ਪੱਥਰੀ ਨੂੰ ਸਰੀਰ ਤੋਂ ਬਾਹਰ ਕਰਨਗੇ ਇਸ ਫ਼ਲ ਦੇ ਬੀਜ, ਜਾਣੋ ਫ਼ਾਇਦੇ ਤੇ ਇਸਤੇਮਾਲ ਦੀ ਸਹੀ ਤਰੀਕਾ
Saturday, Sep 13, 2025 - 02:52 PM (IST)

ਹੈਲਥ ਡੈਸਕ- ਅੱਜਕੱਲ੍ਹ ਦੇ ਸਮੇਂ 'ਚ, ਪੱਥਰੀ ਜਾਂ ਕਿਡਨੀ ਸਟੋਨ ਦੀ ਸਮੱਸਿਆ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ 'ਚ ਆਮ ਦੇਖੀ ਜਾਂਦੀ ਹੈ। ਇਹ ਸਮੱਸਿਆ ਆਮ ਤੌਰ 'ਤੇ ਪਿਸ਼ਾਬ 'ਚ ਖਣਿਜ ਅਤੇ ਲਵਣਾਂ ਦੇ ਬਹੁਤ ਜਿਆਦਾ ਮਾਤਰਾ 'ਚ ਹੋਣ ਜਾਂ ਪਾਣੀ ਦੀ ਕਮੀ ਕਾਰਨ ਹੁੰਦੀ ਹੈ। ਕੀ ਤੁਸੀਂ ਵੀ ਪਥਰੀ ਨਾਲ ਪ੍ਰੇਸ਼ਾਨ ਹੋ ਅਤੇ ਇਸ ਨੂੰ ਬਿਨਾਂ ਦਵਾਈਆਂ ਦੇ ਆਪਣੇ ਸਰੀਰ ਤੋਂ ਬਾਹਰ ਕਰਨਾ ਚਾਹੁੰਦੇ ਹੋ? ਤਾਂ ਪਪੀਤੇ ਦੇ ਬੀਜ ਤੁਹਾਡੇ ਲਈ ਲਾਭਕਾਰੀ ਸਾਬਿਤ ਹੋ ਸਕਦੇ ਹਨ।
ਪਪੀਤੇ ਦੇ ਬੀਜ:
ਪਪੀਤਾ ਇਕ ਅਜਿਹਾ ਫਲ ਹੈ ਜਿਸ ਨੂੰ ਅਸੀਂ ਜ਼ਿਆਦਾਤਰ ਖਾਂਦੇ ਹਾਂ, ਪਰ ਇਸ ਦੇ ਬੀਜ ਅਕਸਰ ਸੁੱਟ ਦਿੱਤੇ ਜਾਂਦੇ ਹਨ। ਪਰ ਇਹ ਬੀਜ ਬਹੁਤ ਕੀਮਤੀ ਅਤੇ ਸਿਹਤਮੰਦ ਹੁੰਦੇ ਹਨ। ਪਪੀਤੇ ਦੇ ਬੀਜ 'ਚ ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਜਿਹੇ ਖਣਿਜ ਪਾਏ ਜਾਂਦੇ ਹਨ ਅਤੇ ਇਹ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਕਿਡਨੀ ਸਟੋਨ ਨੂੰ ਸਰੀਰ ਤੋਂ ਬਾਹਰ ਕੱਢਣ 'ਚ ਮਦਦ ਕਰਦੇ ਹਨ।
ਪਪੀਤੇ ਦੇ ਬੀਜ ਖਾਣ ਦੇ ਫਾਇਦੇ:
ਕਿਡਨੀ ਸਟੋਨ ਨੂੰ ਕੱਢਣਾ:
ਪਪੀਤੇ ਦੇ ਬੀਜ ਕਿਡਨੀ ਸਟੋਨ ਨੂੰ ਤੋੜ ਕੇ ਛੋਟੇ-ਛੋਟੇ ਹਿੱਸਿਆਂ 'ਚ ਬਦਲਣ 'ਚ ਮਦਦ ਕਰਦੇ ਹਨ, ਜਿਸ ਨਾਲ ਇਹ ਸਟੋਨ ਅਸਾਨੀ ਨਾਲ ਪਿਸ਼ਾਬ ਦੇ ਰਾਹੀਂ ਸਰੀਰ ਤੋਂ ਨਿਕਲ ਜਾਂਦੇ ਹਨ।
ਇਹ ਵੀ ਪੜ੍ਹੋ : ਉਬਲਿਆ ਆਂਡਾ ਜਾਂ ਆਮਲੇਟ, ਜਾਣੋ ਕਿਹੜਾ ਹੈ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ
ਪਾਚਨ ਵਿਚ ਸੁਧਾਰ:
ਪਪੀਤੇ ਦੇ ਬੀਜ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਕਬਜ਼ ਅਤੇ ਅਪਚ ਦੀ ਸਮੱਸਿਆ ਨੂੰ ਘਟਾਉਂਦੇ ਹਨ ਅਤੇ ਸਰੀਰ ਦਾ ਮੈਟਾਬੋਲਿਜ਼ਮ ਸਹੀ ਰੱਖਦੇ ਹਨ।
ਮੋਟਾਪਾ ਘਟਾਉਣਾ:
ਇਹ ਬੀਜ ਮੈਟਾਬੋਲਿਜ਼ਮ ਨੂੰ ਸਹੀ ਰੱਖਦੇ ਹਨ ਅਤੇ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਵਧੀ ਹੋਈ ਚਰਬੀ ਨੂੰ ਘਟਾਇਆ ਜਾ ਸਕਦਾ ਹੈ।
ਇਨਫੈਕਸ਼ਨ ਤੋਂ ਬਚਾਅ:
ਪਪੀਤੇ ਦੇ ਬੀਜ ਦੇ ਐਂਟੀ-ਬੈਕਟੀਰੀਅਲ ਗੁਣ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
ਕਿਵੇਂ ਖਾਈਏ ਪਪੀਤੇ ਦੇ ਬੀਜ:
ਪਪੀਤੇ ਦੇ ਬੀਜ ਨੂੰ ਖਾਣ ਦੇ ਕਈ ਅਸਾਨ ਤਰੀਕੇ ਹਨ। ਤੁਸੀਂ ਸਿੱਧਾ ਇਸ ਨੂੰ ਚਬਾ ਕੇ ਖਾ ਸਕਦੇ ਹੋ, ਜਾਂ ਇਸ ਨੂੰ ਸੁਕਾ ਕੇ ਪਾਊਡਰ ਬਣਾ ਕੇ ਸਮੂਥੀ ਜਾਂ ਜੂਸ 'ਚ ਮਿਲਾ ਸਕਦੇ ਹੋ। ਇਸ ਨੂੰ ਸਲਾਦ ਜਾਂ ਦਹੀਂ 'ਚ ਵੀ ਪਾ ਸਕਦੇ ਹੋ, ਜਿਸ ਨਾਲ ਤੁਹਾਡੇ ਖਾਣੇ 'ਚ ਖ਼ਾਸ ਸੁਆਦ ਅਤੇ ਪੋਸ਼ਣ ਦੋਵੇਂ ਵਧ ਜਾਂਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8