ਕੀ ਤੁਸੀਂ ਵੀ ਰੋਜ਼ਾਨਾ ਵਰਤ ਰਹੇ ਹੋ ਪੁਰਾਣਾ ''ਤੌਲੀਆ''? ਤਾਂ ਪੜ੍ਹ ਲਓ ਇਹ ਖ਼ਬਰ
Wednesday, Jan 28, 2026 - 08:31 AM (IST)
ਜਲੰਧਰ: ਅੱਜ ਦੇ ਸਮੇਂ ਵਿਚ ਅਸੀਂ ਅਕਸਰ ਖਾਣ-ਪੀਣ ਵਾਲੀਆਂ ਸਾਰੀਆਂ ਚੀਜ਼ਾਂ ਜਾਂ ਰੋਜ਼ਾਨਾਂ ਵਰਤੋਂ ਕੀਤੀਆਂ ਜਾਣ ਵਾਲੀਆਂ ਦਵਾਈਆਂ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਤੁਹਾਡੇ ਨਹਾਉਣ ਵਾਲੇ ਤੌਲੀਏ ਦੀ ਵੀ ਇੱਕ ਐਕਸਪਾਇਰੀ ਡੇਟ ਹੁੰਦੀ ਹੈ? ਸ਼ਾਇਦ ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋਈ ਹੋਵੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਤੌਲੀਏ ਨੂੰ ਬਦਲਣਾ ਤੁਹਾਡੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਜੇਕਰ ਤੁਸੀਂ ਸਮੇਂ ਸਿਰ ਤੌਲੀਆ ਨਹੀਂ ਬਦਲਦੇ, ਤਾਂ ਇਹ ਤੁਹਾਡੀ ਚਮੜੀ ਲਈ ਗੰਭੀਰ ਮੁਸੀਬਤ ਬਣ ਸਕਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ
ਕਿੰਨੇ ਸਮੇਂ ਬਾਅਦ ਬਦਲਣਾ ਚਾਹੀਦਾ ਹੈ ਤੌਲੀਆ?
ਤੌਲੀਏ ਦੀ ਉਮਰ ਇਸ ਦੀ ਵਰਤੋਂ ਅਤੇ ਸਾਂਭ-ਸੰਭਾਲ 'ਤੇ ਨਿਰਭਰ ਕਰਦੀ ਹੈ:
ਨਹਾਉਣ ਵਾਲਾ ਤੌਲੀਆ:
ਆਮ ਤੌਰ 'ਤੇ ਇਸ ਨੂੰ 2 ਤੋਂ 3 ਸਾਲ ਵਿੱਚ ਬਦਲ ਦੇਣਾ ਚਾਹੀਦਾ ਹੈ। ਜੇਕਰ ਕੁਆਲਿਟੀ ਚੰਗੀ ਹੋਵੇ ਤਾਂ ਇਹ 4-5 ਸਾਲ ਚੱਲ ਸਕਦਾ ਹੈ।
ਹੱਥ ਅਤੇ ਮੂੰਹ ਪੁਝਣ ਵਾਲਾ ਤੌਲੀਆ:
ਇਨ੍ਹਾਂ ਦੀ ਵਰਤੋਂ ਜ਼ਿਆਦਾ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ 1 ਤੋਂ 2 ਸਾਲ ਦੇ ਅੰਦਰ ਬਦਲਣਾ ਬਿਹਤਰ ਹੈ।
ਇਹ ਵੀ ਪੜ੍ਹੋ : ਬਦਲ ਗਏ ਨਿਯਮ, ਬਦਰੀਨਾਥ-ਕੇਦਾਰਨਾਥ ਸਣੇ 45 ਮੰਦਰਾਂ 'ਚ ਇਨ੍ਹਾਂ ਲੋਕਾਂ ਦੀ NO ENTERY!
ਬੈਕਟੀਰੀਆ ਦਾ ਗੜ੍ਹ ਬਣ ਸਕਦੈ ਪੁਰਾਣਾ ਤੌਲੀਆ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਨਹਾਉਣ ਵਾਲੇ ਤੌਲੀਏ ਦੀ ਵਰਤੋਂ ਉਦੋਂ ਤੱਕ ਕਰਦੇ ਰਹਿੰਦੇ ਹਨ, ਜਦੋਂ ਤੱਕ ਉਹ ਫਟ ਨਾ ਜਾਵੇ। ਪਰ ਗਿੱਲੇ ਤੌਲੀਏ ਵਿੱਚ ਬੈਕਟੀਰੀਆ ਅਤੇ ਫੰਗਸ ਬਹੁਤ ਤੇਜ਼ੀ ਨਾਲ ਪਨਪਦੇ ਹਨ। ਭਾਵੇਂ ਤੌਲੀਆ ਦੇਖਣ ਵਿੱਚ ਸਾਫ਼ ਲੱਗਦਾ ਹੈ ਪਰ ਇਸ ਵਿੱਚ ਮੌਜੂਦ ਸੂਖਮ ਜੀਵ ਚਮੜੀ ਵਿੱਚ ਇਨਫੈਕਸ਼ਨ ਅਤੇ ਐਲਰਜੀ ਪੈਦਾ ਕਰ ਸਕਦੇ ਹਨ।
ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
ਜੇਕਰ ਤੁਹਾਡੇ ਤੌਲੀਏ ਵਿੱਚ ਇਹ ਲੱਛਣ ਦਿਖਾਈ ਦੇਣ, ਤਾਂ ਸਮਝੋ ਕਿ ਨਵਾਂ ਤੌਲੀਆ ਖਰੀਦਣ ਦਾ ਵੇਲਾ ਆ ਗਿਆ ਹੈ:
ਧੋਣ ਤੋਂ ਬਾਅਦ ਵੀ ਬਦਬੂ:
ਜੇਕਰ ਤੌਲੀਆ ਸੁਕਾਉਣ ਅਤੇ ਧੋਣ ਤੋਂ ਬਾਅਦ ਵੀ ਮੁਸ਼ਕ ਮਾਰ ਰਿਹਾ ਹੈ, ਤਾਂ ਇਹ ਬੈਕਟੀਰੀਆ ਦੀ ਮੌਜੂਦਗੀ ਦਾ ਸਪੱਸ਼ਟ ਸੰਕੇਤ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਖੁਰਦਰਾਪਨ:
ਪੁਰਾਣਾ ਹੋਣ 'ਤੇ ਤੌਲੀਆ ਸਖ਼ਤ ਹੋ ਜਾਂਦਾ ਹੈ, ਜੋ ਚਮੜੀ 'ਤੇ ਰਗੜ ਪੈਦਾ ਕਰ ਸਕਦਾ ਹੈ ਅਤੇ ਨੁਕਸਾਨ ਪਹੁੰਚਾ ਸਕਦਾ ਹੈ।
ਪਾਣੀ ਨਾ ਸੋਖਣਾ:
ਜੇਕਰ ਤੌਲੀਆ ਸਰੀਰ ਨੂੰ ਸੁਕਾਉਣ ਵਿੱਚ ਜ਼ਿਆਦਾ ਸਮਾਂ ਲਵੇ, ਤਾਂ ਸਮਝੋ ਕਿ ਇਸ ਦੇ ਫਾਈਬਰ ਖਰਾਬ ਹੋ ਚੁੱਕੇ ਹਨ।
ਕੱਪੜੇ ਦਾ ਪਤਲਾ ਹੋਣਾ:
ਰੰਗ ਉੱਡ ਜਾਣਾ ਜਾਂ ਕੱਪੜੇ ਦਾ ਪਤਲਾ ਹੋਣਾ ਦੱਸਦਾ ਹੈ ਕਿ ਤੌਲੀਆ ਹੁਣ ਵਰਤਣਯੋਗ ਨਹੀਂ ਰਿਹਾ।
ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ
ਸਿਹਤ ਮਾਹਿਰਾਂ ਦੀ ਸਲਾਹ
ਸਿਹਤ ਮਾਹਿਰਾਂ ਦੇ ਮੁਤਾਬਕ ਜਦੋਂ ਵੀ ਤੁਸੀਂ ਨਹਾਉਣ ਦੇ ਸਮੇਂ ਤੌਲੀਏ ਦੀ ਵਰਤੋਂ ਕਰਦੇ ਹੋ ਤਾਂ ਬਾਅਦ ਵਿਚ ਇਸ ਨੂੰ ਚੰਗੀ ਤਰ੍ਹਾਂ ਧੁੱਪ ਵਿੱਚ ਸੁਕਾਓ। ਵਰਤੋਂ ਤੋਂ ਬਾਅਦ ਤੌਲੀਏ ਨੂੰ ਨਿਯਮਿਤ ਤੌਰ 'ਤੇ ਗਰਮ ਪਾਣੀ ਨਾਲ ਧੋਵੋ ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ। ਤੌਲੀਏ ਨੂੰ ਕਦੇ ਵੀ ਗਿੱਲਾ ਕਰਕੇ ਨਾ ਰੱਖੋ। ਅਜਿਹਾ ਕਰਨ ਨਾਲ ਇਸ ਵਿਚੋਂ ਬਦਬੂ ਆ ਸਕਦੀ ਹੈ। ਇਸ ਲਈ ਇਸ ਨੂੰ ਸੁਕਾਉਣਾ ਜ਼ਰੂਰੀ ਹੈ, ਜਿਸ ਨਾਲ ਬੀਮਾਰੀਆਂ ਦਾ ਖ਼ਤਰਾ ਘਟ ਜਾਂਦਾ ਹੈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
