ਸ਼ੂਗਰ ਹੀ ਨਹੀਂ ਇਨ੍ਹਾਂ ਬੀਮਾਰੀਆਂ ''ਚ ਵੀ ਫ਼ਾਇਦੇਮੰਦ ਹਨ ਮੇਥੀ ਦੇ ਬੀਜ, ਜਾਣੋ ਸੇਵਨ ਦਾ ਸਹੀ ਤਰੀਕਾ
Tuesday, Sep 02, 2025 - 05:50 PM (IST)

ਹੈਲਥ ਡੈਸਕ- ਸਾਡੇ ਰੋਜ਼ਾਨਾ ਖਾਣ-ਪੀਣ 'ਚ ਪੁੰਗਰੇ ਹੋਏ ਛੋਲੇ, ਮੂੰਗ ਜਾਂ ਹੋਰ ਦਾਲਾਂ ਦੀ ਵਰਤੋਂ ਤਾਂ ਆਮ ਹੈ, ਪਰ ਪੁੰਗਰੀ ਹੋਈ ਮੇਥੀ ਨੂੰ ਬਹੁਤ ਘੱਟ ਲੋਕ ਆਪਣੀ ਡਾਇਟ ਦਾ ਹਿੱਸਾ ਬਣਾਉਂਦੇ ਹਨ। ਆਯੂਰਵੇਦ ਅਤੇ ਆਧੁਨਿਕ ਵਿਗਿਆਨ ਦੋਵੇਂ ਹੀ ਇਹ ਮੰਨਦੇ ਹਨ ਕਿ ਅੰਕੁਰਿਤ ਮੇਥੀ ਦਾ ਨਿਯਮਿਤ ਸੇਵਨ ਸਰੀਰ ਲਈ ਬੇਹੱਦ ਲਾਭਦਾਇਕ ਹੈ।
ਇਹ ਵੀ ਪੜ੍ਹੋ : 21 ਦਿਨ ਖਾਣੀ ਛੱਡ ਦਿਓ ਕਣਕ ਦੀ ਰੋਟੀ, ਸਰੀਰ 'ਚ ਦਿੱਸਣਗੇ ਜ਼ਬਰਦਸਤ ਫ਼ਾਇਦੇ
ਪੁੰਗਰੀ ਹੋਈ ਮੇਥੀ ਦੇ ਮੁੱਖ ਫਾਇਦੇ
- ਭੁੱਖ 'ਤੇ ਕੰਟਰੋਲ: ਇਸ 'ਚ ਮੌਜੂਦ ਫਾਈਬਰ ਲੰਮੇ ਸਮੇਂ ਤੱਕ ਪੇਟ ਭਰਿਆ ਰੱਖਦਾ ਹੈ, ਜਿਸ ਨਾਲ ਓਵਰਈਟਿੰਗ ਘੱਟ ਹੁੰਦੀ ਹੈ।
- ਸ਼ੂਗਰ 'ਤੇ ਕੰਟਰੋਲ: ਐਂਟੀ-ਡਾਇਬਟੀਕ ਗੁਣ ਸ਼ੁਗਰ ਲੈਵਲ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦੇ ਹਨ।
- ਜੋੜਾਂ ਦੇ ਦਰਦ ਤੋਂ ਰਾਹਤ: ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸੋਜ ਘਟਾਉਂਦੇ ਹਨ।
- ਇਮਿਊਨਿਟੀ 'ਚ ਵਾਧਾ: ਐਂਟੀ-ਆਕਸੀਡੈਂਟ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਬਣਾਉਂਦੇ ਹਨ।
- ਦਿਲ ਦੀ ਸਿਹਤ ਲਈ ਲਾਭਦਾਇਕ: ਕੋਲੇਸਟਰੋਲ ਘਟਾਉਂਦੀ ਹੈ, ਬਲੱਡ ਫ਼ਲੋ ਬਿਹਤਰ ਕਰਦੀ ਹੈ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਰੱਖਦੀ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਖਾਣ ਦਾ ਸਹੀ ਤਰੀਕਾ
- 2 ਚਮਚ ਮੇਥੀ ਦੇ ਬੀਜ ਰਾਤ ਭਰ ਪਾਣੀ 'ਚ ਭਿਓਂ ਦਿਓ।
- ਸਵੇਰੇ ਪਾਣੀ ਕੱਢ ਕੇ ਮੇਥੀ ਦੇ ਬੀਜ ਕਪੜੇ 'ਚ ਬੰਨ੍ਹ ਦਿਓ। 1–2 ਦਿਨਾਂ 'ਚ ਬੀਜ ਪੁੰਗਰ ਜਾਣਗੇ।
- ਇਨ੍ਹਾਂ ਨੂੰ ਕੱਚੇ ਸਲਾਦ ਵਾਂਗ ਖਾ ਸਕਦੇ ਹੋ ਜਾਂ ਹਲਕਾ ਭੁੰਨ ਕੇ ਵੀ ਖਾ ਸਕਦੇ ਹੋ।
- ਰੋਜ਼ 1–2 ਚਮਚ ਪੁੰਗਰੀ ਮੇਥੀ ਖਾਣਾ ਕਾਫ਼ੀ ਹੁੰਦਾ ਹੈ।
ਇਹ ਵੀ ਪੜ੍ਹੋ : ਮਿੱਠਾ ਖਾਣ ਤੋਂ ਬਾਅਦ ਚਾਹ-ਕੌਫੀ ਕਿਉਂ ਲੱਗਦੀ ਹੈ ਫਿੱਕੀ? ਜਾਣੋ ਵਜ੍ਹਾ
ਧਿਆਨ ਦੇਣ ਵਾਲੀਆਂ ਗੱਲਾਂ
ਲੋਅ ਬਲੱਡ ਸ਼ੂਗਰ ਵਾਲੇ ਮਰੀਜ਼, ਗਰਭਵਤੀ ਔਰਤਾਂ ਅਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਲੈਣ ਵਾਲੇ ਲੋਕ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਜ਼ਰੂਰ ਕਰਨ। ਪੁੰਗਰੀ ਹੋਈ ਮੇਥੀ ਇਕ ਛੋਟਾ-ਜਿਹਾ ਸੁਪਰਫੂਡ ਹੈ, ਜੋ ਸ਼ੂਗਰ, ਜੋੜਾਂ ਦੇ ਦਰਦ, ਇਮਿਊਨਿਟੀ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਲਾਭਕਾਰੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8