ਔਰਤਾਂ ਨੂੰ ਟ੍ਰੈਂਡੀ ਲੁੱਕ ਦੇ ਰਹੇ ਹਨ ਕੈਮਲ ਕਲਰ ਦੇ ਕੋਟ

Monday, Feb 02, 2026 - 09:41 AM (IST)

ਔਰਤਾਂ ਨੂੰ ਟ੍ਰੈਂਡੀ ਲੁੱਕ ਦੇ ਰਹੇ ਹਨ ਕੈਮਲ ਕਲਰ ਦੇ ਕੋਟ

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਰੰਭ ਹੁੰਦੇ ਹੀ ਫੈਸ਼ਨ ਜਗਤ ’ਚ ਨਵੇਂ ਟ੍ਰੈਂਡਸ ਜ਼ੋਰ ਫੜ ਲੈਂਦੇ ਹਨ। ਇਸ ਸੀਜ਼ਨ ’ਚ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਕੈਮਲ ਕਲਰ ਦੇ ਕੋਟ ਦਾ ਕ੍ਰੇਜ਼ ਚੋਟੀ ’ਤੇ ਹੈ। ਹਲਕਾ ਬਰਾਊਨ ਸ਼ੇਡ ਵਾਲਾ ਇਹ ਕੈਮਲ ਕਲਰ ਆਪਣੀ ਕਲਾਸਿਕ ਅਪੀਲ, ਵਰਸੇਟਾਇਲਿਟੀ ਅਤੇ ਐਲੀਗੈਂਟ ਲੁੱਕ ਕਾਰਨ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਬਾਜ਼ਾਰ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਕੋਟ ਉਪਲਬਧ ਹਨ, ਪਰ ਕੈਮਲ ਸ਼ੇਡ ਵਾਲੇ ਕੋਟ ਨੇ ਇਸ ਵਾਰ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ ਹੈ। ਮੁਟਿਆਰਾਂ ਇਸ ਨੂੰ ਸੂਟ, ਪਾਰਟੀ ਵੀਅਰ ਡਰੈੱਸ, ਜੀਨਸ-ਟਾਪ, ਸਕਰਟ, ਵਨ-ਪੀਸ, ਫਰਾਕ ਅਤੇ ਮਿਡੀ ਡਰੈੱਸ ਦੇ ਨਾਲ ਸਟਾਈਲ ਕਰ ਰਹੀਆਂ ਹਨ।

ਕੈਮਲ ਕੋਟ ਸ਼ਾਰਟ ਲੈਂਥ ਤੋਂ ਲੈ ਕੇ ਮੀਡੀਅਮ ਅਤੇ ਲਾਂਗ ਲੈਂਥ ਤੱਕ ਉਪਲਬਧ ਹਨ। ਕੁਝ ਕੋਟ ’ਚ ਕੰਟਰਾਸਟ ਕਲਰ ਪਾਈਪਿੰਗ, ਡਬਲ ਬਟਨ ਡਿਟੇਲਿੰਗ, ਫਲੇਅਰ ਕੱਟ, ਏ-ਲਾਈਨ ਪੈਟਰਨ ਜਾਂ ਬੈਲਟ ਦਿੱਤੀ ਗਈ ਹੁੰਦੀ ਹੈ। ਦੋ ਤੋਂ ਚਾਰ ਪਾਕਟਸ ਵਾਲੀ ਡਿਜ਼ਾਈਨ ਫੰਕਸ਼ਨਲ ਅਤੇ ਫੈਸ਼ਨੇਬਲ ਦੋਵੇਂ ਹੁੰਦੀ ਹੈ। ਵ੍ਹਾਈਟ ਡਰੈੱਸ ਨਾਲ ਕੈਮਲ ਕੋਟ ਦਾ ਕੰਬੀਨੇਸ਼ਨ ਬੇਹੱਦ ਕਲਾਸੀ ਅਤੇ ਬ੍ਰਾਈਟ ਲੱਗਦਾ ਹੈ, ਜਦੋਂ ਕਿ ਬਲੈਕ ਆਊਟਫਿਟ ’ਤੇ ਇਹ ਗੂੜਾ ਕੰਟਰਾਸਟ ਕ੍ਰਿਏਟ ਕਰਦਾ ਹੈ। ਰੈੱਡ ਟਾਪ ਅਤੇ ਬਲੂ ਜੀਨਸ ਦੇ ਨਾਲ ਵੀ ਇਹ ਕਮਾਲ ਦਾ ਲੱਗਦਾ ਹੈ।

ਕੈਮਲ ਕਲਰ ਨਿਊਟਰਲ ਹੋਣ ਕਾਰਨ ਲੱਗਭਗ ਹਰ ਸ਼ੇਡ ਦੇ ਨਾਲ ਸੂਟ ਕਰਦਾ ਹੈ, ਜਿਸ ਨਾਲ ਸਟਾਈਲਿੰਗ ’ਚ ਆਸਾਨੀ ਹੁੰਦੀ ਹੈ। ਐਕਸੈਸਰੀਜ਼ ਦੀ ਚੋਣ ਵੀ ਲੁੱਕ ਨੂੰ ਹੋਰ ਨਿਖਾਰ ਰਹੀ ਹੈ। ਇਨ੍ਹਾਂ ਦੇ ਨਾਲ ਮੁਟਿਆਰਾਂ ਬਲੈਕ, ਵ੍ਹਾਈਟ ਜਾਂ ਰੈੱਡ ਕਲਰ ਦੇ ਸਲਿੰਗ ਬੈਗ, ਕਰਾਸ ਬਾਡੀ ਬੈਗ ਜਾਂ ਹੈਂਡਬੈਗ ਪੇਅਰ ਕਰ ਰਹੀਆਂ ਹਨ। ਸਨਗਲਾਸਿਜ਼ ’ਚ ਵ੍ਹਾਈਟ, ਬਲੈਕ ਫ੍ਰੇਮ ਜਾਂ ਰੈੱਡ ਫ੍ਰੇਮ ਵਾਲੀ ਚੁਆਇਸ ਟ੍ਰੈਂਡੀ ਹੈ। ਫੁੱਟਵੀਅਰ ’ਚ ਵੀ ਵੈਰਾਇਟੀ ਦਿਖ ਰਹੀ ਹੈ। ਸੂਟ ਦੇ ਨਾਲ ਜੁੱਤੀ ਜਾਂ ਸੈਂਡਲ, ਜਦੋਂ ਕਿ ਜੀਨਸ ਜਾਂ ਸ਼ਾਰਟ ਡਰੈੱਸ ਦੇ ਨਾਲ ਐਂਕਲ ਬੂਟਸ, ਹੀਲਸ ਜਾਂ ਲਾਂਗ ਬੂਟਸ ਪਸੰਦ ਕੀਤੇ ਜਾ ਰਹੇ ਹਨ। ਕਈ ਮੁਟਿਆਰਾਂ ਮੈਚਿੰਗ ਕੈਮਲ ਜਾਂ ਬ੍ਰਾਊਨ ਕਲਰ ਦੇ ਲਾਂਗ ਬੂਟਸ ਚੁਣ ਰਹੀਆਂ ਹਨ, ਜੋ ਪੂਰੀ ਲੁੱਕ ’ਚ ਵਾਧੂ ਗਲੈਮਰ ਜੋੜ ਦਿੰਦੇ ਹਨ।

ਕੈਮਲ ਕਲਰ ਦੇ ਕੋਟ ਨਾ ਸਿਰਫ ਠੰਢ ਤੋਂ ਬਚਾਅ ਕਰਦੇ ਹਨ ਸਗੋਂ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਕਾਨਫੀਡੈਂਟ ਅਤੇ ਸੋਫਿਸਟੀਕੇਟਿਡ ਲੁੱਕ ਵੀ ਦਿੰਦੇ ਹਨ। ਇਹ ਰੰਗ ਗਰਮਾਹਟ, ਕਲਾਸ ਅਤੇ ਮਾਡਰਨਿਟੀ ਦਾ ਸੁਮੇਲ ਹੈ। ਆਫਿਸ, ਕੈਜ਼ੂਅਲ ਆਊਟਿੰਗ, ਪਾਰਟੀ ਜਾਂ ਫੈਮਿਲੀ ਗੈਦਰਿੰਗ ਹਰ ਮੌਕੇ ’ਤੇ ਇਹ ਫਿੱਟ ਬੈਠਦਾ ਹੈ। ਇਸ ਸਰਦੀ ’ਚ ਕੈਮਲ ਕਲਰ ਦੇ ਕੋਟ ਮੁਟਿਆਰਾਂ ਦੀ ਟਾਪ ਚੁਆਇਸ ਬਣ ਚੁੱਕੇ ਹਨ ਕਿਉਂਕਿ ਇਹ ਪ੍ਰੈਕਟੀਕਲ ਹੋਣ ਦੇ ਨਾਲ-ਨਾਲ ਫੈਸ਼ਨ ਸਟੇਟਮੈਂਟ ਵੀ ਬਣਾਉਂਦਾ ਹੈ। ਜੋ ਮੁਟਿਆਰਾਂ ਖੁਦ ਨੂੰ ਟ੍ਰੈਂਡੀ ਅਤੇ ਐਲੀਗੈਂਟ ਲੁੱਕ ਦੇਣਾ ਚਾਹੁੰਦੀਆਂ ਹਨ, ਉਹ ਕੈਮਲ ਕਲਰ ਦੇ ਕੋਟ ਨੂੰ ਆਪਣੇ ਵਿੰਟਰ ਵਾਰਡਰੋਬ ’ਚ ਜ਼ਰੂਰ ਸ਼ਾਮਲ ਕਰ ਰਹੀਆਂ ਹਨ। ਇਹ ਸੀਜ਼ਨ ਦਾ ਸਭ ਤੋਂ ਹਾਟ ਅਤੇ ਟਾਈਮਲੈੱਸ ਟ੍ਰੈਂਡ ਸਾਬਤ ਹੋ ਰਹੇ ਹਨ।


author

DIsha

Content Editor

Related News