ਮੰਗਲ ਗ੍ਰਹਿ 'ਤੇ ਮਿਲਿਆ 3.5 ਅਰਬ ਸਾਲ ਪੁਰਾਣਾ 'ਬੀਚ'! ਨਾਸਾ ਨੂੰ ਮਿਲੇ ਜੀਵਨ ਦੇ ਪੁਖ਼ਤਾ ਸਬੂਤ

Tuesday, Feb 03, 2026 - 01:48 PM (IST)

ਮੰਗਲ ਗ੍ਰਹਿ 'ਤੇ ਮਿਲਿਆ 3.5 ਅਰਬ ਸਾਲ ਪੁਰਾਣਾ 'ਬੀਚ'! ਨਾਸਾ ਨੂੰ ਮਿਲੇ ਜੀਵਨ ਦੇ ਪੁਖ਼ਤਾ ਸਬੂਤ

ਵੈੱਬ ਡੈਸਕ : ਵਿਗਿਆਨੀਆਂ ਨੇ ਗਾਲ ਗ੍ਰਹਿ 'ਤੇ ਜੀਵਨ ਦੇ ਪ੍ਰਾਚੀਨ ਸੰਕੇਤਾਂ ਦੀ ਖੋਜ ਵਿੱਚ ਇੱਕ ਵੱਡੀ ਅਤੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਨਾਸਾ ਦੇ ਪਰਸੀਵੀਅਰੈਂਸ ਰੋਵਰ  ਨੇ ਮੰਗਲ ਗ੍ਰਹਿ ਦੇ ਜੇਜੇਰੋ ਕ੍ਰੇਟਰ (Jezero Crater) ਵਿੱਚ ਲਗਭਗ 3.5 ਅਰਬ ਸਾਲ ਪੁਰਾਣੇ ਸਮੁੰਦਰੀ ਤੱਟ (beach) ਅਤੇ ਇੱਕ ਵਿਸ਼ਾਲ ਝੀਲ ਦੇ ਸਬੂਤ ਲੱਭੇ ਹਨ। ਇਹ ਖੋਜ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਮੰਗਲ 'ਤੇ ਬਹੁਤ ਲੰਬੇ ਸਮੇਂ ਤੱਕ ਪਾਣੀ ਮੌਜੂਦ ਰਿਹਾ ਸੀ। ਵਿਗਿਆਨੀਆਂ ਅਨੁਸਾਰ, ਇਹ ਉਹ ਥਾਂ ਹੈ, ਜਿੱਥੇ ਕਦੇ ਪਾਣੀ ਦੀਆਂ ਲਹਿਰਾਂ ਕਿਨਾਰਿਆਂ ਨਾਲ ਟਕਰਾਉਂਦੀਆਂ ਸਨ, ਜਿਸ ਕਾਰਨ ਇਹ ਖੋਜ ਮੰਗਲ ਦੇ ਇਤਿਹਾਸ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।

ਇਹ ਅਧਿਐਨ ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀਆਂ ਦੀ ਟੀਮ ਦੁਆਰਾ ਕੀਤਾ ਗਿਆ ਹੈ ਅਤੇ ਇਸ ਦੇ ਨਤੀਜੇ 'ਜਰਨਲ ਆਫ ਜੀਓਫਿਜ਼ੀਕਲ ਰਿਸਰਚ: ਪਲੈਨੇਟਸ' ਵਿੱਚ ਪ੍ਰਕਾਸ਼ਿਤ ਹੋਏ ਹਨ। ਰੋਵਰ ਦੁਆਰਾ ਲਈਆਂ ਗਈਆਂ ਉੱਚ-ਰੈਜ਼ੋਲੂਸ਼ਨ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਜੇਜੇਰੋ ਕ੍ਰੇਟਰ ਦੇ 'ਮਾਰਜਿਨ ਯੂਨਿਟ' (Margin Unit) ਨਾਮਕ ਖੇਤਰ ਵਿੱਚ ਅਜਿਹੀਆਂ ਚੱਟਾਨਾਂ ਅਤੇ ਸੰਰਚਨਾਵਾਂ ਮਿਲੀਆਂ ਹਨ ਜੋ ਆਮ ਤੌਰ 'ਤੇ ਝੀਲ ਜਾਂ ਸਮੁੰਦਰ ਦੇ ਕੰਢੇ ਬਣਦੀਆਂ ਹਨ। ਖੋਜਕਰਤਾਵਾਂ ਨੂੰ ਉੱਥੇ ਓਲੀਵਿਨ ਅਤੇ ਕਾਰਬੋਨੇਟ ਖਣਿਜਾਂ ਦੇ ਬਣੇ ਗੋਲ ਰੇਤ ਦੇ ਦਾਣੇ ਮਿਲੇ ਹਨ, ਜੋ ਲਹਿਰਾਂ ਦੀ ਹਰਕਤ ਕਾਰਨ ਘਿਸੇ ਹੋਏ ਜਾਪਦੇ ਹਨ।

ਖੋਜ ਦੀ ਮੁੱਖ ਲੇਖਕ ਐਲੇਕਸ ਜੋਨਸ ਅਨੁਸਾਰ, ਧਰਤੀ 'ਤੇ ਸਮੁੰਦਰੀ ਤੱਟ ਜੀਵਨ ਲਈ ਅਨੁਕੂਲ ਵਾਤਾਵਰਣ ਹੁੰਦੇ ਹਨ ਅਤੇ ਇੱਥੇ ਮਿਲੇ ਕਾਰਬੋਨੇਟ ਖਣਿਜ ਪੁਰਾਣੇ ਵਾਤਾਵਰਣ ਦੀ ਜਾਣਕਾਰੀ ਨੂੰ ਸੁਰੱਖਿਅਤ ਰੱਖ ਸਕਦੇ ਹਨ। ਪ੍ਰੋਫੈਸਰ ਸੰਜੀਵ ਗੁਪਤਾ ਨੇ ਦੱਸਿਆ ਕਿ ਮੰਗਲ 'ਤੇ ਜ਼ਮੀਨ ਦੇ ਹੇਠਾਂ ਵੀ ਪਾਣੀ ਦਾ ਵਹਾਅ ਲੰਬੇ ਸਮੇਂ ਤੱਕ ਰਿਹਾ ਹੋਵੇਗਾ, ਜਿਸ ਨੇ ਚੱਟਾਨਾਂ ਨੂੰ ਅੰਦਰੋਂ ਬਦਲ ਦਿੱਤਾ ਸੀ। ਧਰਤੀ 'ਤੇ ਅਜਿਹੇ ਵਾਤਾਵਰਣ ਸੂਖਮ ਜੀਵਾਂ ਦੇ ਜੀਵਨ ਦਾ ਸਮਰਥਨ ਕਰਦੇ ਹਨ, ਜਿਸ ਕਾਰਨ ਇਹ ਸੰਭਾਵਨਾ ਵੱਧ ਗਈ ਹੈ ਕਿ ਮੰਗਲ 'ਤੇ ਵੀ ਕਦੇ ਸਾਧਾਰਨ ਜੀਵਨ ਪਨਪਣ ਦੀਆਂ ਸਥਿਤੀਆਂ ਮੌਜੂਦ ਰਹੀਆਂ ਹੋਣਗੀਆਂ।

ਪਰਸੀਵੀਅਰੈਂਸ ਰੋਵਰ ਸਾਲ 2021 ਤੋਂ ਜੇਜੇਰੋ ਕ੍ਰੇਟਰ ਵਿੱਚ ਖੋਜ ਕਰ ਰਿਹਾ ਹੈ ਅਤੇ ਚੱਟਾਨਾਂ ਦੇ ਨਮੂਨੇ ਇਕੱਠੇ ਕਰ ਰਿਹਾ ਹੈ। ਇਨ੍ਹਾਂ ਨਮੂਨਿਆਂ ਨੂੰ ਭਵਿੱਖ ਵਿੱਚ ਇੱਕ ਵੱਖਰੇ ਮਿਸ਼ਨ ਰਾਹੀਂ ਧਰਤੀ 'ਤੇ ਲਿਆਂਦਾ ਜਾਵੇਗਾ ਤਾਂ ਜੋ ਵਿਗਿਆਨਕ ਪ੍ਰਯੋਗਸ਼ਾਲਾਵਾਂ ਵਿੱਚ ਇਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਇਹ ਨਵੀਂ ਖੋਜ ਸਾਬਤ ਕਰਦੀ ਹੈ ਕਿ ਮੰਗਲ ਦਾ ਅਤੀਤ ਅੱਜ ਦੇ ਸੁੱਕੇ ਅਤੇ ਠੰਡੇ ਗ੍ਰਹਿ ਨਾਲੋਂ ਬਿਲਕੁਲ ਵੱਖਰਾ ਅਤੇ ਧਰਤੀ ਵਰਗਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News