ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ‘ਫਿਟ ਐਂਡ ਫਲੇਅਰ ਕੋਟ’
Tuesday, Jan 27, 2026 - 09:56 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ਪ੍ਰੇਮੀ ਔਰਤਾਂ ਅਤੇ ਮੁਟਿਆਰਾਂ ਅਜਿਹੀ ਡ੍ਰੈਸਿੰਗ ਦੀ ਤਲਾਸ਼ ’ਚ ਰਹਿੰਦੀਆਂ ਹਨ, ਜੋ ਉਨ੍ਹਾਂ ਨੂੰ ਠੰਢ ਤੋਂ ਬਚਾਏ, ਨਾਲ ਹੀ ਸਟਾਈਲਿਸ਼ ਅਤੇ ਆਕਰਸ਼ਕ ਲੁਕ ਵੀ ਦੇਵੇ। ਇਸ ਸੀਜ਼ਨ ’ਚ ਫਿਟ ਐਂਡ ਫਲੇਅਰ ਕੋਟ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਇਹ ਕੋਟ ਨਾ ਸਿਰਫ ਗਰਮਾਹਟ ਦਿੰਦੇ ਹਨ, ਸਗੋਂ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਵੀ ਦਿੰਦੇ ਹਨ। ਬਾਜ਼ਾਰ ’ਚ ਉਪਲੱਬਧ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਫਿਟ ਐਂਡ ਫਲੇਅਰ ਕੋਟ ਮੁਟਿਆਰਾਂ ਨੂੰ ਆਪਣੀ ਪਸੰਦ ਅਨੁਸਾਰ ਚੁਣਨ ਦਾ ਮੌਕਾ ਦਿੰਦੇ ਹਨ।
ਫਿਟ ਐਂਡ ਫਲੇਅਰ ਕੋਟ ਦੀ ਖ਼ਾਸੀਅਤ ਇਹ ਹੈ ਕਿ ਇਹ ਕਮਰ ਤੱਕ ਫਿਟ ਰਹਿੰਦਾ ਹੈ, ਜਦਕਿ ਬੌਟਮ ਵੱਲ ਫਲੇਅਰ ਜਾਂ ਫੈਲਾਅਦਾਰ ਡਿਜ਼ਾਈਨ ’ਚ ਆਉਂਦਾ ਹੈ, ਜੋ ਇਸ ਨੂੰ ਮੀਡੀਅਮ ਲੈਂਥ ਵਾਲੀ ਫਰਾਕ ਵਰਗੀ ਲੁਕ ਦਿੰਦਾ ਹੈ। ਕਮਰ ਤੱਕ ਫਿਟ ਹੋਣ ਕਾਰਨ ਇਹ ਮੁਟਿਆਰਾਂ ਨੂੰ ਸੁੰਦਰ ਬਣਾਉਂਦਾ ਹੈ ਅਤੇ ਬੌਟਮ ਹਿੱਸਾ ਫਲੇਅਰ ਹੋਣ ਨਾਲ ਚੱਲਣ-ਫਿਰਨ ’ਚ ਆਰਾਮਦਾਇਕ ਅਤੇ ਗ੍ਰੇਸਫੁੱਲ ਲੱਗਦਾ ਹੈ। ਇਹ ਕੋਟ ਸ਼ਾਰਟ, ਮੀਡੀਅਮ ਅਤੇ ਲੌਂਗ ਲੈਂਥ ’ਚ ਉਪਲੱਬਧ ਹੈ ਪਰ ਇਸ ਸੀਜ਼ਨ ’ਚ ਮੁਟਿਆਰਾਂ ਸਭ ਤੋਂ ਜ਼ਿਆਦਾ ਲੌਂਗ ਲੈਂਥ ਵਾਲੇ ਫਿਟ ਐਂਡ ਫਲੇਅਰ ਕੋਟ ਨੂੰ ਤਰਜੀਹ ਦੇ ਰਹੀਆਂ ਹਨ, ਕਿਉਂਕਿ ਇਹ ਉਨ੍ਹਾਂ ਨੂੰ ਵੱਧ ਐਲੀਗੈਂਟ ਅਤੇ ਸੋਫਿਸਟੀਕੇਟਿਡ ਅਪੀਅਰੈਂਸ ਦਿੰਦੇ ਹਨ। ਰੰਗਾਂ ਦੀ ਗੱਲ ਕਰੀਏ ਤਾਂ ਮੁਟਿਆਰਾਂ ਡਾਰਕ ਸ਼ੇਡਸ ਜਿਵੇਂ ਰੈੱਡ, ਬਲੈਕ, ਬਲਿਊ ਅਤੇ ਗ੍ਰੀਨ ਦੇ ਨਾਲ-ਨਾਲ ਲਾਈਟ ਸ਼ੇਡਸ ’ਚ ਵ੍ਹਾਈਟ, ਯੈਲੋ, ਕਰੀਮ ਅਤੇ ਲਾਈਟ ਪਿੰਕ ਨੂੰ ਵੀ ਖੂਬ ਪਸੰਦ ਕਰ ਰਹੀਆਂ ਹਨ। ਇਹ ਰੰਗ ਸਰਦੀਆਂ ਦੇ ਮੌਸਮ ’ਚ ਤਾਜ਼ਗੀ ਅਤੇ ਜ਼ਿੰਦਾ-ਦਿਲੀ ਫੀਲ ਕਰਵਾਉਂਦੇ ਹਨ।

ਡਿਜ਼ਾਈਨ ’ਚ ਵੀ ਵਿਭਿੰਨਤਾ ਹੈ। ਕੁਝ ਕੋਟ ’ਚ ਰਫਲਸ ਅਤੇ ਫ੍ਰਿਲਸ ਦਿੱਤੇ ਜਾਂਦੇ ਹਨ, ਤਾਂ ਕੁਝ ’ਚ ਡਬਲ ਬ੍ਰੈਸਟਡ ਬਟਨ ਕਲੋਜ਼ਰ, ਚੇਨ ਡਿਟੇਲਿੰਗ ਜਾਂ ਬੈਲਟ ਦੇ ਨਾਲ ਕਮਰ ਨੂੰ ਹੋਰ ਵੀ ਡਿਫਾਈਨ ਕੀਤਾ ਜਾਂਦਾ ਹੈ। ਇਹ ਕੋਟ ਊਨੀ ਫੈਬਰਿਕ ਜਾਂ ਮਿਕਸਡ ਮਟੀਰੀਅਲ ਤੋਂ ਬਣੇ ਹੁੰਦੇ ਹਨ, ਜੋ ਠੰਢ ’ਚ ਰਾਹਤ ਦਿੰਦੇ ਹਨ। ਸਟਾਈਲਿੰਗ ਦੇ ਮਾਮਲੇ ’ਚ ਫਿਟ ਐਂਡ ਫਲੇਅਰ ਕੋਟ ਕਾਫ਼ੀ ਵਰਸੇਟਾਈਲ ਹੈ। ਮੁਟਿਆਰਾਂ ਉਨ੍ਹਾਂ ਨੂੰ ਜੀਨਸ ਅਤੇ ਟਾਪ ਦੇ ਨਾਲ ਕੈਜ਼ੁਅਲ ਲੁਕ ਲਈ ਪਹਿਨ ਰਹੀਆਂ ਹਨ, ਉਥੇ ਹੀ ਪਾਰਟੀ ਵੀਅਰ ’ਚ ਉਨ੍ਹਾਂ ਨੂੰ ਡ੍ਰੈੱਸ ਦੇ ਉੱਪਰ ਲੇਅਰਿੰਗ ਕਰ ਕੇ ਪਹਿਨਿਆ ਜਾ ਰਿਹਾ ਹੈ। ਕੁਝ ਮੁਟਿਆਰਾਂ ਸੂਟ ਜਾਂ ਕੁੜਤੀ ਦੇ ਨਾਲ ਵੀ ਉਨ੍ਹਾਂ ਨੂੰ ਸਟਾਈਲ ਕਰ ਰਹੀਆਂ ਹਨ, ਜਿਸ ਨਾਲ ਟ੍ਰੈਡੀਸ਼ਨਲ ਅਤੇ ਵੈਸਟਰਨ ਦਾ ਪਰਫੈਕਟ ਕੰਬੀਨੇਸ਼ਨ ਬਣਦਾ ਹੈ।
ਅਸੈਸਰੀਜ਼ ’ਚ ਸਕਾਰਫ਼, ਕੈਪ, ਗਲਵਜ਼ ਅਤੇ ਸਟਾਈਲਿਸ਼ ਬੈਗ ਨੂੰ ਨਾਲ ਜੋੜਿਆ ਜਾ ਰਿਹਾ ਹੈ। ਫੁੱਟਵੀਅਰ ਦੀ ਗੱਲ ਕਰੀਏ ਤਾਂ ਕੈਜ਼ੁਅਲ ਆਊਟਿੰਗ ਲਈ ਲੋਫਰਸ ਜਾਂ ਸਪੋਰਟਸ ਸ਼ੂਜ਼, ਜਦਕਿ ਪਾਰਟੀ ਲੁਕ ਲਈ ਹਾਈ ਹੀਲਸ ਜਾਂ ਸਟਾਈਲਿਸ਼ ਬੂਟਸ ਦੀ ਚੋਣ ਕੀਤੀ ਜਾ ਰਹੀ ਹੈ। ਇਨ੍ਹੀਂ ਦਿਨੀਂ ਇਹ ਟ੍ਰੈਂਡ ਨਾ ਸਿਰਫ ਆਮ ਮੁਟਿਆਰਾਂ ’ਚ ਸਗੋਂ ਬਾਲੀਵੁੱਡ ਅਦਾਕਾਰਾਂ, ਮਾਡਲਾਂ ਅਤੇ ਇਨਫਲੂਐਂਸਰਜ਼ ਵਿਚਾਲੇ ਵੀ ਲੋਕਪ੍ਰਿਯ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਇਨ੍ਹਾਂ ਕੋਟਸ ’ਚ ਪੋਜ਼ ਦਿੰਦੇ ਹੋਏ ਸੈਲੀਬ੍ਰਿਟੀਜ਼ ਨੂੰ ਦੇਖ ਕੇ ਆਮ ਮੁਟਿਆਰਾਂ ਵੀ ਇਨ੍ਹਾਂ ਨੂੰ ਅਪਨਾਉਣ ਲਈ ਉਤਸੁਕ ਹਨ। ਬਾਜ਼ਾਰ ’ਚ ਵੱਖ-ਵੱਖ ਬ੍ਰਾਂਡਸ ਅਤੇ ਲੋਕਲ ਡਿਜ਼ਾਈਨਰਾਂ ਵੱਲੋਂ ਸਸਤੀ ਤੋਂ ਲੈ ਕੇ ਹਾਈ-ਐਂਡ ਰੇਂਜ ’ਚ ਇਹ ਕੋਟ ਉਪਲੱਬਧ ਹਨ, ਜਿਸ ਨਾਲ ਹਰ ਬਜਟ ਵਾਲੀ ਔਰਤ ਜਾਂ ਮੁਟਿਆਰ ਉਨ੍ਹਾਂ ਨੂੰ ਖਰੀਦ ਸਕਦੀ ਹੈ। ਕੁੱਲ ਮਿਲਾ ਕੇ, ਫਿਟ ਐਂਡ ਫਲੇਅਰ ਕੋਟ ਇਸ ਸਰਦੀ ਦਾ ਸਭ ਤੋਂ ਟ੍ਰੈਂਡੀ ਅਤੇ ਪ੍ਰੈਕਟੀਕਲ ਬਦਲ ਸਾਬਤ ਹੋ ਰਿਹਾ ਹੈ। ਇਹ ਗਰਮਾਹਟ, ਸਟਾਈਲ ਅਤੇ ਕੰਫਰਟ ਦਾ ਬਿਹਤਰੀਨ ਮਿਸ਼ਰਣ ਹੈ, ਜੋ ਮੁਟਿਆਰਾਂ ਨੂੰ ਹਰ ਮੌਕੇ ’ਤੇ ਆਕਰਸ਼ਕ ਬਣਾਈ ਰੱਖਦਾ ਹੈ। ਜੋ ਮੁਟਿਆਰਾਂ ਇਸ ਸੀਜ਼ਨ ’ਚ ਨਿਊ ਅਤੇ ਫੈਸ਼ਨੇਬਲ ਲੁਕ ਚਾਹੁੰਦੀਆਂ ਹਨ, ਉਹ ਫਿਟ ਐਂਡ ਫਲੇਅਰ ਕੋਟ ਨੂੰ ਜ਼ਰੂਰ ਸਟਾਈਲ ਕਰ ਰਹੀਆਂ ਹਨ।
