ਪਾਰਲਰ ਜਾਣ ਦੀ ਨਹੀਂ ਲੋੜ, ਘਰ ''ਚ ਹੀ ਪਾਓ ਚਿਹਰੇ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ
Friday, Sep 19, 2025 - 02:58 PM (IST)

ਵੈੱਬ ਡੈਸਕ- ਚਿਹਰੇ 'ਤੇ ਉੱਗਣ ਵਾਲੇ ਅਣਚਾਹੇ ਵਾਲ ਅਕਸਰ ਔਰਤਾਂ ਲਈ ਚਿੰਤਾ ਦਾ ਕਾਰਨ ਬਣ ਜਾਂਦੇ ਹਨ। ਇਹ ਨਾ ਸਿਰਫ਼ ਲੁੱਕ ਖਰਾਬ ਕਰਦੇ ਹਨ, ਸਗੋਂ ਸਕਿਨ ਨੂੰ ਡਲ ਅਤੇ ਕਾਲਾ ਵੀ ਦਿਖਾਉਂਦੇ ਹਨ। ਥ੍ਰੇਡਿੰਗ, ਵੈਕਸਿੰਗ ਜਾਂ ਲੇਜ਼ਰ ਟ੍ਰੀਟਮੈਂਟ ਵਰਗੇ ਤਰੀਕੇ ਮਹਿੰਗੇ ਜਾਂ ਦਰਦਨਾਕ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਕੋਈ ਨੈਚੁਰਲ ਅਤੇ ਆਸਾਨ ਤਰੀਕੇ ਲੱਭ ਰਹੇ ਹੋ ਤਾਂ ਇਹ ਘਰੇਲੂ ਨੁਸਖਾ ਤੁਹਾਡੇ ਕੰਮ ਆ ਸਕਦਾ ਹੈ।
ਚਿਹਰੇ 'ਤੇ ਵਾਲ ਕਿਉਂ ਆਉਂਦੇ ਹਨ?
- ਹਲਕੇ ਵਾਲ ਆਉਣਾ ਆਮ ਗੱਲ ਹੈ, ਪਰ ਜਦੋਂ ਇਹ ਵੱਧ ਅਤੇ ਮੋਟੇ ਹੋਣ ਲੱਗਣ, ਤਾਂ ਇਹ ਸਮੱਸਿਆ ਬਣ ਜਾਂਦੀ ਹੈ।
- ਇਸ ਦਾ ਮੁੱਖ ਕਾਰਨ ਹੁੰਦਾ ਹੈ ਹਾਰਮੋਨਲ ਅਸੰਤੁਲਨ, ਖ਼ਾਸਕਰ ਐਂਡਰੋਜਨ ਹਾਰਮੋਨ (ਪੁਰਸ਼ ਹਾਰਮੋਨ)।
- ਇਹ ਸਮੱਸਿਆ ਜ਼ਿਆਦਾਤਰ PCOS (ਪਾਲੀਸਿਸਟਿਕ ਓਵਰੀ ਸਿੰਡਰੋਮ) ਨਾਲ ਜੁੜੀ ਹੁੰਦੀ ਹੈ।
ਘਰੇਲੂ ਨੁਸਖ਼ਾ- ਕਾਲੀ ਮਿਰਚ ਵਾਲਾ ਪਾਣੀ
ਇਕ ਫੇਸ ਯੋਗਾ ਮਾਹਿਰ ਮਾਨਸੀ ਗੁਲਾਟੀ ਨੇ ਆਪਣੇ ਇੰਸਟਾਗ੍ਰਾਮ ਵੀਡੀਓ 'ਚ ਸੁਝਾਅ ਦਿੱਤਾ ਹੈ, ਜਿਸ ਨਾਲ ਅਣਚਾਹੇ ਵਾਲਾਂ ਨੂੰ ਘਟਾਉਣ ਲਈ ਸਿਰਫ਼ ਇਕ ਸਧਾਰਣ ਡਰਿੰਕ ਵਰਤਿਆ ਜਾ ਸਕਦਾ ਹੈ।
ਕਿਵੇਂ ਬਣਾਈਏ ਇਹ ਡਰਿੰਕ?
- ਇਕ ਗਲਾਸ ਹਲਕਾ ਕੋਸਾ ਪਾਣੀ ਲਓ।
- ਇਸ 'ਚ ਇਕ ਚੁਟਕੀ ਕਾਲੀ ਮਿਰਚ ਪਾਊਡਰ ਮਿਲਾਓ।
- ਜਦੋਂ ਪਾਣੀ ਦਾ ਰੰਗ ਥੋੜ੍ਹਾ ਬਦਲ ਜਾਏ, ਤਾਂ ਇਸ ਨੂੰ ਸਵੇਰੇ ਖਾਲੀ ਪੇਟ ਪੀਓ। ਇਸ ਨੁਸਖ਼ਾ ਨਾ ਸਿਰਫ਼ ਵਾਲਾਂ ਦੀ ਗ੍ਰੋਥ ਨੂੰ ਘੱਟ ਕਰਦਾ ਹੈ ਸਗੋਂ ਤੁਹਾਡੀ ਸਿਹਤ ਲਈ ਨੂੰ ਹੋਰ ਵੀ ਫ਼ਾਇਦੇ ਦਿੰਦਾ ਹੈ।
ਕਾਲੀ ਮਿਰਚ ਵਾਲੇ ਪਾਣੀ ਦੇ ਹੋਰ ਫਾਇਦੇ
- ਪਾਚਣ ਸ਼ਕਤੀ ਸੁਧਾਰਦਾ ਹੈ
- ਮੈਟਾਬੋਲਿਜ਼ਮ ਤੇਜ਼ ਕਰਦਾ ਹੈ
- ਸਰੀਰ ਨੂੰ ਡਿਟਾਕਸ ਕਰਦਾ ਹੈ
- ਇਮਿਊਨਿਟੀ ਮਜ਼ਬੂਤ ਬਣਾਉਂਦਾ ਹੈ
- ਭਾਰ ਘਟਾਉਣ 'ਚ ਮਦਦਗਾਰ
- ਸਰਦੀ-ਖੰਘ ਵਰਗੀਆਂ ਸਮੱਸਿਆਵਾਂ ਤੋਂ ਰਾਹਤ
ਹੋਰ ਦੋ ਫਾਇਦੇਮੰਦ ਡਰਿੰਕਸ
ਹਲਦੀ ਵਾਲਾ ਪਾਣੀ – ਸਵੇਰੇ ਖਾਲੀ ਪੇਟ ਹਲਦੀ ਵਾਲਾ ਕੋਸਾ ਪਾਣੀ ਪੀਣ ਨਾਲ ਚਿਹਰੇ ਦਾ ਪਿਗਮੈਂਟੇਸ਼ਨ ਘਟਦਾ ਹੈ ਅਤੇ ਸਕਿਨ ਗਲੋ ਕਰਦੀ ਹੈ।
ਹਿਮਾਲਿਆ ਲੂਣ ਵਾਲਾ ਪਾਣੀ – ਮੁੰਹਾਸਿਆਂ ਤੋਂ ਪੀੜਤ ਲੋਕਾਂ ਲਈ ਇਹ ਫਾਇਦੇਮੰਦ ਹੈ। ਇਹ ਸਕਿਨ ਨੂੰ ਕਲੀਨ ਕਰਦਾ ਹੈ ਅਤੇ ਪਿੰਪਲਜ਼ ਨੂੰ ਘਟਾਉਂਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8