ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਬਲੈਕ ਨੀ-ਹਾਈ ਬੂਟਸ

Saturday, Jan 31, 2026 - 09:36 AM (IST)

ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਬਲੈਕ ਨੀ-ਹਾਈ ਬੂਟਸ

ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਆਪਣੇ ਸਟਾਈਲ ਨੂੰ ਲੈ ਕੇ ਕਾਫ਼ੀ ਸਰਗਰਮ ਰਹਿੰਦੀਆਂ ਹਨ। ਉਹ ਨਾ ਸਿਰਫ ਡਿਜ਼ਾਈਨਰ ਆਊਟਫਿਟਸ, ਹੇਅਰ ਸਟਾਈਲ ਅਤੇ ਮੇਕਅੱਪ ’ਤੇ ਧਿਆਨ ਦਿੰਦੀਆਂ ਹਨ, ਸਗੋਂ ਫੁੱਟਵੀਅਰ ਨੂੰ ਵੀ ਓਨਾਂ ਹੀ ਮਹੱਤਵ ਦਿੰਦੀਆਂ ਹਨ। ਇਕ ਚੰਗਾ ਫੁੱਟਵੀਅਰ ਨਾ ਸਿਰਫ ਲੁੱਕ ਨੂੰ ਪੂਰਾ ਕਰਦਾ ਹੈ, ਸਗੋਂ ਉਨ੍ਹਾਂ ਨੂੰ ਹੋਰ ਵੀ ਆਕਰਸ਼ਕ ਅਤੇ ਸਟਾਈਲਿਸ਼ ਬਣਾ ਦਿੰਦਾ ਹੈ। ਸਰਦੀਆਂ ਦੇ ਮੌਸਮ ’ਚ ਬੂਟਾਂ ਦਾ ਕ੍ਰੇਜ਼ ਸਭ ਤੋਂ ਜ਼ਿਆਦਾ ਰਹਿੰਦਾ ਹੈ। ਇਸ ਸੀਜ਼ਨ ’ਚ ਬਲੈਕ ਨੀ-ਹਾਈ ਬੂਟਾਂ ਨੇ ਮੁਟਿਆਰਾਂ ਦੇ ਵਿਚਕਾਰ ਖ਼ਾਸ ਜਗ੍ਹਾ ਬਣਾ ਲਈ ਹੈ। ਇਹ ਬੂਟ ਟ੍ਰੈਂਡੀ, ਮਾਡਰਨ ਅਤੇ ਬਹੁਮੁਖੀ ਹਨ, ਜੋ ਹਰ ਤਰ੍ਹਾਂ ਦੇ ਆਊਟਫਿਟ ਦੇ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ।

ਬਲੈਕ ਨੀ-ਹਾਈ ਬੂਟਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਗੋਡਿਆਂ ਤੱਕ ਦੀ ਲੰਬਾਈ ’ਚ ਆਉਂਦੇ ਹਨ। ਗੋਡਿਆਂ ਤੱਕ ਦੀ ਲੰਬਾਈ ਹੋਣ ਕਾਰਨ ਇਹ ਕਾਫ਼ੀ ਕੰਫਰਟੇਬਲ ਹੁੰਦੇ ਹਨ। ਇਨ੍ਹਾਂ ’ਚ ਫਲੈਟ, ਲੋਅ ਹੀਲ, ਪਲੇਟਫਾਰਮ ਜਾਂ ਮੀਡੀਅਮ ਹੀਲ ਵਰਗੇ ਕਈ ਆਪਸ਼ਨ ਉਪਲਬਧ ਹਨ। ਮੁਟਿਆਰਾਂ ਇਨ੍ਹਾਂ ਨੂੰ ਬਿਨਾਂ ਥਕਾਵਟ ਮਹਿਸੂਸ ਕੀਤੇ ਦਿਨ ਭਰ ਪਹਿਨ ਸਕਦੀਆਂ ਹਨ। ਇਹ ਬੂਟ ਵੱਖ-ਵੱਖ ਡਿਜ਼ਾਈਨਾਂ ’ਚ ਆਉਂਦੇ ਹਨ। ਕੁਝ ਸਿੰਪਲ ਅਤੇ ਸਟ੍ਰੇਟ ਹੁੰਦੇ ਹਨ, ਜਦਕਿ ਕੁਝ ’ਚ ਜ਼ਿਪਰ, ਸਟ੍ਰੈਪ, ਬੱਕਲ ਜਾਂ ਬਟਨ ਵਰਗੀ ਡਿਟੇਲਿੰਗ ਹੁੰਦੀ ਹੈ, ਜੋ ਇਨ੍ਹਾਂ ਨੂੰ ਹੋਰ ਆਕਰਸ਼ਕ ਬਣਾਉਂਦੀ ਹੈ। ਬਲੈਕ ਕਲਰ ਕਾਰਨ ਇਹ ਲੱਗਭਗ ਹਰ ਰੰਗ ਦੀ ਡਰੈੱਸ, ਜੀਨਸ, ਸਕਰਟ ਜਾਂ ਟਾਪ ਦੇ ਨਾਲ ਪਰਫੈਕਟਲੀ ਮੈਚ ਕਰ ਜਾਂਦੇ ਹਨ।

ਮਾਰਕੀਟ ’ਚ ਬਲੈਕ ਨੀ-ਹਾਈ ਬੂਟਾਂ ਦੀ ਭਰਮਾਰ ਹੈ। ਵੱਖ-ਵੱਖ ਬ੍ਰਾਂਡਸ ਅਤੇ ਲੋਕਲ ਮਾਰਕੀਟਾਂ ’ਚ ਇਹ ਵੱਖ-ਵੱਖ ਪ੍ਰਾਈਸ ਰੇਂਜ ’ਚ ਉਪਲਬਧ ਹਨ। ਇਹ ਬੂਟ ਕੈਜ਼ੂਅਲ ਆਊਟਿੰਗ, ਸ਼ਾਪਿੰਗ, ਪਿਕਨਿਕ ਤੋਂ ਲੈ ਕੇ ਪਾਰਟੀ, ਬਰਥਡੇ ਜਾਂ ਸਪੈਸ਼ਲ ਓਕੇਜ਼ਨਜ਼ ਤੱਕ ਲਈ ਪਰਫੈਕਟ ਹਨ। ਜੀਨਸ ਅਤੇ ਟਾਪ ਦੇ ਨਾਲ ਪਹਿਨਣ ’ਤੇ ਇਹ ਕੈਜ਼ੂਅਲ-ਕੂਲ ਲੁੱਕ ਦਿੰਦੇ ਹਨ, ਉੱਥੇ ਹੀ ਸ਼ਾਰਟ ਡਰੈੱਸ, ਬਾਡੀਕਾਨ ਡਰੈੱਸ ਜਾਂ ਹਾਈ-ਕੱਟ ਲਾਂਗ ਡਰੈੱਸ ਦੇ ਨਾਲ ਇਹ ਗਲੈਮਰਸ ਵਾਈਬ ਕ੍ਰਿਏਟ ਕਰਦੇ ਹਨ। ਸਰਦੀਆਂ ’ਚ ਲੈਗਿੰਗਸ, ਟਾਈਟ ਜੀਨਸ ਜਾਂ ਮਿਨੀ ਸਕਰਟ ਦੇ ਨਾਲ ਵੀ ਇਹ ਕਮਾਲ ਦੇ ਲੱਗਦੇ ਹਨ। ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਤੋਂ ਇਸ ਟ੍ਰੈਂਡ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਕਈ ਸੈਲੀਬ੍ਰਿਟੀਜ਼ ਨੂੰ ਨੀ-ਹਾਈ ਬਲੈਕ ਬੂਟਾਂ ’ਚ ਦੇਖਿਆ ਜਾਂਦਾ ਹੈ, ਜੋ ਸਟ੍ਰੀਟ ਸਟਾਈਲ ਤੋਂ ਲੈ ਕੇ ਰੈੱਡ ਕਾਰਪੇਟ ਤੱਕ ਇਨ੍ਹਾਂ ਨੂੰ ਸਟਾਈਲ ਕਰਦੀਆਂ ਹਨ। ਕੁੱਲ ਮਿਲਾ ਕੇ, ਬਲੈਕ ਨੀ-ਹਾਈ ਬੂਟ ਇਸ ਸੀਜ਼ਨ ਦਾ ਸਭ ਤੋਂ ਬੈਸਟ ਟ੍ਰੈਂਡ ਬਣੇ ਹੋਏ ਹਨ। ਜੋ ਮੁਟਿਆਰਾਂ ਸਟਾਈਲਿਸ਼ ਅਤੇ ਕੰਫਰਟੇਬਲ ਲੁੱਕ ਚਾਹੁੰਦੀਆਂ ਹਨ, ਉਹ ਇਨ੍ਹਾਂ ਨੂੰ ਜ਼ਰੂਰ ਟਰਾਈ ਕਰ ਰਹੀਆਂ ਹਨ।


author

DIsha

Content Editor

Related News