ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਚੈੱਕ ਪੈਟਰਨ ਕੋਟ
Friday, Jan 30, 2026 - 09:46 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ’ਚ ਨਵੇਂ-ਨਵੇਂ ਟ੍ਰੈਂਡਸ ਦੀ ਬਹਾਰ ਆ ਜਾਂਦੀ ਹੈ। ਇਸ ਸੀਜ਼ਨ ’ਚ ਮੁਟਿਆਰਾਂ ਵਿੰਟਰ ਵੀਅਰ ਲਈ ਕੋਟ, ਜੈਕਟ ਅਤੇ ਸਵੈਟਰ ਵਰਗੀਆਂ ਚੀਜ਼ਾਂ ’ਤੇ ਖ਼ਾਸ ਧਿਆਨ ਦੇ ਰਹੀਆਂ ਹਨ। ਇਨ੍ਹਾਂ ਵਿਚੋਂ ਚੈੱਕ ਪੈਟਰਨ ਵਾਲੇ ਕੋਟ ਨੇ ਮੁਟਿਆਰਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾ ਲਈ ਹੈ। ਅੱਜਕੱਲ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਚੈੱਕ ਪੈਟਰਨ ਕੋਟ ਨੂੰ ਆਪਣੀ ਪਹਿਲੀ ਪਸੰਦ ਬਣਾ ਰਹੀਆਂ ਹਨ। ਚੈੱਕ ਪੈਟਰਨ ਕੋਟ ਵੱਖ-ਵੱਖ ਲੰਬਾਈ ’ਚ ਉਪਲਬਧ ਹੁੰਦੇ ਹਨ। ਲਾਂਗ ਕੋਟ ਜੋ ਪੂਰੀ ਬਾਡੀ ਨੂੰ ਕਵਰ ਕਰਦੇ ਹਨ, ਮੀਡੀਅਮ ਲੈਂਥ ਜੋ ਗੋਡਿਆਂ ਤੱਕ ਆਉਂਦੇ ਹਨ ਅਤੇ ਸ਼ਾਰਟ ਕੋਟ ਜੋ ਕੈਜ਼ੂਅਲ ਲੁੱਕ ਲਈ ਪਰਫੈਕਟ ਹੁੰਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਰੋਜ਼ਾਨਾ ਦੀ ਆਊਟਿੰਗ, ਪਿਕਨਿਕ, ਪਾਰਟੀ, ਕਾਲਜ, ਆਫਿਸ ਜਾਂ ਫਿਰ ਖ਼ਾਸ ਮੌਕਿਆਂ ’ਤੇ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਵੱਡੇ ਚੈੱਕ ਪੈਟਰਨ ਤੋਂ ਲੈ ਕੇ ਮੀਡੀਅਮ ਅਤੇ ਛੋਟੇ ਚੈੱਕ ਪੈਟਰਨ ਤੱਕ, ਹਰ ਤਰ੍ਹਾਂ ਦੇ ਡਿਜ਼ਾਈਨ ਬਾਜ਼ਾਰ ’ਚ ਮੌਜੂਦ ਹਨ। ਚੈੱਕ ਪੈਟਰਨ ਦਾ ਕ੍ਰੇਜ਼ ਇੰਨਾ ਵੱਧ ਚੁੱਕਾ ਹੈ ਕਿ ਹੁਣ ਮੁਟਿਆਰਾਂ ਚੈੱਕ ਪੈਟਰਨ ਵਾਲੇ ਹੋਰ ਕੱਪੜਿਆਂ ਜਿਵੇਂ ਸ਼ਰਟ, ਸਕਰਟ, ਪੈਂਟ ਅਤੇ ਇੱਥੋਂ ਤੱਕ ਕਿ ਐਕਸੈਸਰੀਜ਼ ਨੂੰ ਵੀ ਮੈਚ ਕਰ ਕੇ ਸਟਾਈਲ ਕਰ ਰਹੀਆਂ ਹਨ।
ਇਨ੍ਹਾਂ ਕੋਟਾਂ ’ਚ ਡਿਜ਼ਾਈਨਿੰਗ ਦਾ ਪੱਧਰ ਵੀ ਕਾਫ਼ੀ ਆਕਰਸ਼ਕ ਹੁੰਦਾ ਹੈ। ਚੈੱਕ ਕੋਟ ’ਚ ਚੌੜੀ ਕਾਲਰ, ਸਟਾਈਲਿਸ਼ ਬਟਨ ਡਿਟੇਲਿੰਗ ਅਤੇ ਕਈ ਮਾਡਲਾਂ ’ਚ ਕਮਰ ’ਤੇ ਬੈਲਟ ਦਿੱਤੀ ਜਾਂਦੀ ਹੈ। ਕੁਝ ਕੋਟਾਂ ’ਚ ਪਾਕਿਟਸ, ਫਰ ਟ੍ਰਿਮਿੰਗ ਜਾਂ ਕਢਾਈ ਵਰਗੀ ਐਕਸਟਰਾ ਡਿਟੇਲਿੰਗ ਵੀ ਦੇਖਣ ਨੂੰ ਮਿਲਦੀ ਹੈ, ਜੋ ਇਨ੍ਹਾਂ ਨੂੰ ਹੋਰ ਪ੍ਰੀਮੀਅਮ ਲੁੱਕ ਦਿੰਦੀ ਹੈ। ਕਲਰ ਕੰਬੀਨੇਸ਼ਨ ਦੀ ਗੱਲ ਕਰੀਏ ਤਾਂ ਚੈੱਕ ਪੈਟਰਨ ਕੋਟ ਡਬਲ ਕਲਰ ਤੋਂ ਲੈ ਕੇ ਮਲਟੀਕਲਰ ਪੈਟਰਨ ’ਚ ਉਪਲਬਧ ਹਨ। ਸਭ ਤੋਂ ਜ਼ਿਆਦਾ ਲੋਕਪ੍ਰਿਯ ਬਲੈਕ ਐਂਡ ਵ੍ਹਾਈਟ, ਬਲੈਕ ਐਂਡ ਰੈੱਡ, ਬਲੈਕ ਐਂਡ ਯੈਲੋ, ਗ੍ਰੇ ਐਂਡ ਬਲੂ ਵਰਗੇ ਕਲਾਸਿਕ ਕੰਬੀਨੇਸ਼ਨ ਹਨ। ਮੁਟਿਆਰਾਂ ਇਨ੍ਹਾਂ ਨੂੰ ਸਿੰਪਲ ਸੂਟ, ਸਾੜ੍ਹੀ, ਲਹਿੰਗਾ, ਵੈਸਟਰਨ ਡਰੈੱਸ, ਜੀਨਸ-ਟਾਪ ਜਾਂ ਪਾਰਟੀ ਵੀਅਰ ਦੇ ਨਾਲ ਸਟਾਈਲ ਕਰ ਰਹੀਆਂ ਹਨ। ਇਸ ਨਾਲ ਉਨ੍ਹਾਂ ਦੀ ਲੁੱਕ ਕਲਾਸਿਕ ਤੋਂ ਲੈ ਕੇ ਮਾਡਰਨ ਤੱਕ ਬਦਲ ਜਾਂਦੀ ਹੈ। ਇਨ੍ਹਾਂ ਦੇ ਨਾਲ ਐਕਸੈਸਰੀਜ਼ ਦੀ ਮਹੱਤਤਾ ਵੀ ਘੱਟ ਨਹੀਂ ਹੈ। ਚੈੱਕ ਪੈਟਰਨ ਕੋਟ ਦੇ ਨਾਲ ਮੁਟਿਆਰਾਂ ਕੈਪ, ਸਟਾਲ, ਸਕਾਰਫ਼, ਗਾਗਲਜ਼, ਹੈਂਡਬੈਗ ਅਤੇ ਬੂਟਸ ਦਾ ਇਸਤੇਮਾਲ ਕਰ ਰਹੀਆਂ ਹਨ।
ਚੈੱਕ ਪੈਟਰਨ ਕੋਟ ਦਾ ਰਿਵਾਜ਼ ਆਮ ਮੁਟਿਆਰਾਂ ਤੱਕ ਸੀਮਤ ਨਹੀਂ ਹੈ। ਬਾਲੀਵੁੱਡ ਅਭਿਨੇਤਰੀਆਂ, ਮਾਡਲਾਂ ਅਤੇ ਇਨਫਲੂਐਂਸਰਜ਼ ਵੀ ਇਨ੍ਹਾਂ ਕੋਟਾਂ ਨੂੰ ਖੂਬ ਪਹਿਨ ਰਹੀਆਂ ਹਨ। ਫਿਲਮ ਪ੍ਰਮੋਸ਼ਨ, ਰੈਂਪ ਵਾਕ, ਕੈਜ਼ੂਅਲ ਸ਼ੂਟਸ ਜਾਂ ਸੋਸ਼ਲ ਮੀਡੀਆ ਪੋਸਟਾਂ ’ਚ ਇਨ੍ਹਾਂ ਨੂੰ ਲਾਂਗ, ਮੀਡੀਅਮ ਜਾਂ ਸ਼ਾਰਟ ਚੈੱਕ ਕੋਟ ’ਚ ਦੇਖਿਆ ਜਾ ਸਕਦਾ ਹੈ। ਕੁੱਲ ਮਿਲਾ ਕੇ ਚੈੱਕ ਪੈਟਰਨ ਕੋਟ ਸਰਦੀਆਂ ਦੇ ਫੈਸ਼ਨ ’ਚ ਇਕ ਅਜਿਹਾੀ ਆਈਟਮ ਬਣ ਚੁੱਕਾ ਹੈ ਜੋ ਗਰਮਾਹਟ, ਸਟਾਈਲ ਅਤੇ ਯੂਨੀਕਨੈੱਸ ਦਾ ਪਰਫੈਕਟ ਸੁਮੇਲ ਹੈ। ਇਹ ਨਾ ਸਿਰਫ ਟ੍ਰੈਂਡੀ ਹਨ ਸਗੋਂ ਟਾਈਮਲੈੱਸ ਵੀ ਹਨ, ਇਸ ਲਈ ਹਰ ਮੁਟਿਆਰ ਦੀ ਵਾਰਡਰੋਬ ’ਚ ਇਨ੍ਹਾਂ ਦੀ ਜਗ੍ਹਾ ਪੱਕੀ ਹੋ ਚੁੱਕੀ ਹੈ। ਇਸ ਸੀਜ਼ਨ ’ਚ ਬਹੁਤ ਸਾਰੀਆਂ ਮੁਟਿਆਰਾਂ ਚੈੱਕ ਕੋਟ ਸਟਾਈਲ ਕਰ ਕੇ ਆਪਣੀ ਲੁੱਕ ਨੂੰ ਕਲਾਸਿਕ ਅਤੇ ਆਕਰਸ਼ਕ ਬਣਾ ਰਹੀਆਂ ਹਨ।
