ਮਹਿੰਗੇ ਫੇਸ਼ੀਅਲ ਦੀ ਛੁੱਟੀ! ਰਸੋਈ ''ਚ ਮੌਜੂਦ ਇਹ ਚੀਜ਼ਾਂ ਚਿਹਰੇ ''ਤੇ ਲਿਆਉਣਗੀਆਂ ਪਾਰਲਰ ਵਰਗਾ ਗਲੋਅ
Friday, Feb 06, 2026 - 11:48 AM (IST)
ਵੈੱਬ ਡੈਸਕ - ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਚਿਹਰਾ ਬਿਨਾਂ ਮੇਕਅੱਪ ਦੇ ਵੀ ਚਮਕਦਾ ਨਜ਼ਰ ਆਵੇ ਪਰ ਅਜੋਕੇ ਪ੍ਰਦੂਸ਼ਣ, ਤਣਾਅ ਅਤੇ ਮਹਿੰਗੇ ਕੈਮੀਕਲ ਯੁਕਤ ਪ੍ਰੋਡਕਟਸ ਚਮੜੀ ਦੀ ਕੁਦਰਤੀ ਚਮਕ ਖੋਹ ਲੈਂਦੇ ਹਨ। ਜੇਕਰ ਤੁਸੀਂ ਵੀ ਦਾਗ-ਧੱਬਿਆਂ ਅਤੇ ਬੇਜਾਨ ਚਮੜੀ ਤੋਂ ਪਰੇਸ਼ਾਨ ਹੋ, ਤਾਂ ਤੁਹਾਡੀ ਰਸੋਈ 'ਚ ਹੀ ਇਸ ਦਾ ਹੱਲ ਛਿਪਿਆ ਹੋਇਆ ਹੈ।

ਕੌਫੀ ਅਤੇ ਸ਼ਹਿਦ ਦਾ ਜਾਦੂਈ ਫੇਸ ਮਾਸਕ
- ਸੁੰਦਰਤਾ ਮਾਹਿਰਾਂ ਅਨੁਸਾਰ, ਕੌਫੀ ਸਿਰਫ਼ ਪੀਣ ਲਈ ਹੀ ਨਹੀਂ, ਸਗੋਂ ਚਮੜੀ ਲਈ ਵੀ ਇਕ ਬਿਹਤਰੀਨ 'ਐਕਸਫੋਲੀਏਟਰ' ਹੈ। ਜਦੋਂ ਇਸ ਨੂੰ ਸ਼ਹਿਦ ਨਾਲ ਮਿਲਾਇਆ ਜਾਂਦਾ ਹੈ, ਤਾਂ ਇਹ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਕੇ ਤੁਰੰਤ ਚਮਕ ਪ੍ਰਦਾਨ ਕਰਦਾ ਹੈ।

ਇਸ ਤਰ੍ਹਾਂ ਕਰੋ ਤਿਆਰ :-
- ਇਕ ਚਮਚ ਕੌਫੀ ਪਾਊਡਰ 'ਚ ਇਕ ਚਮਚ ਸ਼ੁੱਧ ਸ਼ਹਿਦ ਮਿਲਾਓ।
- ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ।
- ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
ਇਸ ਦੇ ਫਾਇਦੇ :-
- ਕੌਫੀ ਚਿਹਰੇ ਦੇ ਖੂਨ ਦੇ ਗੇੜ ਨੂੰ ਵਧਾਉਂਦੀ ਹੈ।
- ਸ਼ਹਿਦ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੁਹਾਸਿਆਂ ਦੇ ਨਿਸ਼ਾਨ ਘਟਾਉਂਦੇ ਹਨ।
- ਇਹ ਧੁੱਪ ਨਾਲ ਕਾਲੀ ਹੋਈ ਚਮੜੀ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹੈ।
