ਹੁਣ ਬਜ਼ੁਰਗਾਂ ਹੀ ਨਹੀਂ, ਨੌਜਵਾਨਾਂ ਨੂੰ ਵੀ ਆਪਣੀ ਲਪੇਟ ''ਚ ਲੈਣ ਲੱਗੀ ਇਹ ਗੰਭੀਰ ਬੀਮਾਰੀ, ਸਾਹ ਲੈਣਾ ਵੀ ਹੋ ਜਾਂਦਾ ਹੈ ਔਖਾ

Monday, Sep 08, 2025 - 05:46 PM (IST)

ਹੁਣ ਬਜ਼ੁਰਗਾਂ ਹੀ ਨਹੀਂ, ਨੌਜਵਾਨਾਂ ਨੂੰ ਵੀ ਆਪਣੀ ਲਪੇਟ ''ਚ ਲੈਣ ਲੱਗੀ ਇਹ ਗੰਭੀਰ ਬੀਮਾਰੀ, ਸਾਹ ਲੈਣਾ ਵੀ ਹੋ ਜਾਂਦਾ ਹੈ ਔਖਾ

ਨਵੀਂ ਦਿੱਲੀ- ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਦੇ ਨੌਜਵਾਨਾਂ ਦੇ ਫੇਫੜਿਆਂ ਦੀ ਸਿਹਤ ਤੇਜ਼ੀ ਨਾਲ ਖਰਾਬ ਹੋ ਰਹੀ ਹੈ। ਹਰ ਸਾਲ ਲਗਭਗ 81,700 ਨਵੇਂ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਇਸ ਖਤਰੇ ਦੀ ਭਿਆਨਕਤਾ ਦਿਖਾਉਂਦੇ ਹਨ। ਕਦੇ ਬੁਢਾਪੇ ਦੀ ਬੀਮਾਰੀ ਸਮਝਿਆ ਜਾਣ ਵਾਲਾ ਫੇਫੜਿਆਂ ਦਾ ਕੈਂਸਰ, ਸੀਓਪੀਡੀ ਅਤੇ ਟੀ.ਬੀ. ਹੁਣ ਨੌਜਵਾਨਾਂ 'ਚ ਵੀ ਵੱਧ ਰਿਹਾ ਹੈ, ਜਿਸ ਨਾਲ ਜਨਸੰਖਿਆਕੀ ਅਤੇ ਆਰਥਿਕ ਸੰਕਟ ਦਾ ਡਰ ਹੈ।

ਕੌਣ ਹਨ ਵੱਧ ਖਤਰੇ 'ਚ?

  • ਸਵੇਰੇ-ਸਵੇਰੇ ਧੁੰਦ 'ਚ ਦੌੜਣ ਵਾਲੇ ਨੌਜਵਾਨ
  • ਲੰਬੀ ਦੂਰੀ ਤੱਕ ਟ੍ਰੈਫਿਕ ਜਾਮ ‘ਚ ਸਫ਼ਰ ਕਰਨ ਵਾਲੇ ਪੇਸ਼ੇਵਰ ਲੋਕ
  • ਪ੍ਰਦੂਸ਼ਿਤ ਕਲਾਸਰੂਮਾਂ ‘ਚ ਬੈਠਣ ਵਾਲੇ ਵਿਦਿਆਰਥੀ

ਮਾਹਿਰਾਂ ਅਨੁਸਾਰ, ਇਹ ਸਾਰੇ ਹਰ ਰੋਜ਼ ਆਪਣੇ ਫੇਫੜਿਆਂ ‘ਚ ਜ਼ਹਿਰੀਲੀ ਹਵਾ ਭਰ ਰਹੇ ਹਨ। ਇਹ ਅਦ੍ਰਿਸ਼ ਬੀਮਾਰੀ ਉਦੋਂ ਸਾਹਮਣੇ ਆਵੇਗੀ, ਜਦੋਂ ਇਹ ਨੌਜਵਾਨ ਆਪਣੀ ਜ਼ਿੰਦਗੀ ਦੇ ਸਭ ਤੋਂ ਉਤਪਾਦਕ ਸਾਲਾਂ 'ਚ ਹੋਣਗੇ ਅਤੇ ਦੇਸ਼ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੋਵੇਗੀ।

ਘਰ ਦੇ ਅੰਦਰੋਂ ਵੀ ਖਤਰਾ

ਕਾਨਫਰੰਸ 'ਚ ਸਾਂਝੇ ਕੀਤੇ ਗਏ ਤੱਥਾਂ ਤੋਂ ਪਤਾ ਲੱਗਾ ਕਿ ਰਸੋਈ ਦਾ ਧੂੰਆਂ ਅਤੇ ਬਾਇਓਮਾਸ ਈਧਨ (ਜਿਵੇਂ ਲੱਕੜ ਜਾਂ ਉਪਲੇ) ਵੀ ਸਿਗਰਟਨੋਸ਼ੀ ਨਾ ਕਰਨ ਵਾਲੀਆਂ ਔਰਤਾਂ 'ਚ ਫੇਫੜਿਆਂ ਦੇ ਕੈਂਸਰ ਦਾ ਜ਼ੋਖ਼ਮ ਵਧਾਉਂਦੇ ਹਨ।

ਬੱਚਿਆਂ ‘ਤੇ ਵਧ ਰਿਹਾ ਬੋਝ

  • 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮੌਤਾਂ 'ਚ ਨਿਮੋਨੀਆ 14 ਫੀਸਦੀ ਲਈ ਜ਼ਿੰਮੇਵਾਰ ਹੈ।
  • ਪ੍ਰਦੂਸ਼ਿਤ ਹਵਾ ਕਾਰਨ ਬੱਚਿਆਂ 'ਚ ਵਾਰ-ਵਾਰ ਇਨਫੈਕਸ਼ਨ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਰੋਗ-ਰੋਧਕ ਸਮਰੱਥਾ ਕਮਜ਼ੋਰ ਹੋ ਰਹੀ ਹੈ।

'ਰੈਸਿਪਕਾਨ' 2025 ਦੇ ਪ੍ਰੋਗਰਾਮ ਡਾਇਰੈਕਟਰ ਅਤੇ ਚੇਅਰਮੈਨ ਡਾ. ਰਾਕੇਸ਼ ਕੇ. ਚਾਵਲਾ ਨੇ ਕਿਹਾ,"ਸਾਫ਼ ਹਵਾ ਕੋਈ ਵਿਲਾਸਤਾ ਨਹੀਂ ਹੈ, ਇਹ ਮੂਲ ਅਧਿਕਾਰ ਹੈ। ਨੌਜਵਾਨ ਆਬਾਦੀ ਦੇ ਫੇਫੜਿਆਂ ਦੀ ਸੁਰੱਖਿਆ, ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਦੀ ਸੁਰੱਖਿਆ ਹੈ। ਅਸੀਂ ਜ਼ਹਿਰੀਲੀ ਹਵਾ ਨੂੰ ਆਪਣਾ ਵਰਤਮਾਨ ਅਤੇ ਭਵਿੱਖ ਚੁਰਾਉਣ ਨਹੀਂ ਦੇ ਸਕਦੇ।"

ਤੁਰੰਤ ਕਾਰਵਾਈ ਦੀ ਲੋੜ

ਡਾ. ਰਾਕੇਸ਼ ਕੇ. ਚਾਵਲਾ ਨੇ ਕਿਹਾ,"ਜੇ ਅਸੀਂ ਸੁਖਮ ਕਣ ਪ੍ਰਦੂਸ਼ਣ ਨਾਲ ਸੰਪਰਕ ਅੱਧਾ ਕਰ ਲਈਏ ਅਤੇ ਸੀਓਪੀਡੀ, ਅਸਥਮਾ ਅਤੇ ਟੀਬੀ ਲਈ ਸਹੀ ਇਲਾਜ ਦੇ ਨਿਯਮ ਲਾਗੂ ਕਰੀਏ, ਤਾਂ ਅਸੀਂ ਹਰ ਸਾਲ ਹਜ਼ਾਰਾਂ-ਲੱਖਾਂ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਹੋਣ ਤੋਂ ਬਚਾ ਸਕਦੇ ਹਾਂ। ਇਹ ਸਿਰਫ਼ ਮਰੀਜ਼ਾਂ ਦੀ ਗੱਲ ਨਹੀਂ, ਪੂਰੀ ਪੀੜ੍ਹੀ ਦੀ ਤਾਕਤ ਬਚਾਉਣ ਦੀ ਗੱਲ ਹੈ।" ਇਹ ਕਾਨਫਰੰਸ ਜੈਪੁਰ ਗੋਲਡਨ ਹਸਪਤਾਲ ਅਤੇ ਦਿੱਲੀ ਦੇ ਸਰੋਜ ਗਰੁੱਪ ਆਫ਼ ਹਸਪਤਾਲ ਵੱਲੋਂ ਆਯੋਜਿਤ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News