ਬੈਰਗਮੋ ਇਟਲੀ ਕਬੱਡੀ ਕੱਪ ''ਚ ਵਿਚੈਂਸਾ ਦੀ ਟੀਮ ਨੇ ਜਿੱਤਿਆ ਪਹਿਲਾ ਇਨਾਮ

Saturday, Jun 15, 2024 - 02:04 PM (IST)

ਬੈਰਗਮੋ ਇਟਲੀ ਕਬੱਡੀ ਕੱਪ ''ਚ ਵਿਚੈਂਸਾ ਦੀ ਟੀਮ ਨੇ ਜਿੱਤਿਆ ਪਹਿਲਾ ਇਨਾਮ

ਮਿਲਾਨ ਇਟਲੀ ( ਸਾਬੀ ਚੀਨੀਆ ) - ਹਰ ਸਾਲ ਸੰਸਾਰ ਭਰ ਵਿਚ  ਵੱਸਦੇ ਪੰਜਾਬੀਆ ਦੁਆਰਾ ਮਾਂ ਖੇਡ ਕਬੱਡੀ ਦੇ ਵੱਖ ਵੱਖ ਟੂਰਨਾਂਮੈਂਟ ਕਰਵਾਏ ਜਾਂਦੇ ਹਨ। ਇਟਲੀ ਵਿੱਚ ਵੀ ਹਰ ਸੀਜਨ ਵੱਡੇ ਕਬੱਡੀ ਟੂਰਨਾਂਮੈਂਟ ਹੁੰਦੇ ਹਨ। ਜਿਹਨਾਂ ਨੁੰ ਸਫਲ ਕਰਨ ਲਈ ਨੌਜਵਾਨਾਂ ਅਤੇ ਪ੍ਰਮੋਟਰਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ।ਕਬੱਡੀ ਕਲੱਬ ਬੈਰਗਮੋ ਅਤੇ ਕਰੇਮੋਨਾ ਦੁਆਰਾ ਕਬੱਡੀ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਚੀਵੀਦਾਤੇ ਅਲ ਪਿਆਨੋ (ਬੈਰਗਮੋ)  ਵਿਖੇ ਕਰਵਾਇਆ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ।

ਇਹ ਵੀ ਪੜ੍ਹੋ :     ਹੁਣ ਭਾਰਤ 'ਚ ਵੀ ਉੱਠੇ MDH ਅਤੇ ਐਵਰੈਸਟ 'ਤੇ ਸਵਾਲ, ਰਾਜਸਥਾਨ 'ਚ ਮਿਲੇ ਸ਼ੱਕੀ ਸੈਂਪਲ

ਫਾਈਨਲ ਵਿੱਚ  ਧੰਨ ਧੰਨ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ  ਨੇ ਧੰਨ ਧੰਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੇਰੋਨਾ ਵਿਚੈਂਸਾ  ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਆਪਣੇ ਨਾਮ ਕਰ ਲਿਆ। ਜੇਤੂ ਟੀਮ ਨੇ 2100 ਯੂਰੋ ਦਾ ਨਗਦ ਇਨਾਮ ਪ੍ਰਾਪਤ ਕੀਤਾ। ਦੁਸਰੇ ਸਥਾਨ 'ਤੇ ਆਈ ਟੀਮ ਨੂੰ 1800 ਯੂਰੋ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ :     ਦੇਸ਼ ਕੋਲ ਕਣਕ ਦਾ ਲੋੜੀਂਦਾ ਭੰਡਾਰ, ਫਿਲਹਾਲ ਦਰਾਮਦ ਡਿਊਟੀ ’ਚ ਬਦਲਾਅ ਦੀ ਕੋਈ ਯੋਜਨਾ ਨਹੀਂ : ਸਰਕਾਰ

ਇਸ ਮੌਕੇ ਕਰਵਾਏ ਨੈਸ਼ਨਲ ਕਬੱਡੀ ਦੇ ਮੁਕਾਬਲਿਆਂ ਵਿੱਚ ਕਬੱਡੀ ਸਪੋਰਟਸ ਕਲੱਬ ਫਿਰੈਂਸਾ ਪਹਿਲੇ ਅਤੇ ਫਤਿਹ ਸਪੋਰਟਸ ਕਲੱਬ ਬੈਰਗਮੋ ਦੀ ਟੀਮ ਦੂਸਰੇ ਸਥਾਨ ਤੇ ਰਹੀ। ਇਸ ਮੌਕੇ ਬੱਚਿਆਂ ਦੀਆ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ। ਜੈਤੂਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

ਪ੍ਰਬੰਧਕਾਂ ਦੁਆਰਾ ਟੂਰਨਾਂਮੈਂਟ ਮੌਕੇ ਸਹਿਯੋਗ ਕਰਨ ਵਾਲੇ ਸਾਥੀਆਂ, ਪ੍ਰੋਮਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਬੱਡੀ ਟੂਰਨਾਂਮੈਂਟ ਚ ਅਮਨ ਅਤੇ ਮੋਹਿਤ ਦੁਆਰਾ ਵਧੀਆ ਕੁਮੈਂਟਰੀ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਪੰਜਾਬ ਦੇ ਮਸ਼ਹੂਰ ਕਲਾਕਾਰ ਨੇ ਵੀ ਦਵਿੰਦਰ ਕੌਹਿਨੂਰ ਨੇ ਵੀ ਟੂਰਨਾਂਮੈਂਟ ਵਿੱਚ ਹਾਜਰੀ ਭਰੀ ਅਤੇ ਗੀਤਾਂ ਨਾਲ ਦਰਸ਼ਕਾ ਦਾ ਮੰਨੋਰੰਜਨ ਕੀਤਾ।ਟੂਰਨਾਮੈਨਟ ਦੇ ਪ੍ਰਬੰਧਕ ਰਜਿੰਦਰ ਸਿੰਘ ਰੰਮੀ ਅਤੇ ਜੀਤਾ ਕਰੇਮੋਨਾ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ।ਉਹਨਾਂ ਸਮੂਹ ਪ੍ਰਮੋਟਰਾਂ ਅਤੇ ਸਪੋਟਰਾਂ ਨੂੰ ਟੂਰਨਾਂਮੈਨਟ ਦੇ ਸਫਲ ਹੋਣ ਦੀ ਵਧਾਈ ਦਿੱਤੀ ਅਤੇ ਵਿਸ਼ੇਸ਼ ਧੰਨਵਾਦ ਕੀਤਾ।

ਇਹ ਵੀ ਪੜ੍ਹੋ :     ਸੁਪਰੀਮ ਕੋਰਟ ਨੇ ਦਿੱਲੀ ਦੇ ਪੁਰਾਤਨ ਸ਼ਿਵ ਮੰਦਰ ਬਾਰੇ ਸੁਣਾ 'ਤਾ ਵੱਡਾ ਫ਼ੈਸਲਾ

ਇਹ ਵੀ ਪੜ੍ਹੋ :     ਕੁਵੈਤ ਅੱਗ ਦੁਖਾਂਤ : ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਕੋਚੀ ਹਵਾਈ ਅੱਡੇ 'ਤੇ ਉਤਰਿਆ ਹਵਾਈ ਸੈਨਾ ਦਾ ਜਹਾਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News