ਮੁਟਿਆਰਾਂ ਨੂੰ ਕਿਊਟ ਲੁੱਕ ਦੇ ਰਹੇ ਹਨ ਈਅਰ ਮਫਸ
Wednesday, Jan 28, 2026 - 10:01 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦੇ ਹੀ ਫੈਸ਼ਨ ’ਚ ਗਰਮਾਹਟ ਅਤੇ ਸਟਾਈਲ ਦਾ ਅਨੋਖਾ ਸੁਮੇਲ ਦਿਖਾਈ ਦਿੰਦਾ ਹੈ। ਠੰਢ ਤੋਂ ਬਚਾਅ ਦੇ ਨਾਲ-ਨਾਲ ਲੁੱਕ ਨੂੰ ਕਿਊਟ ਅਤੇ ਟ੍ਰੈਂਡੀ ਬਣਾਉਣ ਲਈ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀਆਂ ਵਿੰਟਰ ਐਕਸੈਸਰੀਜ਼ ਅਪਣਾਉਂਦੀਆਂ ਹਨ। ਇਨ੍ਹਾਂ ਵਿਚੋਂ ਈਅਰ ਮਫਸ ਇਨੀਂ ਦਿਨੀਂ ਸਭ ਤੋਂ ਲੋਕਪ੍ਰਿਯ ਐਕਸੈਸਰੀ ਬਣ ਗਈ ਹੈ। ਇਸ ਨੂੰ ਵਿੰਟਰ ਈਅਰ ਵਾਰਮਰਜ਼ ਜਾਂ ਈਅਰ ਮਫਸ ਵੀ ਕਿਹਾ ਜਾਂਦਾ ਹੈ। ਇਹ ਨਾ ਸਿਰਫ ਕੰਨਾਂ ਨੂੰ ਠੰਢ ਤੋਂ ਬਚਾਉਂਦੀ ਹੈ, ਸਗੋਂ ਮੁਟਿਆਰਾਂ ਨੂੰ ਇਕਦਮ ਕਿਊਟ ਲੁੱਕ ਦਿੰਦੀ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਨੌਜਵਾਨ ਔਰਤਾਂ ਤੱਕ, ਹਰ ਉਮਰ ਦੀਆਂ ਮੁਟਿਆਰਾਂ ਇਸ ਨੂੰ ਸਟਾਈਲ ਕਰ ਰਹੀਆਂ ਹਨ। ਈਅਰ ਮਫਸ ਦਾ ਕ੍ਰੇਜ਼ ਇਸ ਸੀਜ਼ਨ ’ਚ ਖਾਸ ਤੌਰ ’ਤੇ ਵਧਿਆ ਹੈ। ਸਭ ਤੋਂ ਜ਼ਿਆਦਾ ਰੈਬਿਟ ਈਅਰ ਮਫਸ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚ ਇਕ ਖਾਸ ਫੀਚਰ ਹੁੰਦਾ ਹੈ। ਇਸ ਨੂੰ ਪ੍ਰੈੱਸ ਕਰਨ ’ਤੇ ਕੰਨ ਹਿਲਦੇ ਜਾਂ ਜੰਪ ਕਰਦੇ ਹਨ। ਮੁਟਿਆਰਾਂ ਇਨ੍ਹਾਂ ਈਅਰ ਮਫਸ ਦੇ ਨਾਲ ਪੋਜ਼ ਦਿੰਦੀਆਂ ਨਜ਼ਰ ਆਉਂਦੀਆਂ ਹਨ।
ਇਸ ਤੋਂ ਇਲਾਵਾ, ਹਾਰਟ ਸ਼ੇਪ, ਸਰਕਲ, ਕੈਟ ਫੇਸ, ਬੀਅਰ ਜਾਂ ਹੋਰ ਐਨੀਮਲ ਥੀਮ ਵਾਲੇ ਈਅਰ ਮਫਸ ਵੀ ਟ੍ਰੈਂਡ ’ਚ ਹਨ। ਕੁਝ ਈਅਰ ਮਫਸ ਹੇਅਰ ਬੈਂਡ ਦੀ ਤਰ੍ਹਾਂ ਡਿਜ਼ਾਈਨ ਕੀਤੇ ਜਾਂਦੇ ਹਨ, ਜੋ ਵਾਲਾਂ ਨੂੰ ਵੀ ਸਟਾਈਲਿਸ਼ ਰੱਖਦੇ ਹਨ।
ਉੱਥੇ ਹੀ, ਕੁਝ ਮਾਡਰਨ ਵਰਜ਼ਨ ’ਚ ਬਲੂਟੁੱਥ ਫੰਕਸ਼ਨ ਵਾਲੇ ਈਅਰ ਮਫਸ ਉਪਲਬਧ ਹਨ, ਜੋ ਮਿਊਜ਼ਿਕ ਸੁਣਨ ਦੇ ਨਾਲ-ਨਾਲ ਵਾਰਮ ਵੀ ਰੱਖਦੇ ਹਨ। ਫਜ਼ੀ, ਪਲੱਸ਼ ਅਤੇ ਫਾਕਸ ਫਰ ਮਟੀਰੀਅਲ ਨਾਲ ਬਣੇ ਇਹ ਈਅਰ ਮਫਸ ਮੁਲਾਇਮ ਅਤੇ ਆਰਾਮਦਾਇਕ ਹੁੰਦੇ ਹਨ, ਜਿਸ ਨਾਲ ਲੰਬੇ ਸਮੇਂ ਤੱਕ ਪਹਿਨਣ ’ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਕਲਰ ਆਪਸ਼ਨਜ਼ ਦੀ ਗੱਲ ਕਰੀਏ ਤਾਂ ਮੁਟਿਆਰਾਂ ਲਾਈਟ ਪਿੰਕ, ਪੀਚ, ਕਰੀਮ, ਵ੍ਹਾਈਟ ਤੋਂ ਲੈ ਕੇ ਬਲੈਕ, ਬਲੂ, ਰੈੱਡ, ਮੈਰੂਨ ਵਰਗੇ ਬੋਲਡ ਕਲਰਸ ਚੁਣ ਰਹੀਆਂ ਹਨ। ਪੇਸਟਲ ਸ਼ੇਡਸ ਕਿਊਟ ਲੁੱਕ ਲਈ ਪਰਫੈਕਟ ਮੰਨੇ ਜਾਂਦੇ ਹਨ, ਜਦਕਿ ਡਾਰਕ ਕਲਰਸ ਕੈਜ਼ੂਅਲ ਅਤੇ ਸਟਾਈਲਿਸ਼ ਆਊਟਿੰਗ ਲਈ ਸੂਟ ਕਰਦੇ ਹਨ। ਇਹ ਈਅਰ ਮਫਸ ਸਟਾਲ, ਗਲਵਜ਼ ਦੇ ਨਾਲ ਮਿਲ ਕੇ ਕੰਪਲੀਟ ਵਿੰਟਰ ਲੁੱਕ ਤਿਆਰ ਕਰਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਆਊਟਿੰਗ, ਸ਼ਾਪਿੰਗ, ਪਿਕਨਿਕ, ਯਾਤਰਾ ਜਾਂ ਰੋਜ਼ਮੱਰਾ ਦੇ ਲਈ ਪਹਿਨਣਾ ਪਸੰਦ ਕਰਦੀਆਂ ਹਨ। ਠੰਢ ਦੇ ਦਿਨਾਂ ’ਚ ਕੰਨਾਂ ਦੀ ਸੁਰੱਖਿਆ ਦੇ ਨਾਲ-ਨਾਲ ਇਹ ਐਕਸੈਸਰੀ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਵਧਾਉਂਦੀ ਹੈ। ਸੋਸ਼ਲ ਮੀਡੀਆ ’ਤੇ ਮੁਟਿਆਰਾਂ ਈਅਰ ਮਫਸ ਲਗਾ ਕੇ ਸੈਲਫੀ ਅਤੇ ਰੀਲਜ਼ ਸ਼ੇਅਰ ਕਰ ਰਹੀਆਂ ਹਨ, ਜਿਸ ਨਾਲ ਇਸ ਦਾ ਕ੍ਰੇਜ਼ ਹੋਰ ਤੇਜ਼ੀ ਨਾਲ ਫੈਲ ਰਿਹਾ ਹੈ। ਕੁਲ ਮਿਲਾ ਕੇ, ਸਰਦੀਆਂ ’ਚ ਈਅਰ ਮਫਸ ਨੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਇਹ ਸਿਰਫ਼ ਇਕ ਵਾਰਮਰ ਨਹੀਂ, ਸਗੋਂ ਫੈਸ਼ਨ ਸਟੇਟਮੈਂਟ ਬਣ ਗਿਆ ਹੈ। ਮੁਟਿਆਰਾਂ ਇਸ ਨੂੰ ਅਪਣਾਕੇ ਨਾ ਸਿਰਫ਼ ਠੰਢ ਤੋਂ ਬਚ ਰਹੀਆਂ ਹਨ, ਸਗੋਂ ਕਿਊਟ, ਯੰਗ ਅਤੇ ਟ੍ਰੈਂਡੀ ਲੁੱਕ ਵੀ ਪਾ ਰਹੀਆਂ ਹਨ। ਜੋ ਮੁਟਿਆਰਾਂ ਇਸ ਵਿੰਟਰ ਸੀਜ਼ਨ ’ਚ ਕੁਝ ਵੱਖਰਾ ਅਤੇ ਆਕਰਸ਼ਕ ਟ੍ਰਾਈ ਕਰਨਾ ਚਾਹੁੰਦੀਆਂ ਹਨ, ਉਹ ਇਨ੍ਹਾਂ ਈਅਰ ਮਫਸ ਨੂੰ ਜ਼ਰੂਰ ਸਟਾਈਲ ਕਰ ਰਹੀਆਂ ਹਨ।
