ਉਬਲਿਆ ਆਂਡਾ ਜਾਂ ਆਮਲੇਟ, ਜਾਣੋ ਕਿਹੜਾ ਹੈ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ
Saturday, Sep 13, 2025 - 01:14 PM (IST)

ਹੈਲਥ ਡੈਸਕ- ਆਂਡੇ ਨੂੰ ਅਕਸਰ "ਪ੍ਰੋਟੀਨ ਦਾ ਖਜ਼ਾਨਾ" ਕਿਹਾ ਜਾਂਦਾ ਹੈ। ਇਹ ਮਾਸਪੇਸ਼ੀਆਂ ਦੇ ਵਿਕਾਸ ਤੋਂ ਲੈ ਕੇ ਦਿਮਾਗ ਦੀ ਸਿਹਤ ਤੱਕ ਬੇਹੱਦ ਫਾਇਦੇਮੰਦ ਮੰਨੇ ਜਾਂਦੇ ਹਨ। ਬਚਪਨ ਤੋਂ ਹੀ ਸਲਾਹ ਮਿਲਦੀ ਆਈ ਹੈ – "ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਅੰਡੇ।" ਪਰ ਸਵਾਲ ਇਹ ਹੈ ਕਿ ਉਬਲੇ ਅੰਡੇ ਅਤੇ ਆਮਲੇਟ 'ਚੋਂ ਕਿਹੜਾ ਜ਼ਿਆਦਾ ਸਿਹਤਮੰਦ ਹੈ?
ਆਂਡੇ ਦੇ ਮੁੱਖ ਫਾਇਦੇ
ਪ੍ਰੋਟੀਨ ਨਾਲ ਭਰਪੂਰ – ਮਾਸਪੇਸ਼ੀਆਂ ਦੀ ਰੀਪੇਅਰ ਤੇ ਗ੍ਰੋਥ ਲਈ ਵਧੀਆ।
ਵਿਟਾਮਿਨ D, B12 ਤੇ ਰਾਇਬੋਫਲੇਵਿਨ ਦਾ ਵਧੀਆ ਸਰੋਤ।
ਕੋਲੀਨ ਨਾਲ ਭਰਪੂਰ – ਦਿਮਾਗੀ ਵਿਕਾਸ ਲਈ ਜ਼ਰੂਰੀ।
ਐਂਟੀਆਕਸੀਡੈਂਟ – ਅੱਖਾਂ ਦੀ ਸਿਹਤ ਲਈ ਲਾਭਕਾਰੀ।
ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ
ਉਬਲਿਆ ਅੰਡਾ
ਉਬਲੇ ਆਂਡੇ 'ਚ ਤਕਰੀਬਨ 78 ਕੈਲੋਰੀ ਹੁੰਦੀ ਹੈ। ਇਹ ਵਿਟਾਮਿਨ B12, D, ਰਾਇਬੋਫਲੇਵਿਨ ਅਤੇ ਕੋਲੀਨ ਦਾ ਵਧੀਆ ਸਰੋਤ ਹੁੰਦੇ ਹਨ। ਉਬਲਣ ਦੇ ਬਾਅਦ ਵੀ ਇਸ ਦੇ ਸਾਰੇ ਪੋਸ਼ਕ ਤੱਤ ਸੁਰੱਖਿਅਤ ਰਹਿੰਦੇ ਹਨ। ਬਿਨਾ ਵਾਧੂ ਤੇਲ ਜਾਂ ਮਸਾਲਿਆਂ ਦੇ ਬਣਨ ਕਰਕੇ ਇਹ ਸਭ ਤੋਂ ਹੈਲਥੀ ਆਪਸ਼ਨ ਸਾਬਿਤ ਹੁੰਦਾ ਹੈ।
ਆਮਲੇਟ
ਆਮਲੇਟ ਸਭ ਤੋਂ ਲੋਕਪ੍ਰਿਯ ਡਿਸ਼ਾਂ 'ਚੋਂ ਇਕ ਹੈ। ਇਸ 'ਚ ਅਕਸਰ ਸਬਜ਼ੀਆਂ, ਪਨੀਰ ਜਾਂ ਕਦੇ-ਕਦੇ ਮਾਸ ਵੀ ਸ਼ਾਮਲ ਕੀਤਾ ਜਾਂਦਾ ਹੈ। ਇਸ ਨਾਲ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਵਧਦੇ ਹਨ। ਹਾਲਾਂਕਿ, ਜ਼ਿਆਦਾ ਤੇਲ ਜਾਂ ਬਟਰ 'ਚ ਬਣੇ ਆਮਲੇਟ 'ਚ ਕੈਲੋਰੀ ਅਤੇ ਅਣਹੇਲਥੀ ਫੈਟ ਵੱਧ ਹੋ ਸਕਦੇ ਹਨ।
ਕਿਹੜਾ ਹੈ ਵਧੀਆ?
ਮਾਹਿਰਾਂ ਅਨੁਸਾਰ, ਉਬਲਿਆ ਆਂਡਾ ਸਭ ਤੋਂ ਵਧੀਆ ਹੈ ਕਿਉਂਕਿ ਇਹ ਬਿਨਾਂ ਵਾਧੂ ਚਰਬੀ ਦੇ ਸਾਰੇ ਪੋਸ਼ਕ ਤੱਤ ਮੁਹੱਈਆ ਕਰਦਾ ਹੈ। ਪਰ ਜੇ ਆਮਲੇਟ ਘੱਟ ਤੇਲ 'ਚ ਅਤੇ ਸਬਜ਼ੀਆਂ ਨਾਲ ਬਣਾਇਆ ਜਾਵੇ, ਤਾਂ ਇਹ ਵੀ ਸਿਹਤ ਲਈ ਲਾਭਦਾਇਕ ਰਹਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8