ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਅਮਰੂਦ ਦਾ ਸੇਵਨ, ਨਹੀਂ ਤਾਂ ਵਿਗੜ ਸਕਦੀ ਹੈ ਸਿਹਤ
Saturday, Sep 20, 2025 - 01:03 PM (IST)

ਹੈਲਥ ਡੈਸਕ- ਅਮਰੂਦ ਸਹੀ ਮਾਤਰਾ ਅਤੇ ਢੰਗ ਨਾਲ ਖਾਣਾ ਸਿਹਤ ਲਈ ਫਾਇਦੇਮੰਦ ਹੈ। ਪਰ ਕੁਝ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਇਹ ਸੁਰੱਖਿਅਤ ਨਹੀਂ ਹੈ। ਗਲਤ ਤਰੀਕੇ ਜਾਂ ਜ਼ਿਆਦਾ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਲਈ ਅਮਰੂਦ ਸਹੀ ਨਹੀਂ ਹੈ।
ਸਰਦੀ ਤੇ ਖੰਘ ਦੀ ਸਮੱਸਿਆ ਵਾਲੇ ਲੋਕ
ਸਿਹਤ ਮਾਹਿਰਾਂ ਅਨੁਸਾਰ, ਜੇ ਤੁਹਾਨੂੰ ਸਰਦੀ, ਖੰਘ, ਜ਼ੁਕਾਮ ਜਾਂ ਗਲੇ 'ਚ ਖਰਾਸ਼ ਹੈ, ਤਾਂ ਅਮਰੂਦ ਨਾ ਖਾਓ। ਅਮਰੂਦ ਦੀ ਤਾਸੀਰ ਠੰਡੀ ਹੁੰਦੀ ਹੈ, ਜੋ ਗਲੇ ਦੀ ਸਮੱਸਿਆ ਦੇ ਸਮੇਂ ਬੀਮਾਰੀ ਨੂੰ ਹੋਰ ਵਧਾ ਸਕਦੀ ਹੈ।
ਸ਼ੂਗਰ ਮਰੀਜ਼ਾਂ ਲਈ ਸਾਵਧਾਨੀ
ਡਾਇਬੀਟੀਜ਼ ਵਾਲੇ ਲੋਕਾਂ ਨੂੰ ਅਮਰੂਦ ਸੋਚ-ਸਮਝ ਕੇ ਖਾਣਾ ਚਾਹੀਦਾ ਹੈ। ਜ਼ਿਆਦਾ ਅਮਰੂਦ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਡਾਇਬੀਟੀਜ਼ ਮਰੀਜ਼ ਨੂੰ ਆਪਣੇ ਡਾਇਟ ਪਲਾਨ 'ਚ ਅਮਰੂਦ ਸ਼ਾਮਲ ਕਰਨ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਕਿਡਨੀ ਦੀ ਬੀਮਾਰੀ ਵਾਲੇ ਲੋਕਾਂ ਲਈ ਵੀ ਅਮਰੂਦ ਖਾਣਾ ਸੁਰੱਖਿਅਤ ਨਹੀਂ ਹੈ।
ਪੇਟ ਸੰਬੰਧੀ ਸਮੱਸਿਆਵਾਂ ਵਾਲੇ ਲੋਕ
ਜੇ ਤੁਹਾਨੂੰ ਗੈਸ, ਐਸੀਡਿਟੀ ਜਾਂ ਇਰਿਟੇਬਲ ਬਾਵਲ ਸਿੰਡਰੋਮ (IBS) ਦੀ ਸਮੱਸਿਆ ਹੈ, ਤਾਂ ਅਮਰੂਦ ਤੋਂ ਦੂਰੀ ਬਣਾ ਕੇ ਰੱਖੋ। ਅਮਰੂਦ ਦੇ ਬੀਜ ਹਜ਼ਮ ਕਰਨ 'ਚ ਮੁਸ਼ਕਲ ਹੁੰਦੇ ਹਨ। ਜੇ ਜ਼ਿਆਦਾ ਖਾਓਗੇ, ਤਾਂ ਪੇਟ ਦਰਦ, ਅਕੜਣ ਜਾਂ ਅਪਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8