ਗੱਡੀ ''ਚ ਬੈਠਦਿਆਂ ਹੀ ਆਉਣ ਲੱਗਦੇ ਨੇ ਚੱਕਰ ਤੇ ਉਲਟੀ ? ਜਾਣੋ ਇਸ ਪਰੇਸ਼ਾਨੀ ਤੋਂ ਬਚਣ ਦੇ ਅਸਰਦਾਰ ਉਪਾਅ

Wednesday, Sep 10, 2025 - 06:00 PM (IST)

ਗੱਡੀ ''ਚ ਬੈਠਦਿਆਂ ਹੀ ਆਉਣ ਲੱਗਦੇ ਨੇ ਚੱਕਰ ਤੇ ਉਲਟੀ ? ਜਾਣੋ ਇਸ ਪਰੇਸ਼ਾਨੀ ਤੋਂ ਬਚਣ ਦੇ ਅਸਰਦਾਰ ਉਪਾਅ

ਹੈਲਥ ਡੈਸਕ- ਲੰਮੇ ਸਫ਼ਰ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਗੱਡੀ, ਬੱਸ ਜਾਂ ਹੋਰ ਵਾਹਨਾਂ 'ਚ ਚੱਕਰ ਆਉਣਾ, ਮਨ ਖ਼ਰਾਬ ਹੋਣਾ, ਸਿਰ ਭਾਰੀ ਹੋਣਾ ਜਾਂ ਉਲਟੀ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਡਾਕਟਰੀ ਭਾਸ਼ਾ 'ਚ 'ਮੋਸ਼ਨ ਸਿਕਨੈੱਸ' ਜਾਂ 'ਯਾਤਰਾ ਰੋਗ' ਕਿਹਾ ਜਾਂਦਾ ਹੈ। ਇਹ ਸਮੱਸਿਆ ਖਾਸ ਤੌਰ 'ਤੇ ਬੱਚਿਆਂ ਅਤੇ ਔਰਤਾਂ 'ਚ ਵੱਧ ਪਾਈ ਜਾਂਦੀ ਹੈ।

ਇਹ ਵੀ ਪੜ੍ਹੋ : ਇਨ੍ਹਾਂ ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਹੈ Heart Attack ਦਾ ਸਭ ਤੋਂ ਜ਼ਿਆਦਾ ਖਤਰਾ, ਹੋ ਜਾਣ ਸਾਵਧਾਨ

ਮੋਸ਼ਨ ਸਿਕਨੈੱਸ ਕਿਉਂ ਹੁੰਦੀ ਹੈ?

ਜਦੋਂ ਅਸੀਂ ਕਿਸੇ ਚੱਲਦੀ ਗੱਡੀ 'ਚ ਹੁੰਦੇ ਹਾਂ ਤਾਂ ਅੱਖਾਂ ਤੇ ਕੰਨ (ਜੋ ਸਰੀਰ ਦਾ ਸੰਤੁਲਨ ਬਣਾਈ ਰੱਖਦੇ ਹਨ) ਵੱਖ-ਵੱਖ ਸਿਗਨਲ ਦਿੰਦੇ ਹਨ। ਅੱਖਾਂ ਗੱਡੀ ਦੇ ਅੰਦਰ ਦੀਆਂ ਚੀਜ਼ਾਂ ਨੂੰ ਅਸਥਿਰ ਵੇਖਦੀਆਂ ਹਨ, ਜਦਕਿ ਕੰਨ ਗਤੀ ਨੂੰ ਮਹਿਸੂਸ ਕਰਦੇ ਹਨ। ਇਹ ਵੱਖਰੇ ਸੰਕੇਤ ਦਿਮਾਗ ਨੂੰ ਉਲਝਾ ਦਿੰਦੇ ਹਨ, ਜਿਸ ਨਾਲ ਮਨ ਖ਼ਰਾਬ ਹੋਣਾ, ਚੱਕਰ, ਠੰਡਾ ਪਸੀਨਾ, ਉਲਟੀ ਅਤੇ ਘਬਰਾਹਟ ਹੋ ਸਕਦੀ ਹੈ।

  • ਆਮ ਲੱਛਣ
  • ਮਨ ਖ਼ਰਾਬ ਹੋਣਾ
  • ਚੱਕਰ ਆਉਣਾ
  • ਸਿਰਦਰਦ
  • ਉਲਟੀ
  • ਠੰਡਾ ਪਸੀਨਾ
  • ਚਿਹਰਾ ਪੀਲਾ ਪੈ ਜਾਣਾ

ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ

ਬਚਾਅ ਲਈ ਅਸਰਦਾਰ ਉਪਾਅ

ਹਲਕਾ ਖਾਣਾ ਖਾਓ: ਸਫ਼ਰ ਤੋਂ ਪਹਿਲਾਂ ਹਲਕਾ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲਾ ਭੋਜਨ ਖਾਓ। ਬਹੁਤ ਤਲਿਆ-ਭੁੰਨਿਆ ਜਾਂ ਖਾਲੀ ਪੇਟ ਸਫ਼ਰ ਤੋਂ ਬਚੋ।

ਖਿੜਕੀ ਕੋਲ ਬੈਠੋ: ਗੱਡੀ 'ਚ ਅੱਗੇ ਜਾਂ ਖਿੜਕੀ ਕੋਲ ਬੈਠਣਾ ਬਿਹਤਰ ਹੁੰਦਾ ਹੈ। ਬਾਹਰ ਦੇਖਣ ਨਾਲ ਅੱਖਾਂ ਅਤੇ ਸਰੀਰ ਦਾ ਤਾਲਮੇਲ ਬਣਿਆ ਰਹਿੰਦਾ ਹੈ।

ਮੋਬਾਇਲ ਜਾਂ ਕਿਤਾਬ ਨਾ ਪੜ੍ਹੋ: ਸਫ਼ਰ ਦੌਰਾਨ ਮੋਬਾਇਲ ਚਲਾਉਣਾ ਜਾਂ ਕਿਤਾਬ ਪੜ੍ਹਨਾ ਸਮੱਸਿਆ ਵਧਾ ਸਕਦਾ ਹੈ।

ਅਦਰਕ ਦਾ ਸੇਵਨ ਕਰੋ: ਅਦਰਕ ਚਬਾਉਣਾ, ਅਦਰਕ ਵਾਲੀ ਕੈਂਡੀ ਖਾਣਾ ਜਾਂ ਅਦਰਕ ਦੀ ਚਾਹ ਪੀਣਾ ਉਲਟੀ ਘਟਾਉਣ 'ਚ ਮਦਦਗਾਰ ਹੈ।

ਨਿੰਬੂ ਅਤੇ ਪੁਦੀਨਾ: ਨਿੰਬੂ ਅਤੇ ਪੁਦੀਨੇ ਦਾ ਰਸ ਜਾਂ ਖੁਸ਼ਬੂ ਉਲਟੀ ਨੂੰ ਘੱਟ ਕਰਦੀ ਹੈ। 

ਡਾਕਟਰੀ ਸਲਾਹ ਨਾਲ ਦਵਾਈ: ਜਿਨ੍ਹਾਂ ਨੂੰ ਹਰ ਵਾਰ ਸਮੱਸਿਆ ਹੁੰਦੀ ਹੈ ਉਹ ਡਾਕਟਰ ਦੀ ਸਲਾਹ ਨਾਲ ਦਵਾਈ ਲੈ ਸਕਦੇ ਹਨ।

ਖੁਸ਼ਬੂਦਾਰ ਰੁਮਾਲ: ਰੁਮਾਲ 'ਤੇ ਕਪੂਰ, ਨਿੰਬੂ ਜਾਂ ਪੁਦੀਨੇ ਦੇ ਤੇਲ ਦੀਆਂ ਬੂੰਦਾਂ ਪਾ ਕੇ ਸੁੰਘਣਾ ਫਾਇਦੇਮੰਦ ਹੈ।

ਇਨ੍ਹਾਂ ਤੋਂ ਬਚੋ

  • ਤਿੱਖੀ ਖੁਸ਼ਬੂ ਵਾਲੇ ਪਰਫਿਊਮ ਜਾਂ ਖਾਧ ਪਦਾਰਥ
  • ਪਿੱਛੇ ਵਾਲੀ ਸੀਟ 'ਤੇ ਬੈਠਣਾ
  • ਪੇਟ ਖਾਲੀ ਰੱਖਣਾ
  • ਤੰਗ ਜਗ੍ਹਾ 'ਤੇ ਬੈਠਣਾ

ਨੋਟ– ਕਾਰ 'ਚ ਸਫ਼ਰ ਦੌਰਾਨ ਉਲਟੀ ਆਉਣੀ ਇਕ ਆਮ ਸਮੱਸਿਆ ਹੈ, ਪਰ ਛੋਟੀਆਂ ਸਾਵਧਾਨੀਆਂ ਅਤੇ ਘਰੇਲੂ ਉਪਾਅ ਨਾਲ ਇਸ ਨੂੰ ਅਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਜੇ ਸਮੱਸਿਆ ਵਾਰ-ਵਾਰ ਜਾਂ ਜ਼ਿਆਦਾ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News