ਕੱਚੀ, ਸੁੱਕੀ ਜਾਂ ਪਾਊਡਰ ਹਲਦੀ; ਜਾਣੋ ਕਿਹੜੀ ਹੈ ਸਭ ਤੋਂ ਵੱਧ ਫ਼ਾਇਦੇਮੰਦ

Friday, Sep 19, 2025 - 10:31 AM (IST)

ਕੱਚੀ, ਸੁੱਕੀ ਜਾਂ ਪਾਊਡਰ ਹਲਦੀ; ਜਾਣੋ ਕਿਹੜੀ ਹੈ ਸਭ ਤੋਂ ਵੱਧ ਫ਼ਾਇਦੇਮੰਦ

ਹੈਲਥ ਡੈਸਕ- ਹਲਦੀ ਸਿਰਫ਼ ਰਸੋਈ ਦਾ ਇਕ ਮਸਾਲਾ ਨਹੀਂ, ਸਗੋਂ ਆਯੂਰਵੈਦਿਕ ਦਵਾਈ ਵੀ ਹੈ। ਇਹ ਇਮਿਊਨਿਟੀ ਵਧਾਉਂਦੀ ਹੈ, ਸੋਜ ਘਟਾਉਂਦੀ ਹੈ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਘਟਾਉਣ 'ਚ ਮਦਦਗਾਰ ਹੈ। ਹਲਦੀ ਦੇ ਫ਼ਾਇਦੇ ਮੁੱਖ ਤੌਰ 'ਤੇ ਇਸ 'ਚ ਪਾਏ ਜਾਣ ਵਾਲੇ ਕਰਕਿਊਮਿਨ 'ਤੇ ਨਿਰਭਰ ਕਰਦੇ ਹਨ।

ਹਲਦੀ ਦੇ ਮੁੱਖ 3 ਰੂਪ

  • ਕੱਚੀ ਹਲਦੀ- ਇਹ ਹਲਦੀ ਦੇ ਪੌਦੇ ਦੀ ਤਾਜ਼ਾ ਜੜ੍ਹ ਹੁੰਦੀ ਹੈ, ਜੋ ਅਦਰਕ ਵਰਗੀ ਦਿਖਾਈ ਦਿੰਦੀ ਹੈ। ਇਸ 'ਚ ਕੁਦਰਤੀ ਤੇਲ, ਕਰਕਿਊਮਿਨ ਅਤੇ ਫਾਈਟੋਕੇਮਿਕਲ ਹੁੰਦੇ ਹਨ। ਇਸ ਦਾ ਸੁਆਦ ਤੇ ਸੁਗੰਧ ਸਭ ਤੋਂ ਤਿੱਖਾ ਹੁੰਦਾ ਹੈ।
  • ਉਪਯੋਗ: ਦੁੱਧ 'ਚ ਕੱਚੀ ਹਲਦੀ ਘਿਸ ਕੇ ਪੀ ਸਕਦੇ ਹੋ ਜਾਂ ਚਟਣੀ ਤੇ ਸਬਜ਼ੀਆਂ 'ਚ ਵਰਤ ਸਕਦੇ ਹੋ।
  • ਸੁੱਕੀ ਹਲਦੀ- ਕੱਚੀ ਹਲਦੀ ਨੂੰ ਉਬਾਲ ਕੇ ਅਤੇ ਸੁਕਾ ਕੇ ਤਿਆਰ ਕੀਤੀ ਜਾਂਦੀ ਹੈ। ਇਸ 'ਚ ਕਰਕਿਊਮਿਨ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ।
  • ਉਪਯੋਗ: ਦਵਾਈਆਂ, ਰੰਗ ਤੇ ਮਸਾਲੇ ਵਜੋਂ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ।
  • ਹਲਦੀ ਪਾਊਡਰ- ਇਹ ਸੁੱਕੀ ਹਲਦੀ ਨੂੰ ਪੀਸ ਕੇ ਬਣਾਇਆ ਜਾਂਦਾ ਹੈ। ਇਹ ਹਰ ਘਰ ਦੀ ਰਸੋਈ ਦਾ ਹਿੱਸਾ ਹੈ।
  • ਉਪਯੋਗ: ਦਾਲਾਂ, ਸਬਜ਼ੀਆਂ, ਅਚਾਰ ਤੇ ਪਕਵਾਨਾਂ 'ਚ ਰੰਗ ਅਤੇ ਸੁਆਦ ਲਈ।

ਇਹ ਵੀ ਪੜ੍ਹੋ : ਸਾਲ ਦਾ ਆਖਰੀ ਸੂਰਜ ਗ੍ਰਹਿਣ, ਭਾਰਤ 'ਚ ਦਿਖਾਈ ਦੇਵੇਗਾ ਜਾਂ ਨਹੀਂ, ਲੱਗੇਗਾ ਸੂਤਕ ਕਾਲ, ਜਾਣੋ ਹਰ ਸਵਾਲ ਦਾ ਜਵਾਬ

ਹਲਦੀ ਖਾਣ ਦੇ 5 ਨੁਸਖ਼ੇ

1-ਹਲਦੀ ਵਾਲਾ ਦੁੱਧ- ਇਮਿਊਨਿਟੀ ਵਧਾਉਣ ਤੇ ਜ਼ੁਕਾਮ-ਦਰਦ ਤੋਂ ਰਾਹਤ ਲਈ।
2-ਕੱਚੀ ਹਲਦੀ ਦੀ ਚਟਣੀ- ਪਾਚਨ ਲਈ ਫਾਇਦੇਮੰਦ।
3- ਹਲਦੀ-ਸ਼ਹਿਦ ਮਿਕਸ- ਗਲੇ ਦੇ ਇਨਫੈਕਸ਼ਨ ਅਤੇ ਐਲਰਜੀ ਤੋਂ ਬਚਾਅ ਲਈ।
4-ਹਲਦੀ-ਅਦਰਕ ਦੀ ਹਰਬਲ ਚਾਹ- ਸਰੀਰ ਨੂੰ ਗਰਮ ਅਤੇ ਤਾਕਤਵਰ ਬਣਾਉਂਦੀ ਹੈ।
5- ਸਬਜ਼ੀਆਂ ਅਤੇ ਦਾਲ 'ਚ ਹਲਦੀ- ਰੋਜ਼ਾਨਾ ਵਰਤੋਂ ਨਾਲ ਸਰੀਰ ਨੂੰ ਸ਼ੁੱਧ ਰੱਖਦੀ ਹੈ ਅਤੇ ਬੀਮਾਰੀਆਂ ਤੋਂ ਬਚਾਉਂਦਾ ਹੈ।

ਇਹ ਵੀ ਪੜ੍ਹੋ : Airtel ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 16 ਰੁਪਏ 'ਚ ਰੋਜ਼ ਮਿਲੇਗਾ 4GB ਡਾਟਾ ਤੇ...

ਕਿਹੜੀ ਹਲਦੀ ਹੈ ਸਭ ਤੋਂ ਤਾਕਤਵਰ?

  • ਕੱਚੀ ਹਲਦੀ- ਸੁਆਦ ਅਤੇ ਕੁਦਰਤੀ ਤੱਤਾਂ ਲਈ।
  • ਸੁੱਕੀ ਹਲਦੀ- ਕਰਕਿਊਮਿਨ ਦੀ ਵੱਧ ਮਾਤਰਾ ਕਰਕੇ ਸਭ ਤੋਂ ਸਿਹਤਵਰਧਕ।
  • ਹਲਦੀ ਪਾਊਡਰ- ਰੋਜ਼ਾਨਾ ਦੇ ਖਾਣੇ ਲਈ ਆਸਾਨ।
  • ਵਿਗਿਆਨਕ ਰਿਸਰਚ ਮਤਾਬਕ, ਸੁੱਕੀ ਹਲਦੀ ਸਭ ਤੋਂ ਵੱਧ ਲਾਭਕਾਰੀ ਮੰਨੀ ਜਾਂਦੀ ਹੈ, ਜਦਕਿ ਕੱਚੀ ਹਲਦੀ ਕੁਦਰਤੀ ਤੱਤਾਂ ਲਈ ਬਿਹਤਰ ਹੈ।

Disclaimer: ਇਹ ਜਾਣਕਾਰੀ ਸਿਰਫ਼ ਆਮ ਜਨਰਲ ਜਾਣਕਾਰੀ ਲਈ ਹੈ। ਕਿਸੇ ਵੀ ਇਲਾਜ ਜਾਂ ਡਾਇਟ ਲਈ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News