ਕੀ ਸੱਚੀ ਹੈਲਮੈਟ ਅਤੇ ਟੋਪੀ ਪਹਿਨਣ ਨਾਲ ਝੜਨ ਲੱਗਦੇ ਹਨ ਵਾਲ? ਜਾਣੋ ਸੱਚਾਈ

Monday, Sep 15, 2025 - 01:32 PM (IST)

ਕੀ ਸੱਚੀ ਹੈਲਮੈਟ ਅਤੇ ਟੋਪੀ ਪਹਿਨਣ ਨਾਲ ਝੜਨ ਲੱਗਦੇ ਹਨ ਵਾਲ? ਜਾਣੋ ਸੱਚਾਈ

ਵੈੱਬ ਡੈਸਕ- ਕਈ ਵਾਰ ਅਸੀਂ ਸੁਣਿਆ ਹੀ ਹੋਵੇਗਾ ਕਿ ਕਿਸੇ ਨੇ ਕਿਹਾ,"ਮੇਰੇ ਵਾਲ ਹੈਲਮੈਟ ਜਾਂ ਟੋਪੀ ਪਹਿਨਣ ਨਾਲ ਹੀ ਜ਼ਿਆਦਾ ਝੜ ਰਹੇ ਹਨ।" ਬਹੁਤ ਲੋਕ ਤਾਂ ਇਹ ਤੱਕ ਕਹਿੰਦੇ ਹਨ ਕਿ ਉਹ ਗੰਜੇ ਹੋ ਗਏ। ਪਰ ਅਸਲ ਗੱਲ ਇਹ ਹੈ ਕਿ ਹੈਲਮੈਟ ਜਾਂ ਟੋਪੀ ਸਿੱਧਾ ਗੰਜੇਪਨ ਦਾ ਕਾਰਨ ਨਹੀਂ।

ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion

ਗੰਜੇਪਨ ਦੇ ਅਸਲੀ ਕਾਰਨ

ਮਾਹਿਰਾਂ ਦੀ ਮਨੀਏ ਤਾਂ ਗੰਜਾਪਨ ਜੈਨੇਟਿਕਸ (ਵਿਰਾਸਤੀ) ਹੈ। ਜੇ ਪਰਿਵਾਰ 'ਚ ਕਿਸੇ ਨੂੰ ਹੇਅਰਫਾਲ ਜਾਂ ਗੰਜੇਪਨ ਦੀ ਸਮੱਸਿਆ ਹੈ, ਤਾਂ ਤੁਹਾਨੂੰ ਵੀ ਇਸ ਦਾ ਖਤਰਾ ਵੱਧਦਾ ਹੈ।

ਹਾਰਮੋਨਲ ਬਦਲਾਅ

ਸਟ੍ਰੈੱਸ ਅਤੇ ਅਣਹੈਲਦੀ ਲਾਈਫਸਟਾਈਲ
ਨੀਂਦ ਦੀ ਘਾਟ ਅਤੇ ਪੋਸ਼ਣ ਦੀ ਕਮੀ

ਹੈਲਮੈਟ ਜਾਂ ਟੋਪੀ ਦਾ ਅਸਰ

ਮਾਹਿਰਾਂ ਅਨੁਸਾਰ ਹੈਲਮੈਟ ਜਾਂ ਟੋਪੀ ਪਹਿਨਣ ਨਾਲ ਸਿੱਧੇ ਤੌਰ 'ਤੇ ਵਾਲ ਨਹੀਂ ਝੜਦੇ ਪਰ ਲੰਬੇ ਸਮੇਂ ਲਈ ਸਿਰ ਢੱਕਿਆ ਰਹਿਣ ਨਾਲ ਪਸੀਨਾ ਵੱਧਦਾ ਹੈ, ਜਿਸ ਨਾਲ ਸਕੈਲਪ 'ਤੇ ਡੈਂਡਰਫ਼ ਅਤੇ ਇਨਫੈਕਸ਼ਨ ਹੋ ਸਕਦਾ ਹੈ।
ਟਾਈਟ ਹੈਲਮੈਟ ਨਾਲ ਵਾਲਾਂ 'ਤੇ ਖਿੱਚ (ਫ੍ਰਿਕਸ਼ਨ) ਪੈਂਦੀ ਹੈ, ਜਿਸ ਨਾਲ ਵਾਲ ਟੁੱਟਣ ਲੱਗਦੇ ਹਨ।

ਇਹ ਵੀ ਪੜ੍ਹੋ : 40 ਹਜ਼ਾਰ ਰੁਪਏ ਸਸਤਾ ਹੋਇਆ Samsung ਦਾ ਇਹ ਸ਼ਾਨਦਾਰ ਫੋਨ, ਜਾਣੋ ਕੀਮਤ

ਵਾਲਾਂ ਨੂੰ ਡੈਮੇਜ ਹੋਣ ਤੋਂ ਕਿਵੇਂ ਬਚਾਈਏ?

  • ਸਾਫ਼ ਅਤੇ ਫਿਟਿੰਗ ਵਾਲਾ ਹੈਲਮੈਟ ਪਹਿਨੋ।
  • ਹੈਲਮੈਟ ਦੇ ਅੰਦਰ ਕੌਟਨ ਲਾਈਨਰ ਜਾਂ ਕੱਪੜਾ ਵਰਤੋ, ਤਾਂ ਜੋ ਪਸੀਨਾ ਜ਼ਿਆਦਾ ਨਾ ਰਹੇ।
  • ਵਾਲਾਂ ਨੂੰ ਰੈਗੂਲਰ ਧੋਵੋ ਅਤੇ ਮਾਇਲਡ ਸ਼ੈਂਪੂ ਵਰਤੋ।
  • ਹਫ਼ਤੇ 'ਚ ਦੋ ਵਾਰੀ ਤੇਲ ਨਾਲ ਸਕੈਲਪ ਮਸਾਜ਼ ਕਰੋ।
  • ਹੈਲਮੈਟ ਹਟਾਉਣ ਤੋਂ ਬਾਅਦ ਵਾਲਾਂ ਨੂੰ ਨੈਚੁਰਲ ਹਵਾ 'ਚ ਸੁਕਾਓ।

ਨਤੀਜਾ

ਮਾਹਿਰਾਂ ਅਨੁਸਾਰ ਸਪੱਸ਼ਟ ਹੈ ਕਿ ਹੈਲਮੈਟ ਜਾਂ ਟੋਪੀ ਗੰਜੇਪਨ ਦਾ ਕਾਰਨ ਨਹੀਂ। ਅਸਲ ਕਾਰਨ ਜੈਨੇਟਿਕਸ, ਹਾਰਮੋਨ, ਸਟ੍ਰੈੱਸ ਅਤੇ ਅਣਹੈਲਦੀ ਲਾਈਫਸਟਾਈਲ ਨਾਲ ਜੁੜੇ ਹਨ। ਸਹੀ ਦੇਖਭਾਲ ਨਾਲ ਹੈਲਮੈਟ ਪਹਿਨਣ ਨਾਲ ਸਕੈਲਪ ਡੈਮਜ ਹੋਣ ਤੋਂ ਬਚ ਸਕਦਾ ਹੈ। ਅਗਲੀ ਵਾਰੀ ਜੇ ਕੋਈ ਕਹੇ ਕਿ "ਹੈਲਮੈਟ ਪਹਿਨਣ ਨਾਲ ਗੰਜੇਪਨ ਹੁੰਦਾ ਹੈ", ਤਾਂ ਦੱਸੋ ਕਿ ਇਹ ਸਿਰਫ਼ ਇੱਕ ਮਿਥ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News