ਗੁਣਾਂ ਦੀ ਖਾਣ ਹੈ ਆਂਵਲਾ ਪਾਊਡਰ ਤੇ Honey! ਰੋਜ਼ਾਨਾ ਸੇਵਨ ਨਾਲ ਮਿਲੇਗਾ ਕਈ ਰੋਗਾਂ ਤੋਂ ਛੁਟਕਾਰਾ
Wednesday, Sep 17, 2025 - 04:20 PM (IST)

ਹੈਲਥ ਡੈਸਕ- ਸਿਹਤ ਨੂੰ ਠੀਕ ਰੱਖਣ ਲਈ ਸ਼ਹਿਦ ਅਤੇ ਆਂਵਲਾ ਪਾਊਡਰ ਦਾ ਮਿਲਾਪ ਬਿਹਤਰੀਨ ਨੁਸਖਾ ਸਾਬਿਤ ਹੋ ਰਿਹਾ ਹੈ। ਜੇਕਰ ਅਸੀਂ ਇਸ ਨੂੰ ਸਹੀ ਢੰਗ ਨਾਲ ਖਾਈਏ, ਤਾਂ ਇਹ ਸਾਨੂੰ ਕਈ ਰੋਗਾਂ ਤੋਂ ਬਚਾਅ ਅਤੇ ਸਿਹਤ 'ਚ ਬਿਹਤਰੀ ਪ੍ਰਦਾਨ ਕਰ ਸਕਦਾ ਹੈ।
ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ
ਆਂਵਲਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਖਾਣਾ ਸਿਰਫ ਖੰਘ ਅਤੇ ਜ਼ੁਕਾਮ ਹੀ ਨਹੀਂ ਰੋਕਦਾ, ਸਗੋਂ ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਨੂੰ ਖਾਣ ਵਾਲੇ ਵਿਅਕਤੀ ਨੂੰ ਜਲਦੀ ਇਨਫੈਕਸ਼ਨ ਨਹੀਂ ਹੁੰਦਾ। ਖ਼ਾਸ ਕਰ ਕੇ ਇਸ ਬਦਲਦੇ ਮੌਸਮ 'ਚ ਸ਼ਹਿਦ ਅਤੇ ਆਂਵਲਾ ਪਾਊਡਰ ਮਿਕਸ ਕਰ ਕੇ ਜ਼ਰੂਰ ਖਾਓ।
ਇਹ ਵੀ ਪੜ੍ਹੋ : ਤਾਂਬੇ ਦੇ ਭਾਂਡੇ 'ਚ ਪਾਣੀ ਪੀਣਾ ਸਿਹਤ ਲਈ ਲਾਭਕਾਰੀ, ਪਰ ਇਨ੍ਹਾਂ ਲੋਕਾਂ ਲਈ ਪਰਹੇਜ਼ ਵੀ ਜ਼ਰੂਰੀ
ਵਾਲਾਂ ਅਤੇ ਚਮੜੀ ਲਈ ਫਾਇਦੇਮੰਦ
ਆਂਵਲਾ ਖਾਣ ਨਾਲ ਸਾਡੇ ਵਾਲੇ ਸਮੇਂ ਤੋਂ ਪਹਿਲਾਂ ਸਫੈਦ ਨਹੀਂ ਹੁੰਦੇ ਅਤੇ ਅੱਖਾਂ ਤੇਜ਼ ਹੁੰਦੀਆਂ ਹਨ, ਵਾਲ ਸੰਘਣੇ ਅਤੇ ਮਜ਼ਬੂਤ ਹੁੰਦੇ ਹਨ। ਇਸ ਦੇ ਨਾਲ ਹੀ ਸ਼ਹਿਦ ਸਾਡੀ ਚਮੜੀ ਹਾਈਡ੍ਰੇਟ ਰੱਖਣ 'ਚ ਫਾਇਦੇਮੰਦ ਹੈ ਅਤੇ ਸਕਿਨ ਹੈਲਥ ਨੂੰ ਸੁਧਾਰਨ 'ਚ ਮਦਦ ਕਰਦਾ ਹੈ।
ਭਾਰ ਨੂੰ ਮੈਨੇਜ ਕਰਨ 'ਚ ਮਦਦ ਕਰਦਾ ਹੈ
ਕਿਉਂਕਿ ਆਂਵਲਾ ਪਾਊਡਰ 'ਚ ਫਾਈਬਰ ਹੁੰਦਾ ਹੈ ਅਤੇ ਸ਼ਹਿਦ ਮੈਟਾਬੋਲਿਜ਼ਮ ਨੂੰ ਬਿਹਤਰ ਰੱਖਦਾ ਹੈ। ਅਜਿਹੇ 'ਚ ਇਨ੍ਹਾਂ ਦੋਵਾਂ ਨੂੰ ਮਿਕਸ ਕਰ ਕੇ ਖਾਣ ਨਾਲ ਭਾਰ ਕਾਬੂ 'ਚ ਰੱਖਣ ਲਈ ਮਦਦ ਮਿਲਦੀ ਹੈ।
ਬੋਡੀ ਡਿਟੌਕਸ ਲਈ ਸਹਾਇਕ
ਸ਼ਹਿਦ ਅਤੇ ਆਂਵਲਾ ਦੋਹਾਂ 'ਚ ਡਿਟੌਕਸ ਕਰਨ ਵਾਲੇ ਖਾਸ ਗੁਣ ਹਨ। ਇਹ ਸਾਡੇ ਸਰੀਰ ਤੋਂ ਗੰਦਗੀ ਸਾਫ਼ ਕਰਨ ਅਤੇ ਲਿਵਰ ਇਨਫੈਕਸ਼ਨ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ। ਇਹ ਪੇਟ ਨਾਲ ਜੁੜੀ ਹਰ ਸਮੱਸਿਆ ਨੂੰ ਦੂਰ ਰੱਖਣ 'ਚ ਫਾਇਦੇਮੰਦ ਸਾਬਿਤ ਹੋਵੇਗਾ।
Disclaimer: ਇਹ ਜਾਣਕਾਰੀ ਸਿਰਫ਼ ਆਮ ਜਨਰਲ ਜਾਣਕਾਰੀ ਲਈ ਹੈ। ਕਿਸੇ ਵੀ ਇਲਾਜ ਜਾਂ ਡਾਇਟ ਲਈ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8