ਜਲਦ ਹੀ ਲਾਂਚ ਹੋਵੇਗਾ ਦੁਨੀਆ ਦਾ ਪਹਿਲਾ 8GB ਰੈਮ ਵਾਲਾ ਸਮਾਰਟਫੋਨ

02/15/2017 1:06:30 PM

ਜਲੰਧਰ :ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਰਨੀ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ MWC 2017 ''ਚ Apollo 2 ਸਮਾਰਟਫੋਨ ਨੂੰ ਪੇਸ਼ ਕਰੇਗੀ। ਇਹ ਸਮਾਰਟਫੋਨ ਕੰਪਨੀ ਦੁਆਰਾ ਪਿਛਲੇ ਸਾਲ ਭਾਰਤ ''ਚ ਲਾਂਚ ਕੀਤੇ ਗਏ Apollo 6GB ਰੈਮ ਦਾ ਅਪਗ੍ਰੇਡਡ ਵੇਰਿਅੰਟ ਹੋਵੇਗਾ। ਇਹ ਸਮਾਰਟਫੋਨ ਦੁਨੀਆ ਦਾ ਪਹਿਲਾ 8 ਜੀ. ਬੀ ਰੈਮ ਨਾਲ ਆਉਣ ਵਾਲਾ ਫੋਨ ਹੋ ਸਕਦਾ ਹੈ।

ਖਾਸ ਗੱਲ ਹੈ ਕਿ, ਕੰਪਨੀ ਨੇ ਇਕ ਹੋਰ ਕਦਮ ਅਗੇ ਵਧਦੇ ਹੋਏ ਅਪੋਲੋ 2 ਸਮਾਰਟਫੋਨ ''ਚ 8 ਜੀ. ਬੀ ਦਾ ਦਮਦਾਰ ਰੈਮ ਦਿੱਤੀ ਹੈ। ਇਹ ਫੋਨ 8 ਜੀ. ਬੀ ਰੈਮ ਦੇ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਫੋਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅਸੂਸ ਜ਼ੈਨਫੋਨ ਏਆਰ ''ਚ 8 ਜੀ. ਬੀ ਰੈਮ ਹੋਵੇਗੀ, ਜਿਸ ਨੂੰ 2017 ਦੀ ਦੂਜੀ ਤੀਮਾਹੀ ''ਚ ਬਾਜ਼ਾਰ ''ਚ ਪੇਸ਼ ਕੀਤਾ ਜਾਵੇਗਾ।

ਟਵਿੱਟਰ ''ਤੇ ਇਕ ਪੋਸਟ ''ਚ ਵਰਨੀ ਨੇ ਦਾਅਵਾ ਕੀਤਾ ਕਿ ਅਪੋਲੋ 2 ਹੈਲੀਓ ਐਕਸ30 ਪ੍ਰੋਸੈਸਰ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ।  ਇਸ ਤੋਂ ਇਲਾਵਾ ਕੰਪਨੀ ਨੇ ਐਲਾਨ ਕੀਤਾ ਕਿ ਇਸ ਡਿਵਾਈਸ ਦੇ ਇਕ ਵੇਰੀਅੰਟ ''ਚ 6 ਜੀ. ਬੀ ਰੈਮ ਅਤੇ 64 ਜ਼ੀ. ਬੀ ਸਟੋਰਜ ਦੀ ਇੰਟਰਨਲ ਮੈਮਰੀ ਹੋਵੇਗੀ ਜਦ ਕਿ ਦੂੱਜੇ ਵੇਰੀਅੰਟ ''ਚ 8GB ਰੈਮ ਦੇ ਨਾਲ 128GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਡਿਵਾਇਸ ''ਚ ਕਵਾਡ ਐੱਚ. ਡੀ ਡਿਸਪਲੇ ਹੋਣ ਦੀਆਂ ਵੀ ਖਬਰਾਂ ਹਨ।


Related News