ਇਸ ਦੇਸ਼ 'ਚ ਬਣਿਆ ਦੁਨੀਆ ਦਾ ਪਹਿਲਾ AI ਹਸਪਤਾਲ

06/10/2024 5:27:49 PM

ਇੰਟਰਨੈਸ਼ਨਲ ਡੈਸਕ- ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਹਸਪਤਾਲ ਸ਼ੁਰੂ ਹੋ ਗਿਆ ਹੈ। ਇਸ ਹਸਪਤਾਲ ਦਾ ਨਾਂ 'ਏਜੰਟ ਹਸਪਤਾਲ' ਹੈ। ਇਸ ਨੂੰ ਸਿੰਹੁਆ ਯੂਨੀਵਰਸਿਟੀ ਦੇ ਖੋਜੀਆਂ ਨੇ ਤਿਆਰ ਕੀਤਾ ਹੈ। ਇਸ ਹਸਪਤਾਲ ਵਿੱਚ 14 ਏ.ਆਈ ਡਾਕਟਰ ਅਤੇ 4 ਨਰਸਾਂ ਹਨ। ਇਹ ਡਾਕਟਰ ਲਗਭਗ ਹਰ ਰੋਜ਼ 3 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰਨ ਦੇ ਸਮਰੱਥ ਹਨ। ਇਨ੍ਹਾਂ ਡਾਕਟਰਾਂ ਨੂੰ ਬਿਮਾਰੀਆਂ ਦੀ ਜਾਂਚ ਕਰਨ, ਇਲਾਜ ਯੋਜਨਾਵਾਂ ਬਣਾਉਣ ਅਤੇ ਨਰਸਾਂ ਨੂੰ ਰੋਜ਼ਾਨਾ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਡਾਕਟਰ ਅਤੇ ਨਰਸਾਂ ਵੱਡੇ ਭਾਸ਼ਾ ਮਾਡਲਾਂ ਦੀ ਮਦਦ ਨਾਲ ਖੁਦਮੁਖਤਿਆਰੀ ਨਾਲ ਕੰਮ ਕਰਦੀਆਂ ਹਨ। ਇਹ ਪ੍ਰਣਾਲੀ ਪਹਿਲਾਂ ਮੈਡੀਕਲ ਯੂਨੀਵਰਸਿਟੀਆਂ ਦੀ ਮਦਦ ਲਈ ਵਰਤੀ ਜਾਵੇਗੀ।

ਇਸ ਸਾਲ ਦੇ ਅੰਤ ਤੱਕ ਹੋਵੇਗਾ ਸ਼ੁਰੂ 

ਖੋਜੀਆਂ ਦਾ ਕਹਿਣਾ ਹੈ ਕਿ ਇਹ ਏ.ਆਈ ਡਾਕਟਰ ਦੁਨੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਮਹਾਮਾਰੀ ਦੇ ਫੈਲਣ ਅਤੇ ਉਨ੍ਹਾਂ ਦੇ ਇਲਾਜ ਆਦਿ ਬਾਰੇ ਜਾਣਕਾਰੀ ਦੇ ਸਕਣਗੇ। ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਏਜੰਟ ਹਸਪਤਾਲ ਨੇ 93.6 ਪ੍ਰਤੀਸ਼ਤ ਸ਼ੁੱਧਤਾ ਨਾਲ ਅਮਰੀਕੀ ਮੈਡੀਕਲ ਲਾਇਸੈਂਸ ਪ੍ਰੀਖਿਆ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਏਜੰਟ ਹਸਪਤਾਲ ਦੇ ਲਿਊ ਯਾਂਗ ਦਾ ਕਹਿਣਾ ਹੈ ਕਿ ਮੈਡੀਕਲ ਵਿਦਿਆਰਥੀਆਂ ਨੂੰ ਵੀ ਇਸ ਭਵਿੱਖੀ ਵਰਚੁਅਲ ਹਸਪਤਾਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਨਾਲ ਹੀ, ਲੋਕ ਘੱਟ ਕੀਮਤ 'ਤੇ ਮਿਆਰੀ ਡਾਕਟਰੀ ਇਲਾਜ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਨ੍ਹਾਂ ਦੀ ਮਦਦ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ। ਇਹ ਹਸਪਤਾਲ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਗਾਜ਼ਾ ਯੁੱਧ ਨੂੰ ਲੈ ਕੇ ਅਮਰੀਕੀ ਕੌਂਸਲੇਟ ਦੀ ਭੰਨਤੋੜ, ਆਸਟ੍ਰੇਲੀਆਈ PM ਨੇ ਕੀਤੀ ਇਹ ਅਪੀਲ

AI ਰੋਬੋਟ ਗੱਡੀ ਵਿੱਚ ਭਰਦੇ ਹਨ ਈਂਧਨ 

ਅੱਜ ਤੱਕ ਅਜਿਹਾ ਕਦੇ ਨਹੀਂ ਦੇਖਿਆ ਗਿਆ ਕਿ ਰੋਬੋਟ ਕਾਰ 'ਚ ਈਂਧਨ ਭਰ ਰਿਹਾ ਹੋਵੇ, ਤੁਸੀਂ ਹਾਲੀਵੁੱਡ ਫਿਲਮਾਂ 'ਚ ਵੀ ਕਾਰ ਚਾਲਕ ਨੂੰ ਈਂਧਨ ਭਰਦੇ ਦੇਖਿਆ ਹੋਵੇਗਾ। ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਬਾਲਣ ਭਰਨ ਲਈ ਲੋਕਾਂ ਨੂੰ ਕੰਮ 'ਤੇ ਰੱਖਿਆ ਜਾਂਦਾ ਹੈ। ਪਰ ਕੀ ਤੁਸੀਂ ਕਲਪਨਾ ਵੀ ਕਰ ਸਕਦੇ ਹੋ ਕਿ ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਕਾਰ ਵਿੱਚ ਬਾਲਣ ਭਰਨ ਲਈ ਮਨੁੱਖਾਂ ਦੀ ਨਹੀਂ ਰੋਬੋਟ ਦੀ ਵਰਤੋਂ ਕੀਤੀ ਜਾਂਦੀ ਹੈ। ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ  ਵਿੱਚ ਨੈਸ਼ਨਲ ਆਇਲ ਕੰਪਨੀ ਨੇ ਵਾਹਨਾਂ ਵਿੱਚ ਈਂਧਨ ਭਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਉਰਫ਼ AI ਦੀ ਮਦਦ ਨਾਲ ਇੱਕ AI ਰੋਬੋਟ ਤਿਆਰ ਕੀਤਾ ਹੈ। ਇਹ AI ਰੋਬੋਟ ਫਿਊਲ ਸਟੇਸ਼ਨ 'ਤੇ ਬਹੁਤ ਆਸਾਨੀ ਨਾਲ ਵਾਹਨਾਂ 'ਚ ਈਂਧਨ ਭਰਨ 'ਚ ਸਮਰੱਥ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News