ਮੁਟਿਆਰਾਂ ਨੂੰ ਰਾਇਲ ਅਤੇ ਪ੍ਰੋਫੈਸ਼ਨਲ ਲੁੱਕ ਦੇ ਰਹੀ ਹੈ ‘ਪਲੇਨ ਸ਼ਰਟ’
Thursday, Feb 05, 2026 - 09:45 AM (IST)
ਵੈੱਬ ਡੈਸਕ- ਅੱਜ ਦੀਆਂ ਮੁਟਿਆਰਾਂ ਫੈਸ਼ਨ ’ਚ ਵਿਭਿੰਨਤਾ ਪਸੰਦ ਕਰਦੀਆਂ ਹਨ। ਭਾਰਤੀ ਅਤੇ ਵਿਦੇਸ਼ੀ ਦੋਵੇਂ ਸਟਾਈਲ ’ਚ ਉਹ ਆਪਣੀ ਪਸੰਦ ਅਨੁਸਾਰ ਡਰੈੱਸ ਚੁਣਦੀਆਂ ਹਨ। ਸੂਟ, ਸਾੜ੍ਹੀ, ਲਹਿੰਗਾ-ਚੋਲੀ ਤੋਂ ਲੈ ਕੇ ਜੀਨਸ, ਟਾਪ, ਫਰਾਕ, ਵਨ-ਪੀਸ ਡਰੈੱਸ ਤੱਕ ਹਰ ਲੁੱਕ ’ਚ ਉਹ ਆਕਰਸ਼ਕ ਦਿਖਦੀਆਂ ਹਨ, ਪਰ ਸ਼ਰਟ ਇਕ ਅਜਿਹਾ ਗਾਰਮੈਂਟ ਹੈ ਜੋ ਹਰ ਮੌਕੇ ’ਤੇ ਫਿੱਟ ਬੈਠਦਾ ਹੈ। ਖਾਸ ਕਰ ਕੇ ਪਲੇਨ ਸ਼ਰਟ ਮੁਟਿਆਰਾਂ ਲਈ ਸਭ ਤੋਂ ਪਸੰਦੀਦਾ ਬਦਲ ਬਣ ਗਈ ਹੈ। ਇਹ ਨਾ ਸਿਰਫ਼ ਉਨ੍ਹਾਂ ਨੂੰ ਪ੍ਰੋਫੈਸ਼ਨਲ ਲੁੱਕ ਦਿੰਦੀ ਹੈ ਸਗੋਂ ਰਾਇਲ ਅਤੇ ਕਲਾਸੀ ਦਿੱਖ ਵੀ ਪ੍ਰਦਾਨ ਕਰਦੀ ਹੈ। ਪਲੇਨ ਸ਼ਰਟ ’ਚ ਕੋਈ ਪ੍ਰਿੰਟ ਜਾਂ ਭਾਰੀ ਡਿਜ਼ਾਈਨ ਨਹੀਂ ਹੁੰਦਾ। ਇਹ ਸਾਦਗੀ ’ਚ ਹੀ ਆਪਣੀ ਖੂਬਸੂਰਤੀ ਰੱਖਦੀ ਹੈ। ਕਾਲਰ, ਬਟਨ, ਸਲੀਵਜ਼ ਅਤੇ ਫਿਟਿੰਗ ਵਰਗੀ ਡਿਟੇਲਿੰਗ ਇਸ ਨੂੰ ਖਾਸ ਬਣਾਉਂਦੀ ਹੈ। ਮੁਟਿਆਰਾਂ ਇਸ ਨੂੰ ਕਾਟਨ, ਪੋਲਿਸਟਰ, ਲਿਨਨ ਜਾਂ ਮਿਕਸ ਫੈਬਰਿਕ ’ਚ ਚੁਣਦੀਆਂ ਹਨ। ਪਲੇਨ ਹੋਣ ਦੇ ਕਾਰਨ ਇਹ ਹਰ ਤਰ੍ਹਾਂ ਦੇ ਬਾਟਮ ਵੀਅਰ ਦੇ ਨਾਲ ਆਸਾਨੀ ਨਾਲ ਮੈਚ ਹੋ ਜਾਂਦੀ ਹੈ।
ਫਾਰਮਲ ਪੈਂਟ, ਪਲਾਜ਼ੋ, ਜੀਨਸ, ਸ਼ਾਰਟਸ, ਸਕਰਟ ਜਾਂ ਲਾਂਗ ਸਕਰਟ ਹਰ ਕੰਬੀਨੇਸ਼ਨ ’ਚ ਇਹ ਪਰਫੈਕਟ ਲੱਗਦੀ ਹੈ। ਪ੍ਰੋਫੈਸ਼ਨਲ ਲੁੱਕ ਲਈ ਪਲੇਨ ਸ਼ਰਟ ਸਭ ਤੋਂ ਬਿਹਤਰੀਨ ਹੈ। ਆਫਿਸ, ਮੀਟਿੰਗ, ਇੰਟਰਵਿਊ ਜਾਂ ਕਾਰਪੋਰੇਟ ਪਾਰਟੀ ’ਚ ਇਸ ਨੂੰ ਪਹਿਨ ਕੇ ਮੁਟਿਆਰਾਂ ‘ਬਾਸ ਲੇਡੀ’ ਵਾਲਾ ਅਕਸ ਬਣਾਉਂਦੀਆਂ ਹਨ। ਡਾਰਕ ਕਲਰਸ ਜਿਵੇਂ ਬਲੈਕ, ਨੇਵੀ ਬਲੂ, ਮੈਰੂਨ, ਰੈੱਡ, ਬ੍ਰਾਊਨ ਜਾਂ ਚਾਕਲੇਟ ਸ਼ੇਡ ’ਚ ਪਲੇਨ ਸ਼ਰਟ ਰਾਇਲ ਲੁੱਕ ਦਿੰਦੀ ਹੈ। ਇਸ ਨੂੰ ਫਾਰਮਲ ਟਰਾਊਜ਼ਰਸ ਜਾਂ ਪਲਾਜ਼ੋ ਦੇ ਨਾਲ ਟੱਕ ਕਰ ਕੇ, ਬੈਲਟ ਲਗਾ ਕੇ ਅਤੇ ਬਲੇਜ਼ਰ ਦੇ ਨਾਲ ਪਹਿਨਣ ਨਾਲ ਲੁੱਕ ਹੋਰ ਵੀ ਸ਼ਾਰਪ ਹੋ ਜਾਂਦੀ ਹੈ।
ਹਾਈ ਹੀਲਸ, ਲੋਫਰਸ ਜਾਂ ਪੰਪਸ ਦੇ ਨਾਲ ਇਹ ਕੰਬੀਨੇਸ਼ਨ ਮੁਟਿਆਰਾਂ ਨੂੰ ਕਾਨਫੀਡੈਂਟ ਅਤੇ ਪ੍ਰੋਫੈਸ਼ਨਲ ਦਿਖਾਉਂਦਾ ਹੈ। ਰਾਇਲ ਲੁੱਕ ਲਈ ਪਲੇਨ ਸ਼ਰਟ ਨੂੰ ਸਟਾਈਲ ਕਰਨ ਦੇ ਕਈ ਤਰੀਕੇ ਹਨ। ਵ੍ਹਾਈਟ, ਕ੍ਰੀਮ, ਲਾਈਟ ਪਿੰਕ ਜਾਂ ਲਾਈਟ ਪਰਪਲ ਵਰਗੇ ਲਾਈਟ ਸ਼ੇਡਸ ’ਚ ਇਹ ਸ਼ਰਟ ਐਲੀਗੈਂਟ ਲੱਗਦੀ ਹੈ। ਇਸ ਨੂੰ ਪੈਂਸਿਲ ਸਕਰਟ ਜਾਂ ਵਾਈਡ-ਲੈੱਗ ਪੈਂਟ ਦੇ ਨਾਲ ਪੇਅਰ ਕੀਤਾ ਜਾ ਰਿਹਾ ਹੈ। ਐਕਸੈਸਰੀਜ਼ ’ਚ ਮਿਨੀਮਲਿਸਟ ਘੜੀ, ਬ੍ਰੇਸਲੇਟ, ਨੈੱਕਲੇਸ ਜਾਂ ਸਟੱਡ ਈਅਰਰਿੰਗਸ ਜੋੜਨ ਨਾਲ ਲੁੱਕ ਰਾਇਲ ਹੋ ਜਾਂਦੀ ਹੈ। ਹੇਅਰ ਸਟਾਈਲ ’ਚ ਹਾਈ ਪੋਨੀਟੇਲ, ਸਲੀਕ ਬੰਨ ਜਾਂ ਓਪਨ ਹੇਅਰ ਇਸ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਕੈਜ਼ੂਅਲ ਆਊਟਿੰਗ ਲਈ ਪਲੇਨ ਸ਼ਰਟ ਨੂੰ ਜੀਨਸ, ਸ਼ਾਰਟਸ ਜਾਂ ਲੈਗਿੰਗਸ ਦੇ ਨਾਲ ਸਟਾਈਲ ਕੀਤਾ ਜਾ ਰਿਹਾ ਹੈ। ਕੁਝ ਮੁਟਿਆਰਾਂ ਇਸ ਨੂੰ ਅਣ-ਟੱਕ ਰੱਖ ਕੇ ਜਾਂ ਫਰੰਟ ਟੱਕ ਕਰ ਕੇ ਕੂਲ ਅਤੇ ਮਾਡਰਨ ਲੁੱਕ ਕ੍ਰਿਏਟ ਕਰ ਰਹੀਆਂ ਹਨ। ਡੈਨਿਮ ਜੀਨਸ ਦੇ ਨਾਲ ਬਲੂ ਜਾਂ ਬਲੈਕ ਪਲੇਨ ਸ਼ਰਟ ਮੁਟਿਆਰਾਂ ਨੂੰ ਸਮਾਰਟ ਕੈਜ਼ੂਅਲ ਲੁੱਕ ਦਿੰਦੀ ਹੈ। ਆਊਟਿੰਗ, ਕਾਲਜ ਜਾਂ ਫ੍ਰੈਂਡਸ ਮੀਟ-ਅੱਪ ’ਚ ਇਹ ਸਟਾਈਲ ਕਾਫ਼ੀ ਪਾਪੂਲਰ ਹੈ।
ਮਾਰਕੀਟ ’ਚ ਪਲੇਨ ਸ਼ਰਟ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਵੱਖ-ਵੱਖ ਬ੍ਰਾਂਡਸ ’ਚ ਕਾਟਨ ਤੋਂ ਲੈ ਕੇ ਸਿਲਕ ਮਿਕਸ ਤੱਕ ਉਪਲਬਧ ਹਨ। ਆਫਿਸ ਪਾਰਟੀ, ਇੰਟਰਵਿਊ ਜਾਂ ਡੇਲੀ ਵੀਅਰ ਲਈ ਇਹ ਸ਼ਰਟ ਹਰ ਮੌਸਮ ’ਚ ਸੂਟ ਕਰਦੀ ਹੈ। ਇਸ ਦੀ ਲੰਬਾਈ ਮੀਡੀਅਮ ਰਹਿੰਦੀ ਹੈ, ਜੋ ਬਾਡੀ ਨੂੰ ਚੰਗੀ ਤਰ੍ਹਾਂ ਕਵਰ ਕਰਦੀ ਹੈ ਅਤੇ ਮੁਟਿਆਰਾਂ ਨੂੰ ਕੰਫਰਟੇਬਲ ਫੀਲ ਕਰਵਾਉਂਦੀ ਹੈ। ਇਹ ਸ਼ਰਟਸ ਪਾਕਿਟ ਵਾਲੀ ਜਾਂ ਬਿਨਾਂ ਪਾਕੇਟ ਵਾਲੀ ਦੋਵੇਂ ਵੈਰਾਇਟੀ ’ਚ ਉਪਲਬਧ ਹਨ। ਪਲੇਨ ਸ਼ਰਟ ਮੁਟਿਆਰਾਂ ਦਾ ਮਲਟੀਪਰਪਜ਼ ਗਾਰਮੈਂਟ ਹੈ। ਇਹ ਪ੍ਰੋਫੈਸ਼ਨਲ, ਰਾਇਲ ਅਤੇ ਕੈਜ਼ੂਅਲ ਹਰ ਲੁੱਕ ’ਚ ਫਿੱਟ ਬੈਠਦੀ ਹੈ। ਸਾਦਗੀ ਦੀ ਤਾਕਤ ਨਾਲ ਇਹ ਮੁਟਿਆਰਾਂ ਨੂੰ ਕਲਾਸੀ, ਕਾਨਫੀਡੈਂਟ ਅਤੇ ਆਕਰਸ਼ਕ ਬਣਾਉਂਦੀ ਹੈ। ਇਹ ਨਾ ਸਿਰਫ਼ ਫੈਸ਼ਨ ਸਟੇਟਮੈਂਟ ਹੈ ਸਗੋਂ ਸਟਾਈਲ ਅਤੇ ਪਰਸਨੈਲਿਟੀ ਦਾ ਪਰਫੈਕਟ ਕੰਬੀਨੇਸ਼ਨ ਵੀ ਹੈ।
