ਮੋਦੀ ਸਰਕਾਰ 'ਚ ਮੰਤਰੀ ਬਣਨ ਜਾ ਰਹੇ ਰਵਨੀਤ ਬਿੱਟੂ ਦਾ ਪਹਿਲਾ ਬਿਆਨ, 'ਮੇਰੀ ਆਸ ਪੂਰੀ ਹੋ ਗਈ' (ਵੀਡੀਓ)

06/09/2024 7:06:52 PM

ਲੁਧਿਆਣਾ : ਅੱਜ ਸ਼ਾਮ ਨੂੰ ਮੋਦੀ ਸਰਕਾਰ 'ਚ ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਰਵਨੀਤ ਬਿੱਟੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਸੀ, ਜੋ ਕਿ ਭਾਜਪਾ 'ਚ ਬੈਠ ਕੇ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 3 ਵਾਰ ਸੰਸਦ ਮੈਂਬਰ ਬਣਨ ਦੇ ਬਾਵਜੂਦ ਮੈਨੂੰ ਕਾਂਗਰਸ ਨੇ ਇਕ ਵਾਰ ਵੀ ਅਜਿਹੀ ਜਗ੍ਹਾ ਨਹੀਂ ਦਿੱਤੀ, ਜਿੱਥੇ ਮੈਂ ਪੰਜਾਬ ਦੀ ਗੱਲ ਕਰ ਸਕਾਂ। ਜਿਹੜੀ ਆਸ ਮੈਂ ਲੈ ਕੇ ਆਇਆ ਸੀ, ਅੱਜ ਭਾਜਪਾ ਪਾਰਟੀ ਨੇ ਸੱਚ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

ਰਵਨੀਤ ਬਿੱਟੂ ਨੇ ਕਿਹਾ ਕਿ ਹਾਰਨ ਦੇ ਬਾਵਜੂਦ ਵੀ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ ਅਤੇ ਨੱਢਾ ਜੀ ਨੇ ਮਿਲ ਕੇ ਉਨ੍ਹਾਂ ਨੂੰ ਮਨਿਸਟਰੀ ਦਿੱਤੀ ਹੈ ਅਤੇ ਹੁਣ ਮੇਰਾ ਕੰਮ ਹੈ ਕਿ ਕਿਵੇਂ ਮੈਂ ਪੰਜਾਬ ਦਾ ਮੁੱਲ ਮੋੜਨਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮੋਦੀ ਸਾਹਿਬ 'ਤੇ ਪੂਰਾ ਵਿਸ਼ਵਾਸ ਸੀ ਕਿ ਉਨ੍ਹਾਂ ਨੇ ਜੇਕਰ ਮੈਨੂੰ ਭਾਜਪਾ ਜੁਆਇਨ ਕਰਵਾਈ ਤਾਂ ਸਿਰਫ ਪੰਜਾਬ ਲਈ ਕਰਵਾਈ ਹੈ। ਉੁਨ੍ਹਾਂ ਕਿਹਾ ਕਿ 2 ਦਿਨਾਂ ਬਾਅਦ ਹੀ ਮੋਦੀ ਸਾਹਿਬ ਨੇ ਫੋਨ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ।

ਇਹ ਵੀ ਪੜ੍ਹੋ : ਮੋਦੀ ਕੈਬਨਿਟ 'ਚ ਰਵਨੀਤ ਬਿੱਟੂ ਦੇ ਨਾਂ 'ਤੇ ਲੱਗੀ ਮੋਹਰ, ਚਿੱਠੀ ਦੀ ਪਹਿਲੀ ਤਸਵੀਰ ਆਈ ਸਾਹਮਣੇ (ਵੀਡੀਓ)

ਬਿੱਟੂ ਨੇ ਕਿਹਾ ਕਿ ਜੋ ਮੇਰੇ, ਮੇਰੇ ਪਰਿਵਾਰ ਅਤੇ ਸ. ਬੇਅੰਤ ਸਿੰਘ ਦੇ ਸੁਫ਼ਨੇ ਸੀ, ਉਹ ਅੱਜ ਪੂਰੇ ਹੋਣਗੇ ਅਤੇ ਇਸ ਦੇ ਲਈ ਪੂਰਾ ਪਰਿਵਾਰ ਬੇਹੱਦ ਖ਼ੁਸ਼ ਹੈ। ਉਨ੍ਹਾਂ ਨੇ ਇਸ ਮੌਕੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਪਾਰਟੀ ਦਾ ਧੰਨਵਾਦ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਕਿਤੇ ਨਾ ਕਿਤੇ ਜਦੋਂ ਬੰਦਾ ਹਾਰ ਜਾਂਦਾ ਹੈ ਤਾਂ ਉਸ ਦਾ ਹੱਕ ਨਹੀਂ ਰਹਿੰਦਾ ਪਰ ਇਸ ਦੇ ਬਾਵਜੂਦ ਵੀ ਮੋਦੀ ਸਾਹਿਬ ਨੇ ਮੈਨੂੰ ਇੰਨਾ ਵੱਡਾ ਰੁਤਬਾ ਦਿੱਤਾ ਹੈ। ਇਸ ਲਈ ਮੇਰੇ ਕੋਲ ਉਨ੍ਹਾਂ ਦਾ ਧੰਨਵਾਦ ਕਰਨ ਲਈ ਸ਼ਬਦ ਹੀ ਨਹੀਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News