ਚੀਨ ਨੇ ਨਵਾਂ ਉਪਗ੍ਰਹਿ ਕੀਤਾ ਲਾਂਚ, ਚੀਨ ਤੇ ਫਰਾਂਸ ਦੇ ਵਿਗਿਆਨੀਆਂ ਦੀ ਕਰੀਬ 20 ਸਾਲਾਂ ਦੀ ਮਿਹਨਤ ਦਾ ਹੈ ਨਤੀਜਾ

06/23/2024 11:23:05 AM

ਬੀਜਿੰਗ (ਯੂ. ਐੱਨ. ਆਈ.)- ਚੀਨ ਨੇ ਬ੍ਰਹਿਮੰਡ ਦੇ ਸਭ ਤੋਂ ਦੂਰ ਤੱਕ ਆਤਿਸ਼ਬਾਜ਼ੀ ਵਾਂਗ ਚਮਕਣ ਵਾਲੀਆਂ ਗਾਮਾ-ਕਿਰਨਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇਕ ਖਗੋਲੀ ਉਪਗ੍ਰਹਿ ਲਾਂਚ ਕੀਤਾ ਹੈ। ਇਹ ਉਪਗ੍ਰਹਿ ਚੀਨ ਅਤੇ ਫਰਾਂਸ ਦੇ ਵਿਗਿਆਨੀਆਂ ਦੀ ਕਰੀਬ 20 ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਚਾਈਨਾ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ, ਇਹ ਉਪਗ੍ਰਹਿ ਇਕ ਸਪੇਸ-ਬੇਸਡ ਮਲਟੀ-ਬੈਂਡ ਵੇਰੀਏਬਲ ਆਬਜੈਕਟ ਮਾਨੀਟਰ (ਐੱਸ.ਵੀ.ਓ.ਐੱਮ.) ਨੂੰ ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੇ ਸ਼ਿਚਾਂਗ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਗ ਮਾਰਚ-2ਸੀ ਰਾਕੇਟ ਰਾਹੀਂ ਲਾਂਚ ਕੀਤਾ ਗਿਆ।

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ

ਐੱਸ.ਵੀ.ਓ.ਐੱਮ. ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਦੀ ਨੈਸ਼ਨਲ ਐਸਟ੍ਰੋਨੋਮੀਕਲ ਆਬਜ਼ਰਵੇਟਰੀ ਦੇ ਚੀਨੀ ਮੁੱਖ ਜਾਂਚ ਕਰਤਾ ਵੇਈ ਜਿਆਨਯਾਨ ਨੇ ਕਿਹਾ, ‘ਅਸੀਂ ਕੁਝ ਮਹੱਤਵਪੂਰਨ ਖੋਜਾਂ ਦੀ ਉਡੀਕ ਕਰ ਰਹੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਗਾਮਾ-ਕਿਰਨ ਦਾ ਧਮਾਕਾ ਕਦੋਂ ਹੋਇਆ, ਕਦੋਂ ਬ੍ਰਹਿਮੰਡ ਆਪਣੀ ਸ਼ੁਰੂਆਤੀ ਅਵਸਥਾ ’ਚ ਸੀ।’ ਇਸ ਨਾਲ ਸਾਨੂੰ ਬ੍ਰਹਿਮੰਡ ਦੇ ਵਿਕਾਸ ਦਾ ਅਧਿਐਨ ਕਰਨ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ-  ਪੰਜਾਬ ਦੇ ਨੇਵੀ ਅਫ਼ਸਰ ਨਾਲ ਵੱਡਾ ਹਾਦਸਾ, ਹਫ਼ਤੇ ਤੋਂ ਨਹੀਂ ਲੱਗਾ ਕੋਈ ਸੁਰਾਗ, ਪਿਓ ਨੇ ਰੋ-ਰੋ ਦੱਸੀ ਇਹ ਗੱਲ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News