ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਫ਼ਾਇਦੇਮੰਦ ਹੈ ਹਿੰਗ, ਇੰਝ ਕਰੋ ਸੇਵਨ
Saturday, Sep 13, 2025 - 12:05 PM (IST)

ਹੈਲਥ ਡੈਸਕ- ਹਿੰਗ ਜੋ ਸਾਡੀ ਰਸੋਈ ਦਾ ਮਹੱਤਵਪੂਰਨ ਹਿੱਸਾ ਹੈ, ਸਿਰਫ਼ ਸੁਆਦ ਲਈ ਨਹੀਂ ਸਗੋਂ ਸਿਹਤ ਲਈ ਵੀ ਕਈ ਤਰ੍ਹਾਂ ਫਾਇਦੇਮੰਦ ਹੈ। ਵਿਗਿਆਨਕ ਅਧਿਐਨਾਂ ਅਨੁਸਾਰ, ਹਿੰਗ 'ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਪੇਟ ਦੀ ਸੋਜ ਨੂੰ ਘਟਾਉਂਦੇ ਹਨ ਅਤੇ ਪਾਚਕ ਐਂਜ਼ਾਈਮਜ਼ ਨੂੰ ਵਧਾ ਕੇ ਹਜ਼ਮ ਪ੍ਰਕਿਰਿਆ ਨੂੰ ਬਿਹਤਰ ਬਣਾਉਂਦੇ ਹਨ। ਆਓ ਜਾਣੀਏ ਕਿ ਕਿਹੜੀਆਂ ਸਥਿਤੀਆਂ 'ਚ ਹਿੰਗ ਦਾ ਤੁਰੰਤ ਸੇਵਨ ਲਾਭਦਾਇਕ ਹੈ:
ਅਪਚ
ਜੇਕਰ ਖਾਣਾ ਠੀਕ ਤਰ੍ਹਾਂ ਨਾ ਹਜ਼ਮ ਹੋਵੇ ਤਾਂ ਹਿੰਗ ਦਾ ਸੇਵਨ ਬਹੁਤ ਲਾਭਦਾਇਕ ਹੈ। ਭੁੰਨੀ ਹੋਈ ਹਿੰਗ 'ਚ ਕਾਲਾ ਲੂਣ ਮਿਲਾ ਕੇ ਖਾਣ ਨਾਲ ਪਚਾਣ ਪ੍ਰਕਿਰਿਆ ਤੇਜ਼ ਹੁੰਦੀ ਹੈ ਅਤੇ ਅਪਚ ਤੋਂ ਰਾਹਤ ਮਿਲਦੀ ਹੈ।
ਗੈਸ ਦੀ ਸਮੱਸਿਆ
ਹਿੰਗ ਪੇਟ ਦੇ ਪੀਐੱਚ ਲੈਵਲ ਨੂੰ ਸੰਤੁਲਿਤ ਕਰਦਾ ਹੈ ਅਤੇ ਐਸੀਡਿਟੀ ਘਟਾਉਂਦਾ ਹੈ। ਇਸ ਨਾਲ ਗੈਸ ਅਤੇ ਖਾਣੇ ਦੇ ਉੱਪਰ ਆਉਣ (GERD) ਦੀ ਸਮੱਸਿਆ ਘਟਦੀ ਹੈ। ਭੁੰਨੀ ਹੋਈ ਹਿੰਗ ਨੂੰ ਕਾਲੇ ਲੂਣ ਨਾਲ ਮਿਲਾ ਕੇ ਖਾਣ ਨਾਲ ਆਰਾਮ ਮਿਲਦਾ ਹੈ।
ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ
ਪੇਟ ਦਰਦ 'ਚ
ਹਿੰਗ ਦਾ ਐਂਟੀ-ਇੰਫਲਾਮੇਟਰੀ ਗੁਣ ਪੇਟ ਦਰਦ ਘਟਾਉਂਦਾ ਹੈ। ਇਸ ਲਈ ਭੁੰਨੀ ਹੋਈ ਹਿੰਗ 'ਚ ਕਾਲਾ ਲੂਣ ਮਿਲਾ ਕੇ ਕੋਸੇ ਪਾਣੀ ਨਾਲ ਸੇਵਨ ਕਰੋ ਜਾਂ ਹਿੰਗ ਨੂੰ ਚਬਾ ਸਕਦੇ ਹੋ। ਇਸ ਨਾਲ ਪੇਟ ਦਰਦ 'ਚ ਰਾਹਤ ਮਿਲਦੀ ਹੈ।
ਕਬਜ਼ 'ਚ
ਕਬਜ਼ ਦੀ ਸਮੱਸਿਆ 'ਚ ਹਿੰਗ, ਜੀਰਾ ਅਤੇ ਧਨੀਆ ਨੂੰ ਭੁੰਨ ਕੇ ਦਰਦਰਾ ਕਰ ਲਓ ਅਤੇ ਗਰਮ ਪਾਣੀ 'ਚ ਮਿਲਾ ਲਵੋ। ਫਿਰ ਇਸ 'ਚ ਲੂਣ ਮਿਲਾਓ ਅਤੇ ਇਸ ਪਾਣੀ ਦਾ ਸੇਵਨ ਕਰੋ। ਇਹ ਪੇਟ ਸਾਫ ਕਰਨ 'ਚ ਮਦਦ ਕਰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8