ਨਰਾਤਿਆਂ ਦੇ ਵਰਤ 'ਚ ਸੇਂਧਾ ਲੂਣ ਦਾ ਕਿਉਂ ਕਰਦੇ ਹਨ ਇਸਤੇਮਾਲ?
Monday, Sep 22, 2025 - 12:16 PM (IST)

ਹੈਲਥ ਡੈਸਕ- ਸ਼ਾਰਦੀਯ ਨਰਾਤੇ 22 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਚੁੱਕੇ ਹਨ, ਜੋ 1 ਅਕਤੂਬਰ 2025 ਤੱਕ ਚੱਲਣਗੇ। ਇਸ ਦੌਰਾਨ ਵਰਤ ਰੱਖਣ ਵਾਲੇ ਲੋਕ ਅਕਸਰ ਸਧਾਰਨ ਸਫ਼ੈਦ ਲੂਣ ਦੀ ਬਜਾਏ ਸੇਂਧਾ ਲੂਣ (Rock Salt) ਦੀ ਵਰਤੋਂ ਕਰਦੇ ਹਨ। ਇਹ ਪਰੰਪਰਾ ਸਦੀਆਂ ਤੋਂ ਚੱਲਦੀ ਆ ਰਹੀ ਹੈ। ਧਾਰਮਿਕ ਕਾਰਣਾਂ ਦੇ ਨਾਲ ਨਾਲ ਇਸ ਦੇ ਪਿੱਛੇ ਵਿਗਿਆਨਕ ਕਾਰਨ ਵੀ ਹਨ।
ਸੇਂਧਾ ਲੂਣ ਕੀ ਹੈ?
ਸੇਂਧਾ ਲੂਣ ਇਕ ਕੁਦਰਤੀ ਖਣਿਜ ਹੈ ਜੋ ਪਹਾੜਾਂ ਦੀਆਂ ਖਦਾਨਾਂ ਤੋਂ ਮਿਲਦਾ ਹੈ। ਇਸ ਨੂੰ ਜ਼ਿਆਦਾ ਪ੍ਰੋਸੈਸ ਨਹੀਂ ਕੀਤਾ ਜਾਂਦਾ, ਇਸ ਕਰਕੇ ਇਸ 'ਚ ਮੈਗਨੀਸ਼ੀਅਮ, ਪੋਟੈਸ਼ੀਅਮ, ਆਇਰਨ, ਜ਼ਿੰਕ ਵਰਗੇ ਲਾਜ਼ਮੀ ਖਣਿਜ ਮੌਜੂਦ ਰਹਿੰਦੇ ਹਨ। ਇਸ ਦਾ ਰੰਗ ਹਲਕਾ ਗੁਲਾਬੀ ਜਾਂ ਸੁਲੇਟੀ ਹੁੰਦਾ ਹੈ, ਇਸੇ ਕਰਕੇ ਇਸਨੂੰ ਪਿੰਕ ਸਾਲਟ ਵੀ ਕਿਹਾ ਜਾਂਦਾ ਹੈ। ਆਯੁਰਵੇਦ 'ਚ ਇਸ ਨੂੰ ਸਭ ਤੋਂ ਸ਼ੁੱਧ ਮੰਨਿਆ ਗਿਆ ਹੈ।
ਸਫ਼ੈਦ ਲੂਣ 'ਚ ਫਰਕ
ਸਫ਼ੈਦ ਲੂਣ ਸਮੁੰਦਰੀ ਪਾਣੀ ਤੋਂ ਤਿਆਰ ਹੁੰਦਾ ਹੈ। ਸ਼ੁੱਧੀਕਰਨ ਦੀ ਪ੍ਰਕਿਰਿਆ ਦੌਰਾਨ ਇਸ ਦੇ ਕਈ ਕੁਦਰਤੀ ਖਣਿਜ ਖ਼ਤਮ ਹੋ ਜਾਂਦੇ ਹਨ। ਬਾਅਦ 'ਚ ਇਸ 'ਚ ਆਇਓਡੀਨ ਮਿਲਾਈ ਜਾਂਦੀ ਹੈ, ਜੋ ਥਾਇਰਾਇਡ ਲਈ ਜ਼ਰੂਰੀ ਹੈ। ਪਰ ਇਸ 'ਚ ਸੋਡੀਅਮ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਦੂਜੇ ਪਾਸੇ, ਸੇਂਧਾ ਲੂਣ 'ਚ ਸੋਡੀਅਮ ਘੱਟ ਹੁੰਦਾ ਹੈ ਅਤੇ ਖਣਿਜ ਜ਼ਿਆਦਾ ਹੁੰਦੇ ਹਨ, ਇਸ ਕਰਕੇ ਇਹ ਸਰੀਰ ਲਈ ਹਲਕਾ ਅਤੇ ਪੋਸ਼ਣ ਵਾਲਾ ਮੰਨਿਆ ਜਾਂਦਾ ਹੈ।
ਸੇਂਧਾ ਲੂਣ ਦੇ ਫਾਇਦੇ
- ਬਲੱਡ ਪ੍ਰੈਸ਼ਰ ਕੰਟਰੋਲ: ਘੱਟ ਸੋਡੀਅਮ ਕਾਰਨ।
- 80 ਤੋਂ ਵੱਧ ਟ੍ਰੇਸ ਮਿਨਰਲਸ: ਸਰੀਰ ਨੂੰ ਊਰਜਾ ਤੇ ਪੋਸ਼ਣ ਦਿੰਦੇ ਹਨ।
- ਪਾਚਨ 'ਚ ਸਹਾਇਕ: ਗੈਸ ਤੇ ਅਪਚ ਦੀ ਸਮੱਸਿਆ ਘਟਾਉਂਦਾ ਹੈ।
- ਡਿਟਾਕਸੀਫਿਕੇਸ਼ਨ: ਸਰੀਰ ਤੋਂ ਜ਼ਹਿਰੀਲੇ ਤੱਤ ਬਾਹਰ ਕੱਢਣ 'ਚ ਮਦਦ ਕਰਦਾ ਹੈ।
ਆਇਓਡੀਨ ਦੀ ਕਮੀ ਦਾ ਖ਼ਤਰਾ
ਸੇਂਧਾ ਲੂਣ 'ਚ ਆਇਓਡੀਨ ਬਹੁਤ ਘੱਟ ਹੁੰਦਾ ਹੈ। ਲੰਬੇ ਸਮੇਂ ਤੱਕ ਸਿਰਫ਼ ਇਸ ਦਾ ਹੀ ਸੇਵਨ ਕਰਨ ਨਾਲ ਆਇਓਡੀਨ ਦੀ ਕਮੀ ਹੋ ਸਕਦੀ ਹੈ, ਜੋ ਥਾਇਰਾਇਡ ਗ੍ਰੰਥੀ ਅਤੇ ਦਿਮਾਗੀ ਵਿਕਾਸ ਲਈ ਜ਼ਰੂਰੀ ਹੈ।
ਸਹੀ ਸੰਤੁਲਨ
- ਵਰਤ ਦੌਰਾਨ: ਸਿਰਫ਼ ਸੇਂਧਾ ਲੂਣ ਵਰਤੋ।
- ਰੋਜ਼ਾਨਾ ਭੋਜਨ 'ਚ: ਸਫ਼ੈਦ ਲੂਣ ਲਓ, ਤਾਂ ਜੋ ਆਇਓਡੀਨ ਦੀ ਕਮੀ ਨਾ ਹੋਵੇ।
- ਮਿਲਾ ਕੇ ਵਰਤੋਂ: ਦੋਵੇਂ ਲੂਣ ਦਾ ਸੰਤੁਲਿਤ ਇਸਤੇਮਾਲ ਸਭ ਤੋਂ ਚੰਗਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8