ਦੁਨੀਆ ਦਾ ਸਭ ਤੋਂ ਵੱਡਾ ਕਬਰਸਤਾਨ, ਜਿੱਥੇ ਦਫ਼ਨ ਹਨ 60 ਲੱਖ ਲੋਕਾਂ ਦੀਆਂ ਲਾਸ਼ਾਂ

06/19/2024 6:01:18 PM

ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਦੇ ਹਰ ਧਰਮ 'ਚ ਮੁਰਦਿਆਂ ਦਾ ਅੰਤਿਮ ਸੰਸਕਾਰ ਵੱਖ-ਵੱਖ ਰੀਤੀ-ਰਿਵਾਜ਼ਾਂ ਨਾਲ ਕੀਤਾ ਜਾਂਦਾ ਹੈ। ਜਿੱਥੇ ਹਿੰਦੂਆਂ ਵਿਚ ਇਨਸਾਨਾਂ ਦੀਆਂ ਲਾਸ਼ਾਂ ਨੂੰ ਚਿਤਾ 'ਚ ਅਗਨ ਭੇਟ ਕੀਤਾ ਜਾਂਦਾ ਹੈ, ਉੱਥੇ ਮੁਸਲਮਾਨਾਂ 'ਚ ਉਨ੍ਹਾਂ ਨੂੰ ਕਬਰ ਵਿਚ ਦਫਨਾਉਣ ਦੀ ਪਰੰਪਰਾ ਹੈ। ਉੱਥੇ ਈਸਾਈ ਧਰਮ ਦੇ ਅਨੁਯਾਈ ਵੀ ਲਾਸ਼ਾਂ ਨੂੰ ਦਫਨਾਉਣ ਦੀ ਰਵਾਇਤ ਨਿਭਾਉਂਦੇ ਹਨ ਪਰ ਉਹ ਲਾਸ਼ਾਂ ਨੂੰ ਤਾਬੂਤ ਵਿਚ ਰੱਖ ਕੇ ਦਫਨਾਉਂਦੇ ਹਨ। ਲਾਸ਼ਾਂ ਨੂੰ ਦਫਨਾਉਣ ਕਾਰਨ ਕਬਰਸਤਾਨਾਂ 'ਚ ਥਾਂ ਘੱਟ ਪੈ ਜਾਂਦੀ ਹੈ। ਦੁਨੀਆ ਦਾ ਸਭ ਤੋਂ ਵੱਡਾ ਮੰਨਿਆ ਜਾਣ ਵਾਲਾ ਇਹ ਕਬਰਸਤਾਨ ਇਰਾਕ ਦੇ ਪਵਿੱਤਰ ਸ਼ਹਿਰ ਨਜਫ ਵਿਚ ਹੈ। ਨਜਫ ਸ਼ਹਿਰ ਫਰਾਤ ਨਦੀ ਦੇ ਪੱਛਮ ਵੱਲ ਕਈ ਮੀਲ ਦੂਰੀ 'ਤੇ ਹੈ। ਕਬਰਸਤਾਨ ਵਾਂਗ ਇਹ ਬਹੁਤ ਪ੍ਰਾਚੀਨ ਸ਼ਹਿਰ ਹੈ। ਨਜਫ 8ਵੀਂ ਸਦੀ ਦਾ ਇਕ ਆਬਾਦ ਸ਼ਹਿਰ ਹੈ। ਇਸ ਸ਼ਹਿਰ ਦੀ ਸਥਾਪਨਾ ਅਲੀ ਇਬਨ ਅਬੀ ਤਾਲਿਬ ਦੇ ਅਸਥਾਨ ਵਜੋਂ ਕੀਤੀ ਗਈ ਸੀ। ਇੱਥੇ ਸਥਿਤ ਇਸ ਕਬਰਸਤਾਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੰਨਾ ਵੱਡਾ ਹੈ ਕਿ ਇਸ ਦੇ ਅੰਦਰ ਕਈ ਸ਼ਹਿਰ ਸਮਾ ਸਕਦੇ ਹਨ।

ਇਸੇ ਲਈ ਦੁਨੀਆ ਦੇ ਸਾਰੇ ਵੱਡੇ ਸ਼ਹਿਰਾਂ 'ਚ ਕੁਝ ਸਾਲਾਂ ਬਾਅਦ ਇਕ ਕਬਰ ਦੇ ਉੱਪਰ ਹੀ ਦੂਜੀ ਲਾਸ਼ ਨੂੰ ਦਫਨਾ ਦਿੱਤਾ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਕਬਰਸਤਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਬਰਿਸਤਾਨ ਮੰਨਿਆ ਜਾਂਦਾ ਹੈ। ਇਸ ਕਬਰਿਸਤਾਨ 'ਚ 60 ਲੱਖ ਤੋਂ ਵੱਧ ਲਾਸ਼ਾਂ ਨੂੰ ਦਫਨਾਇਆ ਜਾ ਚੁੱਕਾ ਹੈ। ਇਹ ਕਬਰਸਤਾਨ ਬਹੁਤ ਪੁਰਾਣੀ ਹੈ। ਕਿਹਾ ਜਾਂਦਾ ਹੈ ਕਿ ਇੱਥੇ ਲੋਕਾਂ ਨੂੰ ਦਫਨਾਉਣ ਦਾ ਕੰਮ ਪਿਛਲੇ 1400 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਇਹ ਕਬਰਸਤਾਨ ਕਰੀਬ 10 ਵਰਗ ਕਿਲੋਮੀਟਰ 'ਚ ਫੈਲਿਆ ਹੋਇਆ ਹੈ, ਜੋ ਕਰੀਬ 1700 ਫੁੱਟਬਾਲ ਮੈਦਾਨ ਦੇ ਬਰਾਬਰ ਹੈ। ਇਸ ਕਬਰਸਤਾਨ ਦਾ ਨਾਂ 'ਵਾਦੀ-ਅਲ-ਸਲਾਮ' (Wadi Us Salaam )ਹੈ। ਇਸ ਕਬਰਸਤਾਨ ਨੂੰ ਵੈਲੀ ਆਫ਼ ਪੀਸ ਵੀ ਕਿਹਾ ਜਾਂਦਾ ਹੈ। ਇਹ ਕਬਰਸਤਾਨ ਦੁਨੀਆ ਭਰ ਦੇ ਸ਼ੀਆ ਮੁਸਲਮਾਨਾਂ ਵਿਚ ਮਸ਼ਹੂਰ ਹੈ। ਇੱਥੇ ਇਮਾਮ ਅਲੀ ਮਸਜਿਦ ਵੀ ਹੈ, ਜਿਸ ਨੂੰ ਸ਼ੀਆ ਦੁਆਰਾ ਇਸਲਾਮ ਵਿੱਚ ਤੀਜਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇਸ ਕਬਰਸਤਾਨ ਦੇ ਨੇੜੇ ਕਈ ਦਰਗਾਹਾਂ ਅਤੇ ਮਸਜਿਦਾਂ ਵੀ ਹਨ। ਇਹ ਕਬਰਸਤਾਨ ਜਿਸ ਸ਼ਹਿਰ 'ਚ ਸਥਿਤ ਹੈ, ਉਸ ਦਾ 20 ਫ਼ੀਸਦੀ ਹਿੱਸਾ ਇਸ ਨੇ ਘੇਰ ਰੱਖਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News