ਮੁਟਿਆਰਾਂ ਨੂੰ ਕਿਊਟ ਲੁੱਕ ਦੇ ਰਹੀਆਂ ਹਨ ਰਫਲ ਡਰੈੱਸਾਂ
Tuesday, Feb 03, 2026 - 09:50 AM (IST)
ਵੈੱਬ ਡੈਸਕ- ਰਫਲ ਡਰੈੱਸਾਂ ਅੱਜਕੱਲ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਸਭ ਤੋਂ ਮਕਬੂਲ ਟ੍ਰੈਂਡ ਬਣ ਚੁੱਕੀਆਂ ਹਨ। ਇਹ ਡਰੈੱਸਾਂ ਨਾ ਸਿਰਫ ਰਵਾਇਤੀ ਅਤੇ ਮਾਡਰਨ ਲੁੱਕ ਦਾ ਸ਼ਾਨਦਾਰ ਸੁਮੇਲ ਦਿੰਦੀਆਂ ਹਨ, ਸਗੋਂ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਹਰ ਮੌਕੇ ’ਤੇ ਖ਼ੂਬਸੂਰਤ, ਸਟਾਈਲਿਸ਼ ਅਤੇ ਕਿਊਟ ਦਿਖਾਉਂਦੀਆਂ ਹਨ। ਰਫਲ (ਝਾਲਰ) ਦਾ ਡਿਜ਼ਾਈਨ ਡਰੈੱਸ ’ਚ ਰੋਮਾਂਟਿਕ ਅਤੇ ਫੈਮੀਨਾਈਨ ਟੱਚ ਜੋੜਦਾ ਹੈ, ਜੋ ਹਰ ਮੌਕੇ ਛਾਇਆ ਹੋਇਆ ਹੈ। ਪਹਿਲਾਂ ਦੇ ਦੌਰ ’ਚ ਵੀ ਰਫਲ ਡਰੈੱਸ ਨੂੰ ਖ਼ਾਸ ਪਸੰਦ ਕੀਤਾ ਜਾਂਦਾ ਸੀ ਅਤੇ ਅੱਜ ਵੀ ਇਹ ਸਦੀਵੀਂ ਟ੍ਰੈਂਡ ਬਣੀ ਹੋਈ ਹੈ ਕਿਉਂਕਿ ਇਨ੍ਹਾਂ ਦਾ ਡਿਜ਼ਾਈਨ ਆਕਰਸ਼ਕ ਅਤੇ ਬਹੁਪੱਖੀ ਹੈ। ਰਫਲ ਡਰੈੱਸ ਹਰ ਉਮਰ ਦੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਸੂਟ ਕਰਦੀਆਂ ਹਨ। ਛੋਟੇ ਬੱਚਿਆਂ ਤੋਂ ਲੈ ਕੇ ਸਕੂਲ-ਕਾਲਜ ਦੀਆਂ ਮੁਟਿਆਰਾਂ, ਆਫ਼ਿਸ ਜਾਣ ਵਾਲੀਆਂ ਪ੍ਰੋਫੈਸ਼ਨਲ ਮੁਟਿਆਰਾਂ ਤੋਂ ਲੈ ਕੇ ਔਰਤਾਂ ਤੱਕ ਰਫਲ ਡਿਜ਼ਾਈਨ ਦੀਆਂ ਡਰੈੱਸਾਂ ਦੀਆਂ ਦੀਵਾਨੀਆਂ ਹਨ।
ਇਹ ਡਰੈੱਸਾਂ ਇੰਡੀਅਨ ਅਤੇ ਵੈਸਟਰਨ ਦੋਵੇਂ ਸਟਾਈਲ ’ਚ ਉਪਲਬਧ ਹਨ। ਇੰਡੀਅਨ ਵੀਅਰ ’ਚ ਰਫਲ ਸਾੜ੍ਹੀ, ਲਹਿੰਗਾ-ਚੋਲੀ, ਗਾਊਨ ਅਤੇ ਪਾਰਟੀ ਵੀਅਰ ਦੇਖੇ ਜਾ ਸਕਦੇ ਹਨ, ਜਦਕਿ ਵੈਸਟਰਨ ’ਚ ਪਾਰਟੀ ਡਰੈੱਸ, ਬਾਡੀਕਾਨ, ਮਿਡੀ ਫਰੌਕ, ਮੈਕਸੀ ਡਰੈੱਸ ਅਤੇ ਵਨ-ਪੀਸ ਡਰੈੱਸ ਪ੍ਰਮੁੱਖ ਹਨ। ਰਫਲ ਡਿਜ਼ਾਈਨ ਕਰ ਕੇ ਇਹ ਡਰੈੱਸ ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਦ ਲਗਾ ਦਿੰਦੀ ਹੈ। ਕਦੇ ਫੁੱਲ ਰਫਲ ਪੂਰੀ ਡਰੈੱਸ ’ਤੇ, ਕਦੇ ਨੈੱਕਲਾਈਨ ’ਤੇ ਡਿਟੇਲਿੰਗ, ਤਾਂ ਕਦੇ ਸਲੀਵਜ਼ (ਬਾਹਾਂ) ’ਤੇ ਝਾਲਰਦਾਰ ਡਿਜ਼ਾਈਨ ਦਿੱਤਾ ਗਿਆ ਹੁੰਦਾ ਹੈ।
ਰਫਲ ਡਰੈੱਸ ਪਲੇਨ ਅਤੇ ਪ੍ਰਿੰਟਿਡ ਦੋਵੇਂ ਵਰਾਇਟੀ ’ਚ ਮਿਲਦੀਆਂ ਹਨ। ਪਲੇਨ ਡਰੈੱਸ ਸਾਦਗੀ ’ਚ ਐਲੀਗੈਂਟ ਲੁੱਕ ਦਿੰਦੀ ਹੈ ਜਦਕਿ ਪ੍ਰਿੰਟਿਡ ਡਰੈੱਸ ਜਿਵੇਂ ਡਾਟ ਪ੍ਰਿੰਟ, ਫਲਾਵਰ ਪ੍ਰਿੰਟ ਜਾਂ ਫਲੋਰਲ ਫਰੈਂਡਲੀ ਅਤੇ ਕੂਲ ਲੁੱਕ ਪ੍ਰਦਾਨ ਕਰਦੀ ਹੈ। ਪ੍ਰਿੰਟਿਡ ਰਫਲ ਡਰੈੱਸਾਂ ਹੋਰ ਵੀ ਸਟਾਈਲਿਸ਼ ਬਣ ਜਾਂਦੀਆਂ ਹਨ। ਇਹ ਡਰੈੱਸ ਸ਼ਾਪਿੰਗ, ਪਾਰਟੀ, ਪਿਕਨਿਕ, ਆਊਟਿੰਗ ਜਾਂ ਕੈਜ਼ੂਅਲ ਡੇ-ਆਊਟ ਲਈ ਪਰਫੈਕਟ ਹਨ। ਇਨ੍ਹਾਂ ਡਰੈੱਸਾਂ ਨੂੰ ਸਟਾਈਲ ਕਰਨ ਲਈ ਔਰਤਾਂ ਤਰ੍ਹਾਂ-ਤਰ੍ਹਾਂ ਦੀਆਂ ਐਕਸੈਸਰੀਜ਼ ਚੁਣ ਰਹੀਆਂ ਹਨ। ਸਨਗਲਾਸਿਜ਼, ਸਟਾਈਲਿਸ਼ ਬੈਗ, ਸਕਾਰਫ਼ ਜਾਂ ਸਟਾਲ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਜਾਂਦਾ ਹੈ। ਫੁੱਟਵੀਅਰ ’ਚ ਡਰੈੱਸ ਦੇ ਅਨੁਸਾਰ ਸੈਂਡਲ, ਹੀਲਜ਼, ਬੈਲੀ ਸ਼ੂਜ਼ ਜਾਂ ਫਲੈਟਸ ਮੈਚ ਕੀਤੇ ਜਾਂਦੇ ਹਨ। ਹੇਅਰ ਸਟਾਈਲ ’ਚ ਲੂਜ਼ ਵੇਵਸ, ਹਾਈ ਪੋਨੀਟੇਲ, ਚੋਟੀ, ਜੂੜਾ ਸਭ ਕੁਝ ਰਫ਼ਲ ਡਰੈੱਸ ਦੇ ਨਾਲ ਖ਼ੂਬ ਜੱਚਦਾ ਹੈ। ਰਫਲ ਡਰੈੱਸ ਦਾ ਟ੍ਰੈਂਡ ਵਧਦਾ ਜਾ ਰਿਹਾ ਹੈ ਕਿਉਂਕਿ ਇਹ ਕਿਊਟ, ਟ੍ਰੈਂਡੀ ਅਤੇ ਕਾਨਫੀਡੈਂਸ ਬੂਸਟ ਕਰਨ ਵਾਲੀ ਲੁੱਕ ਦਿੰਦੀਆਂ ਹਨ। ਚਾਹੇ ਇੰਡੋ-ਵੈਸਟਰਨ ਫਿਊਜ਼ਨ ਹੋਵੇ ਜਾਂ ਪਿਓਰ ਵੈਸਟਰਨ, ਰਫਲ ਹਰ ਡਰੈੱਸ ਨੂੰ ਸਪੈਸ਼ਲ ਬਣਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
