ਦੁਬਾਰਾ ਬਲੈਂਡ ਕਰੋ। ਇਹ ਸਮੂਦੀ ਹਰ ਸਵੇਰੇ ਨਾਸ਼ਤੇ ਨਾਲ ਪੀਣੀ ਚਾਹੀਦੀ ਹੈ।
ਹਰ ਸਮੱਗਰੀ ਦਾ ਫਾਇਦਾ
- Almond ਬਟਰ: ਵਿਟਾਮਿਨ E ਅਤੇ ਹੈਲਦੀ ਫੈਟ ਨਾਲ ਭਰਪੂਰ, ਜੋ ਵਾਲਾਂ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ ਤੇ ਡ੍ਰਾਈਨੈੱਸ ਘਟਾਉਂਦਾ ਹੈ।
- ਹਲੀਮ ਸੀਡਸ: ਆਇਰਨ ਨਾਲ ਭਰਪੂਰ, ਜੋ ਸਰੀਰ ਵਿੱਚ ਫੈਰਿਟਿਨ ਲੈਵਲ ਵਧਾਉਂਦੇ ਹਨ ਅਤੇ ਜੜਾਂ ਤੱਕ ਬਲੱਡ ਫ਼ਲੋ ਸੁਧਾਰਦੇ ਹਨ।
- ਪੰਪਕਿਨ ਸੀਡਸ: ਜ਼ਿੰਕ, ਬਾਇਓਟਿਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ, ਜੋ ਹਾਰਮੋਨ ਸੰਤੁਲਿਤ ਕਰਦੇ ਤੇ ਵਾਲ ਮਜ਼ਬੂਤ ਬਣਾਉਂਦੇ ਹਨ।
- ਕਾਲੇ ਤਿਲ: ਕੈਲਸ਼ੀਅਮ ਦਾ ਵਧੀਆ ਸਰੋਤ, ਜੋ ਵਾਲਾਂ ਦੀਆਂ ਜੜਾਂ ਮਜ਼ਬੂਤ ਕਰਦਾ ਹੈ ਤੇ ਸਕੈਲਪ ਵਿੱਚ ਬਲੱਡ ਸਰਕੂਲੇਸ਼ਨ ਸੁਧਾਰਦਾ ਹੈ।
ਖੁਸ਼ੀ ਛਾਬੜਾ ਦੀ ਸਲਾਹ
“ਜੇਕਰ ਤੁਸੀਂ ਇਹ ਸਮੂਦੀ ਹਰ ਰੋਜ਼ ਪੀਓ, ਪੋਸ਼ਟਿਕ ਖੁਰਾਕ ਲਓ ਅਤੇ ਤਣਾਅ ਘਟਾਓ, ਤਾਂ 15 ਦਿਨਾਂ 'ਚ ਹੀ ਵਾਲਾਂ ਦੀ ਸਿਹਤ ਵਿੱਚ ਬੇਹਤਰੀ ਮਹਿਸੂਸ ਹੋਵੇਗੀ।”
ਨੋਟ : ਜੇ ਤੁਹਾਨੂੰ ਅੱਖਾਂ 'ਚ ਪੀਲਾਪਣ, ਧੁੰਦਲਾ ਨਜ਼ਰ ਜਾਂ ਅਚਾਨਕ ਦਰਦ ਜਿਹੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰੀ ਸਲਾਹ ਲਓ। ਕਈ ਵਾਰ ਇਹ ਅੱਖਾਂ ਦੀ ਨਹੀਂ, ਸਗੋਂ ਦਿਲ ਦੀ ਸਮੱਸਿਆ ਦਾ ਪਹਿਲਾ ਸੰਕੇਤ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
