ਨਿਗਮ ਨੇ PPCB ਦੇ ਪਾਲੇ ’ਚ ਸੁੱਟੀ ਬੁੱਢੇ ਨਾਲੇ ਤੇ ਸੀਵਰੇਜ ’ਚ ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਰੋਕਣ ਦੀ ਜ਼ਿੰਮੇਦਾਰੀ

06/21/2024 4:18:18 PM

ਲੁਧਿਆਣਾ (ਹਿਤੇਸ਼)- ਨਗਰ ਨਿਗਮ ਨੇ ਬੁੱਢੇ ਨਾਲੇ ਅਤੇ ਸੀਵਰੇਜ ’ਚ ਡਾਇੰਗ ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਡਿੱਗਣ ਤੋਂ ਰੋਕਣ ਦੀ ਜ਼ਿੰਮੇਦਾਰੀ ਪੀ. ਪੀ. ਸੀ. ਬੀ. ਦੇ ਪਾਲੇ ’ਚ ਪਾ ਦਿੱਤੀ ਹੈ। ਇਹ ਫੈਸਲਾ ਬੁੱਧਵਾਰ ਨੂੰ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਪ੍ਰਾਜੈਕਟ ਦੀ ਮਾਨੀਟਰਿੰਗ ਸਬੰਧੀ ਬਣਾਈ ਗਈ ਕਮੇਟੀ ਦੀ ਮੀਟਿੰਗ ਦੌਰਾਨ ਹੋਇਆ।

ਇਹ ਖ਼ਬਰ ਵੀ ਪੜ੍ਹੋ - ਹੋਟਲ ਦੇ ਕਮਰੇ 'ਚੋਂ ਹਸਪਤਾਲ ਪਹੁੰਚਿਆ ਪ੍ਰੇਮੀ ਜੋੜਾ! ਜਾਣੋ ਕੀ ਹੈ ਪੂਰਾ ਮਾਮਲਾ

ਇਸ ਦੌਰਾਨ ਸੀਵਰੇਜ ਬੋਰਡ ਦੇ ਅਫਸਰਾਂ ਵੱਲੋਂ ਜਿਥੇ ਐੱਸ. ਟੀ. ਪੀ. ਦੀ ਅੱਪਗ੍ਰੇਡੇਸ਼ਨ ਦਾ ਕੰਮ ਪੂਰਾ ਹੋਣਾ ਦਾ ਦਾਅਵਾ ਕੀਤਾ ਗਿਆ, ਉਥੇ ਐੱਸ. ਟੀ. ਪੀ. ’ਤੇ ਹੁਣ ਵੀ ਕੈਮੀਕਲ ਵਾਲਾ ਪਾਣੀ ਆਉਣ ਦੀ ਸ਼ਿਕਾਇਤ ਕੀਤੀ ਗਈ, ਜਿਸ ਦੇ ਮੱਦੇਨਜ਼ਰ ਐਡੀਸ਼ਨਲ ਕਮਿਸ਼ਨਰ ਵੱਲੋਂ ਪੀ. ਪੀ. ਸੀ. ਬੀ. ਦੇ ਅਫਸਰਾਂ ਨੂੰ ਸੀ. ਈ. ਟੀ. ਪੀ. ਤੋਂ ਸਾਫ ਹੋਣ ਵਾਲੇ ਪਾਣੀ ’ਚ ਪ੍ਰਦੂਸ਼ਣ ਕੰਟਰੋਲ ਦੇ ਮਾਪਦੰਡ ਪੂਰੇ ਹੋਣ ਬਾਰੇ ਮਾਨੀਟਰਿੰਗ ਕਰਨ ਦੇ ਨਾਲ ਹੀ ਬੁੱਢੇ ਨਾਲੇ ਅਤੇ ਸੀਵਰੇਜ ’ਚ ਡਾਇੰਗ ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਡਿੱਗਣ ਤੋਂ ਰੋਕਣ ਲਈ ਚੈਕਿੰਗ ਕਰਨ ਲਈ ਬੋਲਿਆ ਗਿਆ ਹੈ ਕਿਉਂਕਿ ਕੈਮੀਕਲ ਵਾਲਾ ਪਾਣੀ ਡਿੱਗਣ ਨਾਲ ਐਸ. ਟੀ. ਪੀ. ਦੀ ਸਮਰੱਥਾ ’ਤੇ ਅਸਰ ਪੈ ਰਿਹਾ ਹੈ ਅਤੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਟਾਰਗੈੱਟ ਹਾਸਲ ਕਰਨ ’ਚ ਰੁਕਾਵਟ ਪੈਦਾ ਹੋ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News