ਤੁਲਸੀ ਦਾ ਇਕ ਪੱਤਾ ਤੇ ਕਈ ਬੀਮਾਰੀਆਂ ਛੂ-ਮੰਤਰ! ਜਾਣੋ ਇਸ ਦੇ ਚਮਤਕਾਰੀ ਫ਼ਾਇਦੇ
Friday, Sep 19, 2025 - 05:22 PM (IST)

ਹੈਲਥ ਡੈਸਕ- ਆਯੂਰਵੈਦ 'ਚ ਤੁਲਸੀ ਨੂੰ 'ਜੜੀ-ਬੂਟੀਆਂ ਦੀ ਰਾਣੀ' ਕਿਹਾ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ਵਿਚ ਤੁਲਸੀ ਨੂੰ ਨਾ ਸਿਰਫ ਧਾਰਮਿਕ ਤੇ ਆਧਿਆਤਮਿਕ ਮਹੱਤਵ ਦਿੱਤਾ ਜਾਂਦਾ ਹੈ, ਸਗੋਂ ਇਹ ਸਿਹਤ ਲਈ ਵੀ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ। ਵਿਗਿਆਨਕ ਅਧਿਐਨ ਵੀ ਦੱਸਦੇ ਹਨ ਕਿ ਸਵੇਰੇ ਖਾਲੀ ਪੇਟ 4-5 ਤੁਲਸੀ ਦੇ ਪੱਤੇ ਖਾਣ ਨਾਲ ਸਰੀਰ ਕਈ ਗੰਭੀਰ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ।
ਤੁਲਸੀ ਦੇ ਮੁੱਖ ਫਾਇਦੇ
ਇਮਿਊਨਿਟੀ ਹੁੰਦੀ ਹੈ ਮਜ਼ਬੂਤ
ਤੁਲਸੀ ਵਿਚ ਵਿਟਾਮਿਨ C, ਜ਼ਿੰਕ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿਚ ਮਿਲਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਨਤੀਜੇ ਵਜੋਂ ਸਰਦੀ-ਖੰਘ, ਫਲੂ ਤੇ ਵਾਇਰਲ ਇਨਫੈਕਸ਼ਨ ਤੋਂ ਸੁਰੱਖਿਆ ਮਿਲਦੀ ਹੈ।
ਪਾਚਨ-ਤੰਤਰ ਰਹਿੰਦਾ ਹੈ ਠੀਕ
ਖਾਲੀ ਪੇਟ ਤੁਲਸੀ ਦੇ ਪੱਤੇ ਚਬਾਉਣ ਨਾਲ ਪਾਚਨ ਐਂਜ਼ਾਈਮ ਐਕਟਿਵ ਹੋ ਜਾਂਦੇ ਹਨ। ਇਸ ਨਾਲ ਗੈਸ, ਕਬਜ਼ ਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ ਅਤੇ ਪੇਟ ਸਾਫ਼ ਰਹਿੰਦਾ ਹੈ।
ਸਰੀਰ ਨੂੰ ਹੁੰਦਾ ਹੈ ਡਿਟਾਕਸ
ਤੁਲਸੀ ਇਕ ਕੁਦਰਤੀ ਡਿਟਾਕਸਿਫਾਇਰ ਹੈ। ਇਹ ਖੂਨ ਨੂੰ ਸ਼ੁੱਧ ਕਰਦੀ ਹੈ ਅਤੇ ਚਿਹਰੇ 'ਤੇ ਕੁਦਰਤੀ ਨਿਖਾਰ ਲਿਆਉਂਦੀ ਹੈ। ਮੁਹਾਸੇ ਅਤੇ ਐਲਰਜੀ ਦੀ ਸਮੱਸਿਆ ਵੀ ਘੱਟ ਹੁੰਦੀ ਹੈ।
ਤਣਾਅ ਅਤੇ ਚਿੰਤਾ ਦੂਰ ਕਰਦੀ ਹੈ
ਤੁਲਸੀ ਦੇ ਪੱਤਿਆਂ 'ਚ ਐਡਾਪਟੋਜੈਨਿਕ ਗੁਣ ਹੁੰਦੇ ਹਨ, ਜੋ ਦਿਮਾਗ ਨੂੰ ਸ਼ਾਂਤ ਕਰਦੇ ਹਨ ਅਤੇ ਮੂਡ ਬਿਹਤਰ ਬਣਾਉਂਦੇ ਹਨ। ਨੀਂਦ ਸੁਧਾਰਦੇ ਹਨ ਤੇ ਹਾਰਮੋਨ ਸੰਤੁਲਿਤ ਕਰਦੇ ਹਨ।
ਡਾਇਬਟੀਜ਼ ਮਰੀਜ਼ਾਂ ਲਈ ਫਾਇਦੇਮੰਦ
ਸ਼ੂਗਰ ਦੇ ਮਰੀਜ਼ਾਂ ਲਈ ਤੁਲਸੀ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਸਵੇਰੇ ਖ਼ਾਲੀ ਪੇਟ ਤੁਲਸੀ ਦੇ ਪੱਤੇ ਚਬਾਉਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਇਹ ਸਰੀਰ 'ਚ ਇੰਸੂਲਿਨ ਦੀ ਕਾਰਗੁਜ਼ਾਰੀ ਵਧਾਉਂਦੀ ਹੈ ਅਤੇ ਸ਼ੂਗਰ ਕੰਟਰੋਲ ਰੱਖਦੀ ਹੈ।
ਮੂੰਹ ਦੀਆਂ ਸਮੱਸਿਆਵਾਂ ਲਈ ਲਾਭਕਾਰੀ
ਇਹ ਮੂੰਹ ਦੇ ਬੈਕਟੀਰੀਆ ਨੂੰ ਖਤਮ ਕਰਦੀ ਹੈ, ਬੱਦਬੂ ਦੂਰ ਕਰਦੀ ਹੈ ਅਤੇ ਛਾਲਿਆਂ ਤੋਂ ਰਾਹਤ ਦਿੰਦੀ ਹੈ। ਇਸੇ ਕਰਕੇ ਆਯੁਰਵੇਦਿਕ ਟੂਥਪੇਸਟ ਅਤੇ ਮਾਊਥਵਾਸ਼ ਵਿਚ ਤੁਲਸੀ ਵਰਤੀ ਜਾਂਦੀ ਹੈ।
ਨਤੀਜਾ
ਤੁਲਸੀ ਦਾ ਛੋਟਾ ਜਿਹਾ ਪੱਤਾ ਸਰੀਰ ਲਈ ਵੱਡੀਆਂ ਬੀਮਾਰੀਆਂ ਦਾ ਇਲਾਜ ਹੋ ਸਕਦਾ ਹੈ। ਸਵੇਰੇ ਖਾਲੀ ਪੇਟ ਇਸ ਦਾ ਨਿਯਮਿਤ ਸੇਵਨ ਕਰਨ ਨਾਲ ਇਮਿਊਨਿਟੀ ਵਧਦੀ ਹੈ, ਪਾਚਨ ਸੁਧਰਦਾ ਹੈ, ਚਿਹਰਾ ਖਿੜਦਾ ਹੈ ਅਤੇ ਮਾਨਸਿਕ ਸਿਹਤ ਵੀ ਬਿਹਤਰ ਹੁੰਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8