ਨਾਰੀਅਲ ਦਾ ਪਾਣੀ ਹੀ ਨਹੀਂ, ਮਲਾਈ ਵੀ ਹੈ ਸਿਹਤ ਲਈ ਸੁਪਰਫੂਡ, ਜਾਣੋ ਇਸ ਦੇ ਸ਼ਾਨਦਾਰ ਫ਼ਾਇਦੇ

Sunday, Sep 14, 2025 - 01:21 PM (IST)

ਨਾਰੀਅਲ ਦਾ ਪਾਣੀ ਹੀ ਨਹੀਂ, ਮਲਾਈ ਵੀ ਹੈ ਸਿਹਤ ਲਈ ਸੁਪਰਫੂਡ, ਜਾਣੋ ਇਸ ਦੇ ਸ਼ਾਨਦਾਰ ਫ਼ਾਇਦੇ

ਹੈਲਥ ਡੈਸਕ- ਅਸੀਂ ਸਾਰੇ ਜਾਣਦੇ ਹਾਂ ਕਿ ਨਾਰੀਅਲ ਦਾ ਪਾਣੀ ਸਿਹਤ ਲਈ ਕਿੰਨਾ ਲਾਭਕਾਰੀ ਹੁੰਦਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਨਾਰੀਅਲ ਦੀ ਮਲਾਈ (Coconut Malai) ਵੀ ਕਿਸੇ ਸੁਪਰਫੂਡ ਤੋਂ ਘੱਟ ਨਹੀਂ? ਇਸ 'ਚ ਫਾਇਬਰ, ਹੈਲਦੀ ਫੈਟਸ, ਵਿਟਾਮਿਨ ਅਤੇ ਮਿਨਰਲਸ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦੇ ਹਨ।

ਇਹ ਵੀ ਪੜ੍ਹੋ : ਇਨ੍ਹਾਂ ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਹੈ Heart Attack ਦਾ ਸਭ ਤੋਂ ਜ਼ਿਆਦਾ ਖਤਰਾ, ਹੋ ਜਾਣ ਸਾਵਧਾਨ

ਪਾਚਨ ਤੰਤਰ ਲਈ ਫਾਇਦੇਮੰਦ

ਨਾਰੀਅਲ ਦੀ ਮਲਾਈ ਪੇਟ ਲਈ ਇਕ ਕੁਦਰਤੀ ਟਾਨਿਕ ਵਾਂਗ ਕੰਮ ਕਰਦੀ ਹੈ। ਇਸ 'ਚ ਮੌਜੂਦ ਫਾਇਬਰ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਣ 'ਚ ਮਦਦ ਕਰਦਾ ਹੈ ਅਤੇ ਕਬਜ਼, ਐਸੀਡਿਟੀ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਨਿਯਮਿਤ ਸੇਵਨ ਨਾਲ ਗਟ ਹੈਲਥ ਸੁਧਰਦੀ ਹੈ ਜਿਸ ਨਾਲ ਊਰਜਾ ਅਤੇ ਇਮਿਊਨਿਟੀ ਦੋਵੇਂ ਵਧਦੇ ਹਨ।

ਦਿਲ ਦੀ ਸਿਹਤ ਲਈ ਲਾਭਕਾਰੀ

ਨਾਰੀਅਲ ਦੀ ਮਲਾਈ 'ਚ ਮੌਜੂਦ ਹੈਲਦੀ ਫੈਟਸ ਸਰੀਰ 'ਚ ਚੰਗੇ ਕੋਲੇਸਟਰੋਲ (HDL) ਨੂੰ ਵਧਾਉਂਦੇ ਹਨ ਅਤੇ ਮਾੜੇ ਕੋਲੇਸਟਰੋਲ (LDL) ਨੂੰ ਘਟਾਉਂਦੇ ਹਨ। ਇਹ ਬਲਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਬਲੱਡ ਸਰਕੂਲੇਸ਼ਨ ਸੁਧਾਰਨ 'ਚ ਮਦਦ ਕਰਦੀ ਹੈ, ਜਿਸ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਘਟਦਾ ਹੈ।

ਸ਼ੂਗਰ ਕੰਟਰੋਲ ਕਰਨ 'ਚ ਮਦਦਗਾਰ

ਡਾਇਬਟੀਜ਼ ਮਰੀਜ਼ਾਂ ਲਈ ਵੀ ਨਾਰੀਅਲ ਦੀ ਮਲਾਈ ਬਹੁਤ ਲਾਭਦਾਇਕ ਹੈ। ਇਹ ਭੋਜਨ ਨੂੰ ਹੌਲੀ-ਹੌਲੀ ਪਚਾਉਂਦੀ ਹੈ ਜਿਸ ਨਾਲ ਗਲੂਕੋਜ਼ ਹੌਲੀ ਰਫ਼ਤਾਰ ਨਾਲ ਸਰੀਰ 'ਚ ਸ਼ਾਮਲ ਹੁੰਦਾ ਹੈ ਅਤੇ ਬਲਡ ਸ਼ੂਗਰ ਸਥਿਰ ਰਹਿੰਦੀ ਹੈ।

ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ

ਭਾਰ ਘਟਾਉਣ 'ਚ ਸਹਾਇਕ

ਨਾਰੀਅਲ ਦੀ ਮਲਾਈ 'ਚ ਮੌਜੂਦ ਫੈਟਸ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦੇ। ਇਸ ਨਾਲ ਅਨਹੈਲਦੀ ਸਨੈਕਿੰਗ ਤੋਂ ਬਚਾਅ ਹੁੰਦਾ ਹੈ ਅਤੇ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਜੋ ਭਾਰ ਘਟਾਉਣ 'ਚ ਸਹਾਇਤਾ ਕਰਦਾ ਹੈ।

ਇਮਿਊਨਿਟੀ ਮਜ਼ਬੂਤ ਕਰਦੀ ਹੈ

ਨਾਰੀਅਲ ਦੀ ਮਲਾਈ 'ਚ ਐਂਟੀਆਕਸੀਡੈਂਟਸ ਅਤੇ ਹੈਲਦੀ ਫੈਟੀ ਐਸਿਡਸ ਹੁੰਦੇ ਹਨ ਜੋ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦੇ ਹਨ। ਇਹ ਫ੍ਰੀ ਰੈਡਿਕਲਸ ਨੂੰ ਖਤਮ ਕਰਦੇ ਹਨ ਅਤੇ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ।

ਸਹੀ ਮਾਤਰਾ ਜ਼ਰੂਰੀ

ਡਾਕਟਰਾਂ ਦੇ ਅਨੁਸਾਰ, ਨਾਰੀਅਲ ਦੀ ਮਲਾਈ ਦਾ ਸੇਵਨ ਸੰਤੁਲਿਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ। ਜ਼ਿਆਦਾ ਖਾਣ ਨਾਲ ਭਾਰ ਵਧ ਸਕਦਾ ਹੈ। ਜਿਨ੍ਹਾਂ ਨੂੰ ਦਿਲ ਜਾਂ ਕੋਲੇਸਟਰੋਲ ਦੀ ਸਮੱਸਿਆ ਹੈ, ਉਹ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨ।

Disclaimer: ਇਹ ਜਾਣਕਾਰੀ ਸਿਰਫ਼ ਆਮ ਜਨਰਲ ਜਾਣਕਾਰੀ ਲਈ ਹੈ। ਕਿਸੇ ਵੀ ਇਲਾਜ ਜਾਂ ਡਾਇਟ ਲਈ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News