ਦੁਨੀਆ ਦੀ ਪਹਿਲੀ ਕੈਂਸਰ ਵੈਕਸੀਨ ਦਾ ਟ੍ਰਾਇਲ ਜਲਦ, ਬ੍ਰਿਟੇਨ ਦੇ 30 ਤੋਂ ਵੱਧ ਹਸਪਤਾਲਾਂ ਦੇ ਮਰੀਜ਼ਾਂ 'ਤੇ ਹੋਵੇਗਾ ਪ੍ਰੀ

06/03/2024 10:54:35 AM

ਇੰਟਰਨੈਸ਼ਨਲ ਡੈਸਕ (ਇੰਟ.) : ਦੁਨੀਆ ਦੀ ਪਹਿਲੀ ਕੈਂਸਰ ਵੈਕਸੀਨ ਦਾ ਜਲਦੀ ਹੀ ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ ਵਿਚ ਹਜ਼ਾਰਾਂ ਲੋਕਾਂ ’ਤੇ ਟ੍ਰਾਇਲ ਕੀਤਾ ਜਾਵੇਗਾ। ਜੇਕਰ ਇਸ ਵੈਕਸੀਨ ਦਾ ਟ੍ਰਾਇਲ ਸਫਲ ਹੁੰਦਾ ਹੈ ਤਾਂ ਕੈਂਸਰ ਦੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ। ਮੀਡੀਆ ਰਿਪੋਰਟਾਂ ਅਨੁਸਾਰ ਵੈਕਸੀਨ ਦੀ ਖੁਰਾਕ ਪਹਿਲਾਂ 30 ਤੋਂ ਵੱਧ ਹਸਪਤਾਲਾਂ ’ਚ ਮਰੀਜ਼ਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਵੈਕਸੀਨ ਦਾ ਦੂਜੇ ਦੇਸ਼ਾਂ ’ਚ ਵੀ ਟੈਸਟ ਕੀਤਾ ਜਾਵੇਗਾ। ਚਮੜੀ ਦੇ ਕੈਂਸਰ ਦੇ ਟੀਕੇ ਦਾ ਵੀ ਇੰਗਲੈਂਡ ’ਚ ਹੀ ਟੈਸਟ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਵੈਕਸੀਨ ਦੇ ਟ੍ਰਾਇਲ 2027 ਤੱਕ ਪੂਰੇ ਹੋ ਜਾਣਗੇ। ਪਹਿਲਾਂ ਇਸ ਦੇ ਟੈਸਟ ਸਿਰਫ਼ ਇੰਗਲੈਂਡ ਦੇ 30 ਤੋਂ ਵੱਧ ਕੇਂਦਰਾਂ ’ਤੇ ਕਰਵਾਏ ਜਾਣਗੇ। ਫਿਰ ਜਰਮਨੀ, ਬੈਲਜੀਅਮ, ਸਪੇਨ ਅਤੇ ਸਵੀਡਨ ’ਚ 200 ਤੋਂ ਵੱਧ ਮਰੀਜ਼ਾਂ ਨੂੰ ਪ੍ਰੀਖਣ ਲਈ ਭਰਤੀ ਕੀਤਾ ਜਾਵੇਗਾ। ਇਨ੍ਹਾਂ ਨੂੰ ਵੈਕਸੀਨ ਦੀਆਂ 15 ਖ਼ੁਰਾਕਾਂ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ - ਕੈਨੇਡਾ ’ਚ ਰਹਿ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਹੁਣ ਨਹੀਂ ਪਵੇਗੀ ਪੁਲਸ ਵੈਰੀਫਿਕੇਸ਼ਨ ਦੀ ਲੋੜ

ਬੀਮਾਰੀ ਤੋਂ ਬਾਅਦ ਹੀ ਦਿੱਤੀ ਜਾਵੇਗੀ ਵੈਕਸੀਨ
ਕੋਰੋਨਾ ਰੋਕੂ ਵੈਕਸੀਨ ਵਾਂਗ ਹੀ ਐੱਮ.ਆਰ.ਐੱਨ.ਏ. ਤਕਨੀਕ ਦੀ ਵਰਤੋਂ ਕਰਦੇ ਹੋਏ ਇਹ ਵੈਕਸੀਨ ਬਾਇਓਫਾਰਮਾਸਿਊਟੀਕਲ ਕੰਪਨੀ ਬਾਇਓਐਨਟੈਕ ਅਤੇ ਜੈਨੇਟਿਕ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ਗਈ ਹੈ। ਇਹ ਵੈਕਸੀਨ ਮਰੀਜ਼ ਦੇ ਇਮਿਊਨ ਸਿਸਟਮ ਨੂੰ ਕੈਂਸਰ ਸੈੱਲਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਨਸ਼ਟ ਕਰਨ ਅਤੇ ਉਨ੍ਹਾਂ ਨੂੰ ਦੁਬਾਰਾ ਫੈਲਣ ਤੋਂ ਰੋਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਵੈਕਸੀਨ ਫੇਫੜੇ, ਬਲੈਡਰ ਅਤੇ ਪੈਨਕ੍ਰੀਅਸ ਸਮੇਤ ਕਈ ਤਰ੍ਹਾਂ ਦੇ ਕੈਂਸਰ ਖ਼ਿਲਾਫ਼ ਅਸਰਦਾਰ ਹੋ ਸਕਦੀ ਹੈ। ਵੈਕਸੀਨ ਬੀਮਾਰੀ ਤੋਂ ਪਹਿਲਾਂ ਨਹੀਂ ਸਗੋਂ ਬੀਮਾਰੀ ਤੋਂ ਬਾਅਦ ਹੀ ਦਿੱਤੀ ਜਾਵੇਗੀ। ਮਰੀਜ਼ ਦੇ ਕੈਂਸਰ ਸੈੱਲਾਂ ’ਚ ਮੌਜੂਦ ਖਾਸ ਪਰਿਵਰਤਨ ਦਾ ਅਧਿਐਨ ਕਰਨ ਤੋਂ ਬਾਅਦ ਵੈਕਸੀਨ ਇਮਿਊਨ ਸਿਸਟਮ ਨੂੰ ਕੈਂਸਰ ਸੈੱਲਾਂ ਨੂੰ ਪਛਾਣਨ ਅਤੇ ਨਸ਼ਟ ਕਰਨ ਦੇ ਯੋਗ ਬਣਾਉਂਦੀ ਹੈ।

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਹਰੇਕ ਮਰੀਜ਼ ਲਈ ਵੱਖ-ਵੱਖ ਵੈਕਸੀਨ
ਮਰੀਜ਼ ਦੇ ਕੈਂਸਰ ਸੈੱਲਾਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਇਹ ਵੈਕਸੀਨ ਵਿਕਸਿਤ ਕੀਤੀ ਜਾਵੇਗੀ। ਇਹ ਹਰੇਕ ਮਰੀਜ਼ ਲਈ ਵੱਖਰੇ ਢੰਗ ਨਾਲ ਬਣਾਈ ਜਾਵੇਗੀ। ਕੈਂਸਰ ਸੈੱਲਾਂ ’ਚ ਹੋਣ ਵਾਲੇ ਪਰਿਵਰਤਨ ਦੇ ਹਿਸਾਬ ਨਾਲ ਵੈਕਸੀਨ ’ਚ ਬਦਲਾਅ ਕੀਤੇ ਜਾਣਗੇ। ਇਸ ਨੂੰ ਖੂਨ ਅਤੇ ਕੈਂਸਰ ਸੈੱਲਾਂ ਦੇ ਨਮੂਨੇ ਲੈਣ ਤੋਂ ਬਾਅਦ ਤਿਆਰ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲੀ ਵੈਕਸੀਨ 55 ਸਾਲਾ ਇਲੀਅਟ ਫੈਬਵੇ ਨੂੰ ਲਗਾਈ ਗਈ, ਜੋ ਅੰਤੜੀਆਂ ਦੇ ਕੈਂਸਰ ਤੋਂ ਪੀੜਤ ਸੀ। ਫੈਬਵੇ ਦੇ ਟਿਊਮਰ ਨੂੰ ਹਟਾਉਣ ਲਈ ਸਰਜਰੀ ਕੀਤੀ ਗਈ ਅਤੇ ਕੀਮੋਥੈਰੇਪੀ ਤੋਂ ਬਾਅਦ ਕੈਂਸਰ ਸੈੱਲ ਦੇ ਨਮੂਨੇ ਜਰਮਨੀ ’ਚ ਬਾਇਓਐਨਟੈਕ ਲੈਬਾਰਟਰੀ ’ਚ ਭੇਜੇ ਗਏ। ਉਨ੍ਹਾਂ ਦੇ ਸੈੱਲਾਂ ’ਚ 20 ਮਿਊਟੇਸ਼ਨਾਂ ਦੀ ਪਛਾਣ ਕੀਤੀ ਗਈ, ਜਿਸ ਤੋਂ ਬਾਅਦ ਨਿੱਜੀ ਵੈਕਸੀਨ ਬਣੀ ਅਤੇ ਯੂਨੀਵਰਸਿਟੀ ਹਸਪਤਾਲ ਬਰਮਿੰਘਮ ’ਚ ਉਨ੍ਹਾਂ ਨੂੰ ਲਗਾਈ ਗਈ। ਫੈਬੇਵੇ ਨੂੰ ਵੈਕਸੀਨ ਲਗਵਾਉਣ ਤੋਂ ਬਾਅਦ ਹਲਕਾ ਬੁਖਾਰ ਆਇਆ ਹੈ। ਵਿਗਿਆਨੀ ਅਜੇ ਵੀ ਵੱਖ-ਵੱਖ ਕਿਸਮਾਂ ਦੀ ਕੈਂਸਰ ਵੈਕਸੀਨ ਦਾ ਅਧਿਐਨ ਕਰ ਰਹੇ ਹਨ।

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News